`ਮੈਨੂੰ ਆਪਣੇ ਪੁੱਤਰ ਦੀ ਸ਼ਹਾਦਤ ਤੇ ਮਾਣ, ਪਰ ਸਰਕਾਰਾਂ ਸ਼ਹੀਦ ਪਰਿਵਾਰਾਂ ਨੂੰ ਮਿੱਟੀ `ਚ ਰੌਲ ਰਹੀਆਂ ਹਨ`, ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਾ ਬਿਆਨ
ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕੁਲਵਿੰਦਰ ਦੀ ਸ਼ਹਾਦਤ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦਿਆਂ `ਤੇ ਅਧਿਕਾਰੀਆਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ।
Pulwama Attack martyr Kulwinder Singh news: ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਰੌਲੀ ਵਿਖੇ ਮੰਗਲਵਾਰ ਨੂੰ ਪੁਲਵਾਮਾ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਦੀ ਚੌਥੀ ਬਰਸੀ ਮਨਾਈ ਗਈ। ਪਿੰਡ ਰੌਲੀ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਪਾਠ ਦੇ ਭੋਗ ਪਾਏ ਗਏ।
ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ। ਪਰ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਉਹ ਸ਼ਹੀਦ ਪਰਿਵਾਰਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਅਧਿਕਾਰੀ ਵੱਡੇ-ਵੱਡੇ ਵਾਅਦੇ ਤੇ ਦਿਲਾਸੇ ਦੇ ਕੇ ਗਏ ਸਨ ਹੁਣ ਉਹ ਸਾਡਾ ਫੋਨ ਚੁੱਕਣ ਤੋਂ ਵੀ ਕਤਰਾ ਰਹੇ ਹਨ।
ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕੁਲਵਿੰਦਰ ਦੀ ਸ਼ਹਾਦਤ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦਿਆਂ 'ਤੇ ਅਧਿਕਾਰੀਆਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਇਸ ਦੌਰਾਨ ਕੁਲਵਿੰਦਰ ਸਿੰਘ ਦੀ ਸ਼ਹਾਦਤ ਨੂੰ 4 ਸਾਲ ਹੋ ਗਏ ਸਨ। ਇਸ ਦੌਰਾਨ ਪਰਿਵਾਰਾਂ ਵੱਲੋਂ ਦੱਸਿਆ ਗਿਆ ਕਿ ਸਰਕਾਰਾਂ ਵੱਲੋਂ ਸ਼ਹੀਦ ਦੀ ਯਾਦ ਵਿੱਚ ਬਣਨ ਵਾਲਾ ਗੇਟ ਅਜੇ ਤੱਕ ਨਹੀਂ ਬਣਾਇਆ ਗਿਆ ਹੈ।
ਜਿਹੜੇ ਅਧਿਕਾਰੀ ਵੱਡੇ-ਵੱਡੇ ਵਾਅਦੇ ਤੇ ਦਿਲਾਸੇ ਦੇ ਕੇ ਗਏ ਸਨ ਹੁਣ ਉਹ ਸਾਡੇ ਫੋਨ ਚਕਣ ਤੋਂ ਵੀ ਕਤਰਾ ਰਹੇ ਹਨ। ਇੱਥੇ ਗੱਲਬਾਤ ਕਰਦਿਆਂ ਸਮਾਜ ਸੇਵੀ ਗੌਰਵ ਰਾਣਾ ਅਤੇ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਕਿ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿੱਚ ਚਾਰ ਸਾਲ ਬੀਤਣ ਦੇ ਬਾਵਜੂਦ ਹੁਣ ਤੱਕ ਯਾਦਗਾਰੀ ਗੇਟ ਨਾ ਬਣਾਉਣਾ ਬੜੀ ਦੁਖਦਾਇਕ ਗੱਲ ਹੈ।
ਇਹ ਵੀ ਪੜ੍ਹੋ: Punjab CM Bhagwant Mann's letter to Governor: CM ਮਾਨ ਨੇ ਰਾਜਪਾਲ ਪੁਰੋਹਿਤ ਨੂੰ ਚਿੱਠੀ ਰਾਹੀਂ ਭੇਜਿਆ ਜਵਾਬ
ਸ਼ਹੀਦ ਦੇ ਪਿਤਾ ਨੇ ਕਿਹਾ ਕਿ ਜੇਕਰ ਸਰਕਾਰ ਤੋਂ ਗੇਟ ਨਹੀਂ ਬਣਾਇਆ ਜਾ ਰਿਹਾ, ਤਾਂ ਉਹ ਕਾਰ ਸੇਵਾ ਵਾਲਿਆਂ ਸੰਸਥਾਵਾਂ ਜਾਂ ਸਮਾਜ ਸੇਵੀ ਲੋਕਾਂ ਨੂੰ ਮਨਜ਼ੂਰੀ ਦੇ ਦੇਣ। ਇੱਥੇ ਗੱਲਬਾਤ ਦੌਰਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਨੂੰ ਆਪਣੀ ਕਹਿਣੀ ਤੇ ਕਥਨੀ ਇੱਕ ਰੱਖਣੀ ਚਾਹੀਦੀ ਹੈ; ਖਾਸ ਕਰ ਕਿ ਸ਼ਹੀਦ ਪਰਵਾਰਾਂ ਨਾਲ ਕੀਤੇ ਵਾਅਦੇ ਨੂੰ ਫੌਰੀ ਐਕਸ਼ਨ ਦੇ ਤੌਰ ਤੇ ਪੂਰਾ ਕਰਨਾ ਚਾਹੀਦਾ ਹੈ।
- ਨੂਰਪੁਰ ਬੇਦੀ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Gameover: ਜ਼ੀ ਨਿਊਜ਼ 'ਤੇ ਹੋਇਆ ਵੱਡਾ ਖੁਲਾਸਾ, ਖੁਫੀਆ ਕੈਮਰੇ 'ਤੇ ਕੈਦ ਹੋਏ BCCI ਦੇ ਵੱਡੇ ਰਾਜ਼
(For more news apart from Pulwama Attack martyr Kulwinder Singh, stay tuned to Zee PHH)