Nabha News: ਇਸ ਜ਼ਮੀਨ ਦੀ ਬੋਲੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਪਿੰਡ ਦੇ ਹੀ ਵਿਅਕਤੀ ਵੱਲੋਂ ਗਿਆਰਾਂ ਹਜ਼ਾਰ ਰੁਪਏ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਲਈ ਗਈ ਹੈ।
Trending Photos
Patiala's Nabha News: ਪੰਜਾਬ 'ਚ ਨਾਭਾ ਦੇ ਮਡੋੜ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਣ ਹੋ ਗਈ ਜਦੋਂ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਇਹ ਮਾਮਲਾ 16 ਏਕੜ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ SC ਭਾਈਚਾਰੇ ਨਾਲ ਸਬੰਧਤ ਲੋਕ ਇਸ ਜ਼ਮੀਨ ਨੂੰ ਘਟ ਰੇਟ 'ਤੇ ਲੈਣਾ ਚਾਹੁੰਦੇ ਹਨ ਅਤੇ ਲਗਾਤਾਰ ਕਈ ਦਿਨ ਤੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ।
ਅੱਜ ਯਾਨੀ ਸ਼ੁਕਰਵਾਰ ਸਵੇਰੇ ਹੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਉਸ ਜਮੀਨ ਚੋਂ ਭਜਾ ਦਿੱਤਾ ਗਿਆ। ਇਸ ਜ਼ਮੀਨ ਦੀ ਬੋਲੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਪਿੰਡ ਦੇ ਹੀ ਵਿਅਕਤੀ ਵੱਲੋਂ ਗਿਆਰਾਂ ਹਜ਼ਾਰ ਰੁਪਏ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਲਈ ਗਈ ਹੈ।
ਫਿਲਹਾਲ ਉੱਥੇ ਦੀ ਸਥਿਤੀ ਨੂੰ ਕਾਬੂ ਕਾਰਨ ਲਈ ਪੁਲਿਸ ਵੱਲੋਂ ਜੱਦੋ ਜਹਿਦ ਕੀਤੀ ਜਾ ਰਹੀ ਹੈ ਪਰ ਲੋਕਾਂ ਨੂੰ ਕਾਬੂ ਕਰ ਪਾਉਣਾ ਪੁਲਿਸ ਲਈ ਔਖਾ ਹੋ ਗਿਆ ਸੀ ਕਿਉਂਕਿ ਉਨ੍ਹਾਂ ਦੇ ਸਾਹਮਣੇ ਹੀ ਲੋਕ ਇੱਕ-ਦੂਜੇ 'ਤੇ ਇੱਟਾਂ ਤੇ ਪੱਥਰ ਮਾਰ ਰਹੇ ਸਨ।
ਇਸ ਮਾਮਲੇ 'ਚ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ 'ਚ ਜਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਇਲਾਕੇ 'ਚ ਸਥਿਤੀ ਤਾਨਾਅਪੂਰਨ ਹੈ। ਇਸ ਕਰਕੇ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਮਾਹੌਲ ਨੂੰ ਕਾਬੂ ਕੀਤਾ ਜਾ ਸਕੇ। ਹਾਲਾਂਕਿ ਸ਼ੁਰੂਆਤ 'ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਬਿਆ ਸੀ।
ਇਹ ਵੀ ਪੜ੍ਹੋ: Ludhiana News: ਪੰਜਾਬੀਆਂ ਲਈ ਵੱਡੀ ਖ਼ਬਰ! ਜਲਦ ਲੁਧਿਆਣਾ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵੀ ਸ਼ੁਰੂ ਹੋਣਗੀਆਂ ਉਡਾਣਾਂ
ਇਹ ਵੀ ਪੜ੍ਹੋ: Punjab News: ਰੂਪਨਗਰ ਦੇ ਵਿਧਾਇਕ 'ਤੇ ਲੱਗੇ ਦੁਰਵਿਵਹਾਰ ਕਰਨ ਦੇ ਇਲਜ਼ਾਮ, ਤਹਿਸੀਲਦਾਰ ਦਫ਼ਤਰ 'ਚ ਕਲਮ ਛੋੜ ਹੜਤਾਲ
(For more news apart from Patiala's Mansa News where two groups clashed with each other over auction of Panchayat land, stay tuned to Zee PHH - Zee Punjab Himachal and Haryana)