Punjab News: ਬਜ਼ੁਰਗ ਨੇ ਖੋਖਾ ਖੋਲ੍ਹਣ ਦੀ ਬਜਾਏ ਚਾਹ ਵੇਚਣ ਲਈ ਅਪਣਾਇਆ ਅਨੋਖਾ ਢੰਗ
Amritsar Viral Video: ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਇਹ ਬਜ਼ੁਰਗ ਪਿਛਲੇ 45 ਸਾਲਾਂ ਤੋਂ ਇੱਕ ਦਰੱਖਤ ਹੇਠਾਂ ਚਾਹ ਦੀ ਦੁਕਾਨ ਚਲਾ ਰਿਹਾ ਹੈ।
Amritsar Viral Video: ਸੋਸ਼ਲ ਮੀਡਿਆ ਉੱਤੇ ਅਕਸਰ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਕਈ ਵਾਰ ਬਹੁਤ ਕੁਝ ਸਿਖਾ ਦਿੰਦੇ ਹਨ। ਇੱਕ ਅਜਿਹੀ ਤਸਵੀਰ ਇੰਟਰਨੈੱਟ ਉੱਤੇ ਵਾਇਰਲ ਹੋ ਰਹੀ ਹੈ ਜੋ ਕਿ ਦਿਲ ਨੂੰ ਛੂ ਲੈਣ ਵਾਲੀ ਹੈ। ਇਹ ਫੋਟੋ ਇੱਕ ਬਜ਼ੁਰਗ ਵਿਅਕਤੀ ਦੀ ਹੈ ਜਿਸ ਵਿੱਚ ਇਹ ਵਿਅਕਤੀ ਦਰੱਖਤ ਹੇਠਾਂ ਆਪਣੀ ਚਾਹ ਦੀ ਦੁਕਾਨ ਚਲਾਉਂਦਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਨੇ ਦਰੱਖਤ ਦੇ ਅੰਦਰ ਆਪਣੀ ਚਾਹ ਦੀ ਦੁਕਾਨ ਖੋਲ੍ਹੀ, ਨਾ ਤਾਂ ਦਰੱਖਤ ਨੂੰ ਕੋਈ ਤਾਲਾ ਹੈ ਅਤੇ ਨਾ ਹੀ ਦੁਕਾਨ ਨੂੰ ਕੋਈ ਤਾਲਾ ਹੈ, ਦਰੱਖਤ ਵਿਚਕਾਰੋਂ ਖਾਲੀ ਪਿਆ ਹੈ ਅਤੇ ਇਹ ਬਜ਼ੁਰਗ ਪਿਛਲੇ 45 ਸਾਲਾਂ ਤੋਂ ਆਪਣੀ ਚਾਹ ਦੀ ਦੁਕਾਨ ਚਲਾ ਰਿਹਾ ਹੈ।
ਅੱਜ ਕੱਲ੍ਹ ਫੂਡ ਬਲੌਗਿੰਗ ਦਾ ਦੌਰ ਹੈ ਪਰ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਇਹ ਬਜ਼ੁਰਗ ਪਿਛਲੇ 45 ਸਾਲਾਂ ਤੋਂ ਇੱਕ ਦਰੱਖਤ ਹੇਠਾਂ ਚਾਹ ਦੀ ਦੁਕਾਨ ਚਲਾ ਰਿਹਾ ਹੈ।
ਇਹ ਵੀ ਪੜ੍ਹੋ: Gurwinder Singh Atwal News: ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਦਾ ਹੋਇਆ ਦੇਹਾਂਤ
ਜ਼ੀ ਮੀਡੀਆ ਦੀ ਟੀਮ ਨੇ ਬਜ਼ੁਰਗ ਕੋਲ ਪਹੁੰਚ ਕੇ ਦੱਸਿਆ ਕਿ ਉਹ 40 ਤੋਂ 45 ਸਾਲਾਂ ਤੋਂ ਚਾਹ ਵੇਚ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਬੱਚੇ ਯੂਨੀਵਰਸਿਟੀ ਵਿੱਚ ਪ੍ਰਾਈਵੇਟ ਨੌਕਰੀ ਕਰਦੇ ਹਨ ਪਰ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਕਿਸੇ ਦੁਕਾਨ 'ਤੇ ਚਾਹ ਦਾ ਗਲਾਸ ਦੇਣ ਜਾਂਦਾ ਹੈ ਤਾਂ ਕਈ ਵਾਰ ਉਸ ਦੇ ਭਾਂਡੇ ਵੀ ਚੋਰੀ ਹੋ ਜਾਂਦੇ ਹਨ।
ਪਰ ਫਿਰ ਵੀ ਇਸ ਦਰਖਤ ਦੇ ਅੰਦਰ ਹੀ ਦੁਕਾਨ ਚਲਾ ਰਿਹਾ ਹਾਂ। ਦੱਸ ਦਈਏ ਕਿ ਇਸ ਦਰਖ਼ਤ ਦੇ ਅੰਦਰ ਕੋਈ ਦਰਵਾਜ਼ਾ ਨਹੀਂ ਹੈ, ਇੱਥੇ ਸਿਰਫ਼ ਚਾਹ ਦੀਆਂ ਕੇਤਲੀਆਂ ਅਤੇ ਭਾਂਡੇ ਪਏ ਹਨ। ਬਜ਼ੁਰਗ ਨੇ ਦੱਸਿਆ ਕਿ ਇੱਥੇ ਕਈ ਲੋਕ ਚਾਹ ਪੀਣ ਲਈ ਆਉਂਦੇ ਹਨ, ਕਈ ਲੋਕ ਪੈਸੇ ਦਿੰਦੇ ਹਨ, ਕਈ ਨਹੀਂ ਦਿੰਦੇ ਹਨ। ਬਜ਼ੁਰਗ ਬਿਨਾਂ ਕਿਸੇ ਦੁਕਾਨ ਅਤੇ ਬਿਨਾਂ ਕਿਸੇ ਤਾਲੇ ਦੇ ਦਰੱਖਤ ਦੇ ਅੰਦਰ ਹੀ ਆਪਣੀ ਛੋਟੀ ਚਾਹ ਦੀ ਦੁਕਾਨ ਚਲਾ ਰਹੇ ਹਨ।
ਇਹ ਵੀ ਪੜ੍ਹੋ: Punjab Dengue Cases: ਹੜ੍ਹਾਂ ਤੋਂ ਬਾਅਦ ਡੇਂਗੂ ਨੇ ਦਿੱਤੀ ਦਸਤਕ, ਇਸ ਜ਼ਿਲ੍ਹੇ 'ਚ ਹੁਣ ਤੱਕ ਆਏ 74 ਕੇਸ
(ਅੰਮ੍ਰਿਤਸਰ ਤੋਂ ਪਰਮਬੀਰ ਸਿੰਘ ਔਲਖ ਦੀ ਰਿਪੋਰਟ)