Punjab's Amritsar Crime News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਏ ਦਿਨ ਗੋਲੀਆਂ ਚਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਨ੍ਹੀਂ ਦਿਨੀ ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਤੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਵੇਖੇ ਜਾ ਰਹੇ ਹਨ। ਕਹਿੰਦੇ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਗੋਲੀਆਂ ਚਲਣ ਦੀਆਂ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ। ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਭਾਵੇਂ ਦੋਸ਼ੀਆਂ ਨੂੰ ਫੜਨ ਦੇ ਲੱਖ ਦਾਵੇ ਕਰਨ ਪਰ ਆਖਿਰ ਇਸ ਬਾਰੇ ਨਹੀਂ ਪਤਾ ਲੱਗ ਸਕਿਆ ਕਿ ਇਹ ਨਾਜਾਇਜ਼ ਹਥਿਆਰ ਆ ਕਿੱਥੋਂ ਰਹੇ ਹਨ? 


COMMERCIAL BREAK
SCROLL TO CONTINUE READING

ਜਿਵੇਂ ਬੰਦਾ ਮਾਰਨਾ ਹੁਨ ਆਮ ਗੱਲ ਹੋ ਗਈ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਹਨ। ਜਦੋਂ ਘਟਣਾ ਵਾਪਰ ਜਾਂਦੀ ਹੈ ਫ਼ਿਰ ਪੁਲਿਸ ਅਧਿਕਾਰੀ ਕਾਰਵਾਈ ਕਰਨ ਲਈ ਆਉਂਦੇ ਹਨ। ਜੇਕਰ ਇਨ੍ਹਾਂ ਨਾਜਾਇਜ਼ ਹਥਿਆਰਾਂ ਨੂੰ ਸਮੇਂ ਸਿਰ ਹੀ ਰੋਕੀਆ ਹੂੰਦਾ ਤਾਂ ਅਜਿਹੀਆ ਘਟਨਾਵਾਂ ਨਾ ਵਾਪਰਦੀਆਂ। 


ਅਜਿਹਾ ਹੀ ਇੱਕ ਮਾਮਲਾ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕੇ ਡੈਮਗੰਜ ਦਾ ਹੈ। ਇੱਥੇ ਦੇਰ ਰਾਤ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੁੱਝ ਨੌਜਵਾਨਾਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 


ਇਸਦੇ ਚਲਦੇ ਗੋਲੀਆਂ ਲੱਗਣ ਨਾਲ ਬਜੁਰਗ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਉਸ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਪੀੜਿਤ ਦੇ ਪੁੱਤ ਹਰਮਨਜੋਤ ਨੇ ਦੱਸਿਆ ਕਿ ਉਹ ਸਰਾਬ ਦੀ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਉਸਦੇ ਘਰ ਤਿੰਨ ਨੌਜਵਾਨ ਆਏ ਤੇ ਉਸਦੇ ਪਿਤਾ ਜੀ ਵੱਲੋਂ ਦਰਵਾਜਾ ਖੋਲ੍ਹਿਆ ਗਿਆ। 


ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਵੱਲੋਂ ਉਸਦੇ ਬਾਰੇ ਪੁੱਛਿਆ ਗਿਆ ਤੇ ਉਨ੍ਹਾਂ ਕਿਹਾ ਕਿ "ਉਨ੍ਹਾਂ ਨੂੰ ਉਸਦੇ ਨਾਲ ਕੰਮ ਹੈ". ਪੀੜਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਨੇ ਉਸਦੇ ਪਿਤਾ ਦੇ ਪੇਟ ਵਿੱਚ ਸਿੱਧੀ ਗੋਲ਼ੀ ਮਾਰੀ ਤੇ ਕੁੱਝ ਹਵਾ ਵਿੱਚ ਫਾਇਰ ਕੀਤੇ ਤੇ ਭੱਜ ਗਏ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤਿੰਨੇ ਨੌਜਵਾਨਾਂ ਘਰ ਦੇ ਬਾਹਰ ਖੜੇ ਹਨ ਤੇ ਗੇਟ ਖੋਲਦੇ ਹੀ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ।  ਜਿਸਦੇ ਚਲਦੇ ਉਸਦੇ ਪਿਤਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। 


ਉਨ੍ਹਾਂ ਦੀ ਹਾਲਤ ਇੱਸ ਸਮੇਂ ਕਾਫੀ ਨਾਜੁਕ ਬਣੀ ਹੋਈ ਹੈ। ਹਰਮਨਜੋਤ ਨੇ ਦੱਸਿਆ ਕਿ ਇਹ ਤਿੰਨ ਨੌਜਵਾਨ ਨਾਜਾਇਜ਼ ਸਰਾਬ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਇਨ੍ਹਾ 'ਤੇ ਕਈ ਪੁਲਿਸ ਥਾਣਿਆਂ ਦੇ ਵਿੱਚ ਮਾਮਲੇ ਦਰਜ਼ ਹਨ। ਉਸ ਨੇ ਦੱਸਿਆ ਕਿ ਇਨ੍ਹਾਂ ਵੱਲੋ ਕਈ ਵਾਰ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਉਨ੍ਹਾਂ ਦੀ ਸ਼ਰਾਬ ਫੜਨੀ ਬੰਦ ਕਰਦੇ ਨਹੀਂ ਤਾਂ ਉਹ ਉਸਨੂੰ ਮਾਰ ਦੇਣਗੇ। 


ਹਰਮਨਜੋਤ ਨੇ ਇਸ ਸੰਬੰਧੀ ਪੁਲਿਸ ਨੂੰ ਸਬੂਤ ਵੀ ਦਿੱਤੇ। ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਹਰਮਨਜੋਤ ਨੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਕੋਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।


ਇਹ ਵੀ ਪੜ੍ਹੋ: Patiala News: ਨਾਭਾ 'ਚ ਪੰਚਾਇਤ ਦੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਆਹਮੋ-ਸਾਹਮਣੇ ਹੋਈਆਂ 2 ਧਿਰਾਂ, ਸਥਿਤੀ ਤਣਾਅਪੂਰਣ 


-ਅੰਮ੍ਰਿਤਸਰ ਤੋਂ ਪਰਮਬੀਰ ਸਿੰਘ ਔਲਖ ਦੀ ਰਿਪੋਰਟ 


(For more news apart from Punjab's Amritsar Crime News, stay tuned to Zee PHH)