Nawanshahr News: ਪੁਲਿਸ ਨੂੰ ਚਕਮਾ ਦੇ ਫ਼ਰਾਰ ਹੋਇਆ ਕੈਦੀ, ਮੈਡੀਕਲ ਜਾਂਚ ਲਈ ਲਿਆਂਦਾ ਸੀ ਹਸਪਤਾਲ
Nawanshahr News: ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਦੀ ਟੀਮ ਵੱਲੋਂ ਕੈਦੀ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਮੈਡੀਕਲ ਲਈ ਹਸਪਤਾਲ ਲਿਆਂਦਾ ਗਿਆ ਤਾਂ ਉਹ ਪੁਲਿਸ ਅਧਿਕਾਰੀਆ ਕੋਲੋ ਹੱਥਕੜੀ ਛੁਡਾ ਕੇ ਫਰਾਰ ਹੋ ਗਿਆ।
Nawanshahr News: ਨਵਾਂਸ਼ਹਿਰ ਦੇ ਬੰਗਾ ਵਿੱਚ ਪੁਲਿਸ ਦੀ ਗ੍ਰਿਫ਼ਤ ਚੋਂ ਕੈਦੀ ਦੇ ਫਰਾਰ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਪੁਲਿਸ ਚੋਂਕੀ ਮੇਹਲੀ ਦੇ ਦੋ ਅਧਿਕਾਰੀਆਂ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਬੰਗਾ ਵਿੱਚ ਡਾਕਟਰੀ ਜਾਂਚ ਲਈ ਲਿਆਦਾ ਸੀ। ਜਿਸ ਨੂੰ ਪੁਲਿਸ ਨੇ NDPS ਐਕਟ ਦੇ ਤਹਿਤ ਕਾਬੂ ਕੀਤਾ ਸੀ।
ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਦੀ ਟੀਮ ਵੱਲੋਂ ਕੈਦੀ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਮੈਡੀਕਲ ਲਈ ਹਸਪਤਾਲ ਲਿਆਂਦਾ ਗਿਆ ਤਾਂ ਉਹ ਪੁਲਿਸ ਅਧਿਕਾਰੀਆ ਕੋਲੋ ਹੱਥਕੜੀ ਛੁਡਾ ਕੇ ਫਰਾਰ ਹੋ ਗਿਆ। ਜਿਸ ਨੂੰ ਕਾਬੂ ਕਰਨ ਲਈ ਦੋਵੇ ਪੁਲਿਸ ਅਧਿਕਾਰੀ ਵੀ ਉਸਦੇ ਮਗਰ ਭੱਜੇ ਅਤੇ ਸਿਵਲ ਹਸਪਤਾਲ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਉਸਦੇ ਮਗਰ ਭੱਜ ਪਿਆ।
ਜਿਸ ਨੂੰ ਸਿਵਲ ਹਸਪਤਾਲ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੱਲੋਂ ਸਿਵਲ ਹਸਪਤਾਲ ਤੋਂ ਕੁੱਝ ਦੂਰੀ 'ਤੇ ਗਾਂਧੀ ਨਗਰ ਵਿੱਚ ਸਥਿਤ ਬਣੇ ਗੈਸਟਹਾਊਂਸ ਦੀ ਸਰਕਾਰੀ ਪਾਰਕਿੰਗ ਕੋਲੋ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਕੈਦੀ ਨੂੰ ਪੁਲਿਸ ਅਧਿਕਾਰੀ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਉਕਤ ਦੋਵੇ ਅਧਿਕਾਰੀ ਉਸਨੂੰ ਡਾਕਟਰੀ ਜਾਂਚ ਉਪੰਰਤ ਆਪਣੇ ਨਾਲ ਲੈ ਗਏ। ਉਧਰ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਕੋਈ ਵੀ ਗੱਲ ਕਹਿਣ ਤੋਂ ਕਿਨਾਰਾ ਕਰਦੇ ਰਹੇ।
ਇਹ ਵੀ ਪੜ੍ਹੋ: Arvind Kejriwal Arrest: ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਅਮਰੀਕਾ ਦਾ ਬਿਆਨ, ਕਿਹਾ- 'ਨਿਰਪੱਖ ਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ' ਦੀ ਉਮੀਦ
ਜਾਣਕਾਰੀ ਮੁਤਾਬਿਕ 07 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਮੁਲਜ਼ਮ ਅਜੇ ਕੁਮਾਰ ਪੁੱਤਰ ਰਾਮੇਸ਼ ਕੁਮਾਰ ਨਿਵਾਸੀ ਲੱਖਪੁਰ ਥਾਣਾ ਸਦਰ ਬੰਗਾ ਨੂੰ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਸਦੀ ਡਾਕਟਰੀ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਬੰਗਾ ਲੈ ਕੇ ਆਏ ਸਨ। ਜਿੱਥੋਂ ਉਸ ਕੈਦੀ ਵੱਲੋਂ ਪੁਲਿਸ ਦੀ ਕੈਦ ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ: ED Raid: ਐਕਸ਼ਨ ਵਿੱਚ ED, ਹੁਣ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਦੇ ਘਰ ED ਦੀ ਰੇਡ