Patiala News: ਖਾਣਾ ਬਣਾਉਂਦੇ ਸਮੇਂ ਪ੍ਰੈਸ਼ਰ ਕੁੱਕਰ ਫਟਿਆ
Patiala News: ਪਟਿਆਲਾ ਦੇ ਏਕਤਾ ਵਿਹਾਰ ਵਿੱਚ ਪ੍ਰੈਸ਼ਰ ਕੁੱਕਰ ਫੱਟਣ ਦਾ ਮਾਮਲਾ ਸਹਾਮਣੇ ਆਇਆ ਹੈ। ਜਿਸ ਸਮੇਂ ਕੁੱਕਰ ਫਟਿਆ ਉਸ ਵੇਲੇ ਘਰ ਵਿੱਚ ਮਹਿਲਾਵਾਂ ਖਾਣਾ ਬਣਾ ਰਹੀ ਸੀ।
Patiala News: ਪਟਿਆਲਾ ਦੇ ਏਕਤਾ ਵਿਹਾਰ ਵਿੱਚ ਪ੍ਰੈਸ਼ਰ ਕੁੱਕਰ ਫੱਟਣ ਦਾ ਮਾਮਲਾ ਸਹਾਮਣੇ ਆਇਆ ਹੈ। ਜਿਸ ਸਮੇਂ ਕੁੱਕਰ ਫਟਿਆ ਉਸ ਵੇਲੇ ਘਰ ਵਿੱਚ ਮਹਿਲਾਵਾਂ ਖਾਣਾ ਬਣਾ ਰਹੀ ਸੀ, ਉਨ੍ਹਾਂ ਦੇ ਨਾਲ ਰਸੋਈ ਵਿੱਚ ਇੱਕ ਛੋਟਾ ਬੱਚਾ ਹੀ ਖੇਡ ਰਿਹਾ ਸੀ। ਅਚਾਨਕ ਕੁੱਕਰ ਫੱਟ ਜਾਂਦਾ ਹੈ ਤੇ ਰਸੋਈ ਵਿੱਚ ਧੂੰਆ-ਧੂੰਆ ਹੋ ਜਾਂਦਾ ਹੈ। ਗਣੀਮਤ ਇਹ ਰਹੀ ਕਿ ਇਸ ਬਲਾਸਟ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਧਮਾਕੇ ਦੀ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਪ੍ਰੈਸ਼ਰ ਕੁੱਕਰ ਕਿਉਂ ਫਟਦਾ ਹੈ ?
ਪ੍ਰੈਸ਼ਰ ਕੂਕਰ ਫਟਣ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ। ਜੇ ਮੁੱਖ ਕਾਰਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਕਾਰਨ ਇਹ ਹੈ ਕਿ ਜੇਕਰ ਤੁਸੀਂ ਕੁੱਕਰ ਨੂੰ ਓਵਰਹੀਟ ਕਰਦੇ ਹੋ ਤਾਂ ਕੁੱਕਰ ਫਟ ਸਕਦਾ ਹੈ। ਜ਼ਿਆਦਾ ਗਰਮ ਹੋਣ ਕਾਰਨ ਕੁੱਕਰ ਦੇ ਅੰਦਰ ਦਾ ਪ੍ਰੈਸ਼ਰ ਤੇਜ਼ੀ ਨਾਲ ਵਧਦਾ ਹੈ, ਜਿਸ ਦੇ ਕਾਰਨ ਕੁੱਕਰ ਫਟ ਜਾਂਦਾ ਹੈ।
ਦੂਜਾ ਕਾਰਨ ਕੁੱਕਰ ਦੀ ਸਿਟੀ ਹੈ। ਪ੍ਰੈਸ਼ਰ ਕੁੱਕਰ ਦੀ ਸੀਟੀ ਵਜਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੀ ਮਦਦ ਨਾਲ ਕੁੱਕਰ ਵਿੱਚ ਮੌਜੂਦ ਪ੍ਰੈਸ਼ਰ ਬਾਹਰ ਆ ਜਾਂਦਾ ਹੈ। ਪਰ ਜਦੋਂ ਸਿਟੀ ਖਰਾਬ ਹੁੰਦੀ ਹੈ, ਤਾਂ ਅਜਿਹਾ ਨਹੀਂ ਹੋ ਸਕਦਾ ਅਤੇ ਕੁੱਕਰ ਫਟ ਜਾਂਦਾ ਹੈ।
ਤੀਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜੇਕਰ ਕੁੱਕਰ ਦੀ ਰਬੜ ਨੂੰ ਠੀਕ ਤਰ੍ਹਾਂ ਨਾਲ ਨਾ ਲਗਾਇਆ ਜਾਵੇ ਤਾਂ ਵੀ ਕੁੱਕਰ ਫਟ ਸਕਦਾ ਹੈ।
ਇਹ ਵੀ ਪੜ੍ਹੋ : Animal collection News: ਐਨੀਮਲ ਫਿਲਮ ਨੇ ਗੱਦਰ-2 ਨੂੰ ਪਛਾੜਿਆ; ਜਾਣੋ ਕਿੰਨੀ ਕੀਤੀ ਕਮਾਈ
ਕੁੱਕਰ ਫਟਣ ਤੋਂ ਕਿਵੇਂ ਕੀਤਾ ਜਾ ਸਕਦਾ ਬਚਾਅ ?
ਖਾਣਾ ਬਣਾਉਂਦੇ ਸਮੇਂ ਹਮੇਸ਼ਾ ਇਸ ਗੱਲ ਦਾ ਧਿਆਨਾ ਰੱਖਣਾ ਚਾਹੀਦਾ ਹੈ ਕਿ ਕੁੱਕਰ ਨੂੰ ਜਰੂਰਤ ਤੋਂ ਜਿਆਦਾ ਦੇਰ ਗੈਸ ਉਤੇ ਨਹੀਂ ਰੱਖਣਾ ਚਾਹੀਦਾ ।
ਕਦੇਂ ਵੀ ਕੁੱਕਰ ਵਿੱਚ ਜ਼ਰੂਰੀ ਮਾਤਰਾ ਤੋਂ ਘੱਟ ਪਾਣੀ ਨਾ ਪਾਓ ।
ਕੁੱਕਰ ਦੀ ਸਿਟੀ ਜੇਕਰ ਠੀਕ ਨਹੀਂ ਹੈ ਤਾਂ ਉਸ ਵਿੱਚ ਖਾਣਾ ਬਣਾਉਂਣ ਤੋਂ ਬਚੋਂ ।
ਇਹ ਵੀ ਪੜ੍ਹੋ : Parliament Security Breach: ਸੰਸਦ ਮੈਂਬਰ ਪ੍ਰਤਾਪ ਸਿਮਹਾ ਜ਼ਰੀਏ ਬਣੇ ਪਾਸ ਰਾਹੀਂ ਸੰਸਦ 'ਚ ਦਾਖ਼ਲ ਹੋਏ ਸਨ ਮੁਲਜ਼ਮ