ਇੱਕ ਪਿਆਰ ਅਜਿਹਾ ਵੀ! ਇਸ ਪੰਜਾਬੀ ਮੁੰਡੇ ਨੇ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਵਾਉਣ ਲਈ ਪੀਐਮ ਨਰਿੰਦਰ ਮੋਦੀ ਨੂੰ ਲਾਈ ਗੁਹਾਰ
ਜਿਵੇਂ ਲੋਕ ਕਹਿੰਦੇ ਨੇ ਕਿ ਪਿਆਰ `ਚ ਕੋਈ ਜਾਤ-ਪਾਤ ਨਹੀਂ ਦੇਖੀ ਜਾਂਦੀ ਅਤੇ ਨਾ ਹੀ ਕੋਈ ਸਰਹੱਦ ਦੇਖੀ ਜਾਂਦੀ ਹੈ। ਅਕਸਰ ਭਾਰਤ ਅਤੇ ਪਾਕਿਸਤਾਨ ਦੇ ਨੌਜਵਾਨਾਂ ਦੇ ਪਿਆਰ ਦੀ ਖ਼ਬਰ ਸਾਹਮਣੇ ਆਉਂਦੀ ਹੈ ਅਤੇ ਕਈਆਂ ਦਾ ਪਿਆਰ ਪਰਵਾਨ ਵੀ ਚੜ੍ਹਦਾ ਹੈ। ਹੁਣ ਇੱਕ ਪਿਆਰ ਦੇ ਬੀਜ ਨੇ ਮੁੜ ਸਰਹੱਦਾਂ ਟੱਪੀਆਂ ਹਨ
Punjab-based man wants to marry Pakistan-based girl news: ਜਿਵੇਂ ਲੋਕ ਕਹਿੰਦੇ ਨੇ ਕਿ ਪਿਆਰ 'ਚ ਕੋਈ ਜਾਤ-ਪਾਤ ਨਹੀਂ ਦੇਖੀ ਜਾਂਦੀ ਅਤੇ ਨਾ ਹੀ ਕੋਈ ਸਰਹੱਦ ਦੇਖੀ ਜਾਂਦੀ ਹੈ। ਅਕਸਰ ਭਾਰਤ ਅਤੇ ਪਾਕਿਸਤਾਨ ਦੇ ਨੌਜਵਾਨਾਂ ਦੇ ਪਿਆਰ ਦੀ ਖ਼ਬਰ ਸਾਹਮਣੇ ਆਉਂਦੀ ਹੈ ਅਤੇ ਕਈਆਂ ਦਾ ਪਿਆਰ ਪਰਵਾਨ ਵੀ ਚੜ੍ਹਦਾ ਹੈ। ਹੁਣ ਇੱਕ ਪਿਆਰ ਦੇ ਬੀਜ ਨੇ ਮੁੜ ਸਰਹੱਦਾਂ ਟੱਪੀਆਂ ਹਨ ਅਤੇ ਸੁਰਖੀਆਂ ਬਟੋਰੀਆਂ ਹਨ।
ਸਾਹਮਣੇ ਆਈ ਇੱਕ ਖ਼ਬਰ ਦੇ ਮੁਤਾਬਕ ਬਟਾਲਾ ਦੇ ਇੱਕ ਵਕੀਲ ਵੱਲੋਂ ਪਾਕਿਸਤਾਨ ‘ਚ ਰਹਿ ਰਹੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਇਨਕਾਰ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ।
ਵਕੀਲ ਦੀ ਗੁਹਾਰ ਹੈ ਕਿ ਉਸ ਨੂੰ ਉਸ ਦੇ ਪਿਆਰ ਨਾਲ ਮਿਲਾਇਆ ਜਾਵੇ। ਉਸ ਨੇ ਅੱਗੇ ਕਿਹਾ ਕਿ ਜੇਕਰ ਉਸ ਦੀ ਮੰਗੇਤਰ ਨੂੰ ਵੀਜ਼ਾ ਮਿਲਦਾ ਹੈ ਤਾਂ ਉਸਦੇ ਪਿਛਲੇ 6 ਸਾਲਾਂ ਦੇ ਪਿਆਰ ਨੂੰ ਪ੍ਰਵਾਨਗੀ ਮਿਲ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਇਸ ਵਕੀਲ ਦਾ ਨਾਮ ਨਮਨ ਲੂਥਰਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਜਦਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ।
ਰਿਪੋਰਟਾਂ ਦਾ ਕਹਿਣਾ ਹੈ ਕਿ 2016 ਵਿੱਚ ਨਮਨ ਆਪਣੀ ਮਾਂ ਅਤੇ ਭੈਣ ਨਾਲ ਪਾਕਿਸਤਾਨ ਗਿਆ ਸੀ ਜਿੱਥੇ ਉਹ ਸ਼ਾਹਨੀਲ ਜਾਵੇਦ ਨੂੰ ਮਿਲਿਆ ਅਤੇ ਬਾਅਦ ਵਿੱਚ ਉਨ੍ਹਾਂ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੰਗਣੀ ਵੀ ਕਰਵਾ ਲਈ।
ਹੋਰ ਪੜ੍ਹੋ: ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ
ਦੱਸਣਯੋਗ ਹੈ ਕਿ 2018 ਵਿੱਚ ਸ਼ਾਹਨੀਲ ਆਪਣੇ ਪਰਿਵਾਰ ਸਮੇਤ ਪੰਜਾਬ ਆਈ ਸੀ। ਹਾਲਾਂਕਿ ਉਸ ਤੋਂ ਬਾਅਦ ਉਸ ਦੀ ਮੰਗੇਤਰ ਦਾ ਵੀਜ਼ਾ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਨਮਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਗਏ ਸਨ ਅਤੇ ਉੱਥੇ ਉਸ ਦੀ ਮੰਗੇਤਰ ਵੀ ਆਪਣੇ ਪਰਿਵਾਰ ਨਾਲ ਪਹੁੰਚੀ ਸੀ। ਇੱਥੇ ਦੋਵਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਕੀਤੀ ਅਤੇ ਭਵਿੱਖ ਬਾਰੇ ਵੀ ਗੱਲ ਕੀਤੀ।
ਇਸ ਦੌਰਾਨ ਨਮਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮੰਗੇਤਰ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਵਿਆਹੁਤੇ ਜੀਵਨ ਦੀ ਸ਼ੁਰੂਆਤ ਕਰ ਸਕੇ।
ਹੋਰ ਪੜ੍ਹੋ: ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