Positive Story: ਲੁਧਿਆਣਾ ਪੁਲਿਸ ਮੁਲਾਜ਼ਮ ਬਣਿਆ ਨੌਜਵਾਨਾਂ ਲਈ ਮਿਸਾਲ! ਨੌਕਰੀ ਦੇ ਨਾਲ ਕਰ ਰਿਹਾ ਇਹ ਸ਼ਲਾਘਾਯੋਗ ਕੰਮ
Advertisement
Article Detail0/zeephh/zeephh2268097

Positive Story: ਲੁਧਿਆਣਾ ਪੁਲਿਸ ਮੁਲਾਜ਼ਮ ਬਣਿਆ ਨੌਜਵਾਨਾਂ ਲਈ ਮਿਸਾਲ! ਨੌਕਰੀ ਦੇ ਨਾਲ ਕਰ ਰਿਹਾ ਇਹ ਸ਼ਲਾਘਾਯੋਗ ਕੰਮ

Positive Story of Ludhiana: ਲੁਧਿਆਣਾ ਪੁਲਿਸ ਮੁਲਾਜ਼ਮ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਅਤੇ ਨੌਕਰੀ ਦੇ ਨਾਲ ਸ਼ਲਾਘਾਯੋਗ ਕੰਮ ਕਰ ਰਿਹਾ ਹੈ।

 

Positive Story: ਲੁਧਿਆਣਾ ਪੁਲਿਸ ਮੁਲਾਜ਼ਮ ਬਣਿਆ ਨੌਜਵਾਨਾਂ ਲਈ ਮਿਸਾਲ! ਨੌਕਰੀ ਦੇ ਨਾਲ ਕਰ ਰਿਹਾ ਇਹ ਸ਼ਲਾਘਾਯੋਗ ਕੰਮ

Ludhiana Positive Story: ਲੁਧਿਆਣਾ ਦਾ ਰਹਿਣ ਵਾਲਾ ਪੁਲਿਸ ਅਧਿਕਾਰੀ ਔਰਗੈਨਿਕ ਸਬਜੀਆਂ ਉਗਾਉਣਾ ਦਾ ਧੰਦਾ ਸ਼ੁਰੂ ਕਰ ਕੇ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ। ਪੁਲਿਸ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਸਰਕਾਰੀ ਨੌਕਰੀ ਕਰਦੇ ਜਰਨੈਲ ਸਿੰਘ ਨੇ ਔਰਗੈਨਿਕ ਖੇਤੀਬਾੜੀ ਦਾ ਧੰਦਾ ਸ਼ੁਰੂ ਕੀਤਾ ਹੈ। ਦੱਸਣ ਯੋਗ ਹੈ ਕਿ ਜਰਨੈਲ ਸਿੰਘ ਇੰਸਪੈਕਟਰ ਨੇ ਆਪਣੇ ਘਰ ਵਿੱਚ ਬਿਨਾਂ ਕੀੜੇ ਮਰ ਦਵਾਈਆਂ ਅਤੇ ਖਾਦਾਂ ਤੋਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ।  

ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਨਾਲ ਮਿਲ ਕੇ ਔਰਗੈਨਿਕ ਸਬਜੀਆਂ ਉਗਾਉਣ ਦੇ ਕੰਮ ਕਮਰਸ਼ੀਅਲ ਪੱਧਰ ਤੇ ਕਰਨ ਦੀ ਸੋਚ ਲਈ ਹੁਣ ਇੰਸਪੈਕਟਰ ਜਰਨੈਲ ਸਿੰਘ ਪੰਜ ਏਕੜ ਜਮੀਨ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਔਰਗੈਨਿਕ ਢੰਗ ਨਾਲ ਉਗਾਉਣੀਆਂ ਸ਼ੁਰੂ ਕੀਤੀਆਂ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕੀ ਉਹਨਾਂ ਨੂੰ ਜਦੋਂ ਡਿਊਟੀ ਤੋਂ ਬਾਅਦ ਸਮਾਂ ਲੱਗਦਾ ਹੈ ਤਾਂ ਆਪਣੇ ਖੇਤ ਵਿਚ ਆਉਂਦੇ ਨੇ ਅਤੇ ਖੇਤ ਵਿਚ ਦੇਖ ਰੇਖ ਕਰਦੇ ਨੇ ਉਹਨਾਂ ਨੇ ਪੀ ਏ ਯੂ ਵਿੱਚੋ ਟ੍ਰੇਨਿੰਗ ਵੀ ਲਈ ਹੈ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

