Amritsar Old man Positive Story/ਭਰਤ ਸ਼ਰਮਾ: ਜਿਸ ਉਮਰ ਦੇ ਵਿੱਚ ਬਜ਼ੁਰਗ ਆਪਣੇ ਘਰ ਵਿੱਚ ਬੈਠ ਕੇ ਆਰਾਮ ਕਰਦੇ ਨੇ ਅਤੇ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ, ਉਸ ਉਮਰ ਦੇ ਵਿੱਚ ਬਜ਼ੁਰਗ ਨਿਹੰਗ ਸਿੰਘ ਜਾਣ ਦੇ ਨਾਲ ਮਿਹਨਤ ਕਰ ਰਿਹਾ ਹੈ। ਆਪਣੇ ਹੱਥ ਨਾਲ ਕਿਰਤ ਕਰਕੇ ਕਰ ਰਿਹਾ ਖੁਦ ਦਾ ਅਤੇ ਆਪਣੇ ਘਰ ਦਾ ਗੁਜ਼ਾਰਾ ਅਤੇ ਨੌਜਵਾਨਾਂ ਨੂੰ ਸੇਧ ਦੇ ਰਿਹਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰ ਰਿਹਾ। ਇਸ ਤਰ੍ਹਾਂ ਇਹ ਬਜ਼ੁਰਗ ਹੱਥੀ ਕਿਰਤ ਕਰਕੇ ਲੋਕਾਂ ਲਈ ਮਿਸਾਲ ਬਣ ਰਹੇ ਹਨ।


COMMERCIAL BREAK
SCROLL TO CONTINUE READING

ਅੰਮ੍ਰਿਤਸਰ ਗੁਰੂਨਗਰੀ ਦੇ ਵਿੱਚ ਰਹਿੰਦੇ ਪੁਰਾਣੇ ਬਜ਼ੁਰਗ ਕਹਿੰਦੇ ਨੇ 'ਜੋ ਮਿਹਨਤ ਕਰਦਾ ਉਹ ਕਦੀ ਭੁੱਖਾ ਨਹੀਂ ਮਰਦਾ' ਉੱਥੇ ਹੀ ਤੁਹਾਨੂੰ ਇੱਕ ਖੂਬਸੂਰਤ ਤਸਵੀਰ ਦਿਖਾਉਦੇ ਆਂ ਇੱਕ ਬਜ਼ੁਰਗ ਵੱਲੋਂ  ਆਪਣਾ ਛੋਟਾ ਜਿਹਾ ਸੈਟ ਅਪ ਸ਼ੁਰੂ ਕੀਤਾ ਗਿਆ  ਜਿਸ ਵਿੱਚ ਰਵਾਇਤੀ ਸ਼ਰਦਾਈ ਅਤੇ ਮੁਰੱਬੇ ਵੇਚ ਰਿਹਾ ਹੈ ਤੇ ਉਸ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਮਿਹਨਤ ਤੇ ਵਿਸ਼ਵਾਸ ਰੱਖਦਾ ਹਾਂ। ਆਪਣਾ ਘਰ ਚਲਾਉਣਾ ਚਾਹੇ ਜ਼ਿੰਦਗੀ ਦੇ ਵਿੱਚ ਕਈ ਇਸ ਤਰ੍ਹਾਂ ਦੇ ਮੋੜ ਆਏ ਕਿ ਮੈਨੂੰ ਹਿੰਮਤ ਹਾਰਨੀ ਪੈ ਸਕਦੀ ਸੀ ਮਗਰ ਮੈਂ ਕਦੀ ਵੀ ਹਿੰਮਤ ਨਹੀਂ ਹਾਰੀ।


ਇਹ ਵੀ ਪੜ੍ਹੋ: Positive Story: ਲੁਧਿਆਣਾ ਪੁਲਿਸ ਮੁਲਾਜ਼ਮ ਬਣਿਆ ਨੌਜਵਾਨਾਂ ਲਈ ਮਿਸਾਲ! ਨੌਕਰੀ ਦੇ ਨਾਲ ਕਰ ਰਿਹਾ ਇਹ ਸ਼ਲਾਘਾਯੋਗ ਕੰਮ
 


ਬਜ਼ੁਰਗ ਵੱਲੋਂ ਕਿਹਾ ਗਿਆ ਕਿ ਮੇਰੀ ਲੱਤ ਤੇ ਮੇਰਾ ਚੂਲਾ ਵੀ ਟੁੱਟਿਆ ਹੋਇਆ ਪਰ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਅਸੀਂ ਜ਼ਿੰਦਗੀ ਨੂੰ ਜਿਉ ਰਹੇ ਹਾਂ। ਇਸ ਤੋਂ ਇਲਾਵਾ ਕਿਹਾ ਕਿ ਮੇਰੇ ਬੇਟੇ ਵੀ ਨੇ ਮਗਰ ਉਹ ਪਰ ਉਹ ਆਪਣਾ ਗੁਜ਼ਾਰਾ ਬੜੇ ਮੁਸ਼ਕਿਲ ਨਾਲ ਕਰਦੇ ਗਨ ਜਿਸ ਕਰਕੇ ਮੈਨੂੰ ਉਹਨਾਂ ਤੋਂ ਕੋਈ ਵੀ ਆਸ ਨਹੀਂ ਹੈ ਤੇ ਅਸੀਂ ਮੀਆਂ ਬੀਬੀ ਆਪਣੀ ਮਿਹਨਤ ਕਰਕੇ ਖਾਣੇ ਹਾਂ। ਉਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਮਿਹਨਤ ਕਰਨ ਤੋਂ ਕਦੇ ਵੀ ਕਤਰਾਉਣਾ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। 


ਇਹ ਵੀ ਪੜ੍ਹੋ:  Positive News: ਘਰਵਾਲੀ ਤੋਂ ਦੁਖੀ ਲੋਕਾਂ ਨੂੰ ਮੁਫਤ ਚਾਹ! ਜਾਣੋ ਅਜਿਹਾ ਕਿਉਂ ਕਰਦਾ ਹੈ ਇਹ ਸਖ਼ਸ਼