Special Tea For Sad Husbands: ਘਰਵਾਲੀ ਤੋਂ ਦੁਖੀ ਲੋਕਾਂ ਨੂੰ ਮੁਫਤ ਚਾਹ, ਭਾਰਤ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦਿੱਤੀ ਗਈ।
Trending Photos
Bathinda News/ਰਿਪੋਰਟ ਕੁਲਬੀਰ ਬੀਰਾ: ਬਠਿੰਡਾ ਦੇ ਮਾਡਲ ਟਾਊਨ ਪਾਸ਼ ਇਲਾਕੇ ਵਿੱਚ ਚਾਹ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਦੀ ਚਰਚਾ ਜੋਰਾ ਉੱਤੇ ਹੈ। ਇਸ ਨੌਜਵਾਨ ਵੱਲੋਂ ਆਪਣੀ ਫੂਡ ਵੈਨ ਉੱਤੇ ਕਈ ਤਰ੍ਹਾਂ ਦੀ ਸਪੈਸ਼ਲ ਚਾਹ ਬਣਾਈ ਜਾਂਦੀ ਹੈ ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਮੁਫਤ ਚਾਹ ਪਲਾਉਣ ਦੀ ਫਲੈਕਸ (Special Tea For Sad Husbands) ਸਭ ਨੂੰ ਆਕਰਸ਼ਿਤ ਕਰ ਰਹੀ ਹੈ। ਫੂਡ ਵੈਨ ਚਲਾਉਣ ਵਾਲੇ ਨੌਜਵਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੈਨੇਡਾ ਵਿੱਚ ਪੀਆਰ ਹੈ ਅਤੇ ਉਸ ਵੱਲੋਂ ਹੋਈ ਸਪੋਂਸਰ ਕਰਕੇ ਉਸ ਨੂੰ ਵਿਦੇਸ਼ ਬੁਲਾਇਆ ਜਾ ਰਿਹਾ ਹੈ। ਵੀਜ਼ਾ ਆਉਣ ਦੇ ਬਾਵਜੂਦ ਉਸ ਵੱਲੋਂ ਵਿਦੇਸ਼ ਨਹੀਂ ਜਾਇਆ ਗਿਆ ਅਤੇ ਭਾਰਤ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦਿੱਤੀ ਗਈ।
ਪਰ ਉਸ ਦੇ ਇਸ ਫੈਸਲੇ ਦਾ ਉਸ ਦੀ ਪਤਨੀ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਫੂਡ ਵੈਨ ਰਾਹੀਂ ਜਿੱਥੇ ਲੋਕਾਂ ਨੂੰ ਖਾਣ ਪੀਣ ਦਾ ਸਾਫ ਸੁਥਰਾ ਸਮਾਨ ਉਪਲਬਧ ਕਰਾਏਗਾ। ਉੱਥੇ ਹੀ ਉਹਨਾਂ ਦੁੱਖਾਂ ਤਕਲੀਫਾਂ ਨੂੰ ਘਟਾਉਣ ਲਈ ਵਿਸ਼ੇਸ਼ ਉਪਰਾਲਾ ਕਰੇਗਾ। ਇਸੇ ਲੜੀ ਤਹਿਤ ਉਸ ਵੱਲੋਂ ਆਪਣੀ ਫੂਡ ਬੈਨ (Special Tea For Sad Husbands) ਦੇ ਬਾਹਰ ਜੋ ਫਲੈਕਸ ਲਗਾਈ ਗਈ ਹੈ ਉਸ ਘਰਵਾਲੀ ਤੋਂ ਦੁਖੀ ਲੋਕਾਂ ਨੂੰ ਮੁਫਤ ਚਾਹ ਪਿਆਉਣ ਦੀ ਗੱਲ ਆਖੀ ਗਈ ਹੈ।
Special Tea For Sad Husbands (ਘਰਵਾਲੀ ਤੋਂ ਦੁਖੀ ਲੋਕਾਂ ਨੂੰ ਮੁਫ਼ਤ ਚਾਹ)