ਪੀ ਏ ਯੂ ਦੇ ਦੱਸੇ ਅਨੁਸਾਰ ਉਹ ਖੇਤੀ ਰਹੇ ਉਹਨਾਂ ਦਸਿਆ ਕਿ ਕੁਝ ਪੁਰਾਣੇ ਖੇਤੀ ਕਰਨ ਵਾਲਿਆ ਦੀ ਮਦਦ ਨਾਲ ਵੀ ਸਬਜ਼ੀਆਂ ਉਗਾਈਆ ਜਾਂਦੀਆਂ ਹਨ। ਇੰਸਪੈਕਟਰ ਜਰਨੈਲ ਸਿੰਘ ਨੇ ਦਸਿਆ ਕੀ ਨਿੰਮ ਦੀ ਖਾਦ,ਅਤੇ ਖੱਟੀ ਲੱਸੀ ਅਤੇ ਲਸਣ ਪਿਆਜ ਦਾ ਛੜਾਕ ਕੀਤਾ ਜਾਂਦਾ ਹੈ। ਉਹਨਾਂ ਦਸਿਆ ਕਿ ਉਹਨਾਂ ਵੱਲੋ ਖੇਤ ਵਿਚ ਭਿੰਡੀ, ਘਈਆ ਕਦੂ, ਮਿਰਚਾਂ ਲੋਬੀਆ, ਦਾਲਾ ਲਗਾਈਆ ਹੋਈਆ ਹਨ। ਉਹਨਾਂ ਨੇ ਦਸਿਆ ਕਿ ਲੋਕਾ ਦੀ ਜੋਂ ਡਿਮਾਂਡ ਆਉਂਦੀ ਰਹੀ ਉਹ ਖੇਤ ਵਿਚ ਬੀਜਦੇ ਰਹੇ ਉਹਨਾਂ ਦਸਿਆ ਕਿ ਜਦ ਉਹਨਾਂ ਨੂੰ ਸਵਾਲ ਕੀਤਾ ਗਿਆ ਕੀ ਜਿਸ ਨੂੰ ਕਿਸ ਤਰ੍ਹਾਂ ਨਾਲ ਸੇਲ ਕਰਦੇ ਹਾਂ ਤਾਂ ਉਹਨਾਂ ਨੇ ਦੱਸਿਆ ਕਿ ਲੋਕ ਇੱਥੇ ਆ ਕੇ ਖੁਦ ਸਬਜੀ ਤੋੜਦੇ ਹਨ ਤੇ ਉਸ ਤੋਂ ਬਾਅਦ ਉਹ ਪੈਸੇ ਦੇ ਕੇ ਜਾਂਦੇ ਹਨ ਅਤੇ ਉਹਨਾਂ ਵੱਲੋਂ ਲੋਕਾਂ ਦੇ ਆਰਡਰ ਹੋਣ ਤੇ ਲੈ ਕੇ ਘਰ ਤੱਕ ਹੀ ਸਬਜ਼ੀ ਪਹੁੰਚਾਈ ਜਾਂਦੀ ਹੈ।

ਇਹ ਵੀ ਪੜ੍ਹੋ: Sidhu Moosewala Death Anniversary: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਹੈ ਦੂਜੀ ਬਰਸੀ
 

Trending news