Ferozepur News: ਫਿਰੋਜ਼ਪੁਰ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਥੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਕੈਦੀ ਫਰਾਰ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੈਦੀ ਨੂੰ ਜੇਲ੍ਹ ਵਿੱਚੋਂ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।


COMMERCIAL BREAK
SCROLL TO CONTINUE READING

ਕੁਝ ਦਿਨ ਪਹਿਲਾਂ ਜੇਲ੍ਹ ਦੇ ਅੰਦਰ ਕੈਦੀਆਂ ਦੀ ਆਪਸ ਵਿੱਚ ਝਗੜਾ ਹੋ ਗਿਆ ਸੀ। ਜਿਸ ਵਿੱਚ ਇਸ ਕੈਦੀ ਦੀ ਉਂਗਲ ਟੁੱਟ ਗਈਆਂ ਸਨ। ਜਿਸ ਦੇ ਇਲਾਜ ਲਈ ਕੈਦੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੋ ਪੁਲਿਸ ਪ੍ਰਸ਼ਾਸਨ ਨੂੰ ਚਕਮਾ ਦੇਕੇ ਫਰਾਰ ਹੋ ਗਿਆ। ਪਰ ਪੁਲਿਸ ਨੇ ਉਸਨੂੰ ਜਲਦ ਕਾਬੂ ਕਰ ਲਿਆ।


ਡਾਕਟਰਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਕੈਦੀ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਕੈਦੀ ਦੀ ਉਂਗਲ ਟੁੱਟੀ ਹੋਈ ਸੀ, ਜਿਸ ਦਾ ਆਪਰੇਸ਼ਨ ਹੋਣਾ ਸੀ। ਜਦੋਂ ਸਾਡੀ ਟੀਮ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਕੈਦੀ ਆਪਣੇ ਬੈਡ 'ਤੇ ਨਹੀਂ ਸੀ। ਕਾਫੀ ਦੇਰ ਉਸ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੈਦੀ ਹਸਪਤਾਲ ਵਿੱਚੋਂ ਫਰਾਰ ਹੋ ਚੁੱਕਿਆ ਹੈ। ਦੂਜੇ ਪਾਸੇ ਜੇਲ੍ਹ ਪੁਲਿਸ ਸਿਕਿਉਰਟੀ ਦੀ ਵੀ ਇਸ ਵਿੱਚ ਲਾਪਰਵਾਹੀ ਸਾਹਮਣੇ ਆ ਰਹੀ ਹੈ।


ਇਹ ਵੀ ਪੜ੍ਹੋ: Raghav-Parineeti News: ਅੱਖਾਂ ਦੀ ਸਰਜਰੀ ਤੋਂ ਬਾਅਦ ਕਿਵੇਂ ਹੈ ਰਾਘਵ ਚੱਢਾ ਦੀ ਸਿਹਤ? ਪਰਿਣੀਤੀ ਚੋਪੜਾ ਜਲਦ ਹੀ ਜਾਵੇਗੀ ਲੰਡਨ


 


ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਰਿਸ਼ੂ ਵਾਸੀ ਬਗਦਾਦੀ ਗੇਟ ਨਾਮਕ ਕੈਦੀ ਜੋ ਜੇਲ੍ਹ ਅੰਦਰ ਬੰਦ ਸੀ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਬਾਥਰੂਮ ਦਾ ਬਹਾਨਾ ਬਣਾ ਫਰਾ ਹੋ ਗਿਆ ਸੀ। ਜਿਸ ਦੇ ਫਰਾਰ ਹੋਣ ਬਾਰੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਬੜੀ ਮੁਸਤੈਦੀ ਨਾਲ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Dalbir Goldy: ਦਲਬੀਰ ਗੋਲਡੀ ਨੇ ਆਪ 'ਚ ਸ਼ਾਮਲ ਹੋ ਕੇ ਸਿਆਸੀ ਖੁਦਕੁਸ਼ੀ ਕੀਤੀ- ਰਾਜਾ ਵੜਿੰਗ