ਇਹ ਵੀ ਪੜ੍ਹੋ: Good Friday 2024: ਅੱਜ ਗੁੱਡ ਫਰਾਈਡੇ ਹੈ, ਈਸਾਈ ਕਿਉਂ ਮਨਾਉਂਦੇ ਇਸ ਨੂੰ ਕਾਲਾ ਦਿਵਸ, ਕੀ ਹੁੰਦਾ ਹੈ ਇਸ ਦਿਨ
ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਵਿਸ਼ੇਸ਼ ਚਾਹ ਤੇ ਸਲੋਗਨ ਲਿਖੇ ਗਏ ਹਨ ਜਿਸ ਕਾਰਨ ਲੋਕ ਉਸ ਪਾਸ ਚਾਹ ਪੀਣ (Special Tea For Sad Husbands) ਤਾਂ ਆਉਂਦੇ ਹਨ ਉੱਥੇ ਹੀ ਆਪਣੀ ਮਾਨਸਿਕ ਪਰੇਸ਼ਾਨੀ ਤੋਂ ਵੀ ਰਾਹਤ ਪਾਉਂਦੇ ਹਨ ਕਿਉਂਕਿ ਇਹ ਅਕਸਰ ਉਹਨਾਂ ਨੂੰ ਕਾਫੀ ਹੱਦ ਤੱਕ ਮਾਨਸਿਕ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੀ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਨੇਡਾ ਜਾਣ ਤੋਂ ਕੀਤੀ ਗਈ ਨਾ ਤੋਂ ਬਾਅਦ ਪਤਨੀ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ ਸੀ ਪਰ ਅੱਜ ਚੰਗਾ ਕਾਰੋਬਾਰ ਚੱਲਣ ਤੋਂ ਬਾਅਦ ਪਤਨੀ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਫੂਡ ਵੈਨ ਵਿੱਚ ਤਿਆਰ ਕੀਤੀਆਂ ਵਸਤਾਂ ਜ਼ਿਆਦਾਤਰ ਉਸ ਦੀ ਪਤਨੀ ਵੱਲੋਂ ਘਰ ਤਿਆਰ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਖਾਣਾ ਉਪਲਬਧ ਕਰਾਇਆ ਜਾ ਸਕੇ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਹੈ ਬਸ ਨੌਜਵਾਨਾਂ ਨੂੰ ਵਿਦੇਸ਼ ਦਾ ਰੁੱਖ ਛੱਡ ਕੇ ਆਪਣੇ ਦੇਸ਼ ਵਿੱਚ ਕਾਰੋਬਾਰ ਕਰਨਾ ਚਾਹੀਦਾ ਅੱਜ ਉਸ ਦੇ ਇਸ ਕਾਰੋਬਾਰ ਦੀ ਚਰਚਾ ਦੂਰ ਦੂਰ ਤੱਕ ਹੈ ਤੇ ਲੋਕ ਉਨਾਂ ਦੀ ਦੁਕਾਨ ਤੇ ਸੈਲਫੀਆਂ ਕਰਵਾਉਣ ਲਈ ਆਉਂਦੇ ਹਨ ਅਤੇ ਕਈ ਤਰ੍ਹਾਂ ਦੀ ਵਿਸ਼ੇਸ਼ ਚਾਹ ਪੀ ਕੇ ਜਾਂਦੇ ਹਨ ਅਤੇ ਉਨਾਂ ਦੇ ਪਰਿਵਾਰ ਵੱਲੋਂ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ
ਇਹ ਵੀ ਪੜ੍ਹੋ: Mukhar Ansari Death News: ਕ੍ਰਿਕਟ ਦਾ ਜਨੂੰਨ ਰੱਖਣ ਵਾਲਾ ਮੁਖਤਾਰ ਅੰਸਾਰੀ ਕਿਵੇਂ ਬਣਿਆ ਡੌਨ, ਜਾਣੋ ਕੀ ਹੈ ਇਸਦੀ ਕ੍ਰਿਮਿਨਲ ਹਿਸਟਰੀ