ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ
Advertisement
Article Detail0/zeephh/zeephh1486756

ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ

 ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਤਹਿਤ ਸੂਬੇ ਦੇ ਸਾਰੇ ਹੀ ਪੁਲਿਸ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਦੇ ਬਾਹਰ ਅਤੇ ਵਰਦੀ ’ਤੇ ਨੇਮ ਪਲੇਟ ਪੰਜਾਬੀ ’ਚ ਲਗਾਉਣ ਦੀ ਗੱਲ ਕਹੀ ਗਈ ਹੈ। 

ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ

Punjabi Language in Police department: ਪੰਜਾਬੀ ਬੋਲੀ ਦਾ ਸਤਿਕਾਰ ਖ਼ਾਸਕਰ ਪੁਲਿਸ ਮਹਿਕਮੇ ’ਚ ਵੇਖਣ ਨੂੰ ਮਿਲ ਰਿਹਾ ਹੈ। ਜਿਸਦੀ ਵੱਖਰੀ ਮਿਸਾਲ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕੁਝ ਦਿਨ ਪਹਿਲਾਂ ਪੇਸ਼ ਕੀਤੀ, ਜਿਨ੍ਹਾਂ ਨੇ ਆਪਣੀ ਵਰਦੀ ’ਤੇ ਪੰਜਾਬੀ ਭਾਸ਼ਾ ’ਚ ਨੇਮ ਪਲੇਟ ਲਗਾਈ। ਇਸ ਪਹਿਲ ਤੋਂ ਪ੍ਰਭਾਵਿਤ ਹੁੰਦਿਆ ਉਨ੍ਹਾਂ ਦੇ ਰੀਡਰ ਅਵਤਾਰ ਸਿੰਘ ਪੰਜੋਲਾ ਨੇ ਵੀ ਆਪਣੀ ਵਰਦੀ ’ਤੇ ਪੰਜਾਬੀ ਭਾਸ਼ਾ ’ਚ ਲਿਖਿਆ ਬੈਜ (Badge) ਲਗਾਇਆ।  

ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੂੱਲਤ ਕਰਨ ਦੇ ਮਕਸਦ ਨਾਲ ਭਗਵੰਤ ਮਾਨ ਸਰਕਾਰ ਦੁਆਰਾ ਸਰਕਾਰੀ ਦਫ਼ਤਰਾਂ ’ਚ ਕੰਮਕਾਜ ਅਤੇ ਸੂਚਨਾ ਬੋਰਡ ਆਦਿ ਪੰਜਾਬੀ ਭਾਸ਼ਾ ’ਚ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। 

ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ, ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿੱਥੇ ਸੂਬੇ ਦੇ ਮੁੱਖ ਮੰਤਰੀ ਵਲੋਂ ਮਾਤ-ਭਾਸ਼ਾ ਪੰਜਾਬੀ ਨੂੰ ਹਰ ਸਰਕਾਰੀ ਜਾਂ ਨਿੱਜੀ ਅਦਾਰੇ ’ਚ ਲਾਜ਼ਮੀ ਕੀਤਾ ਗਿਆ ਹੈ, ਉੱਥੇ ਹੀ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਤਹਿਤ ਸੂਬੇ ਦੇ ਸਾਰੇ ਹੀ ਪੁਲਿਸ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਦੇ ਬਾਹਰ ਅਤੇ ਵਰਦੀ ’ਤੇ ਨੇਮ ਪਲੇਟ ਪੰਜਾਬੀ ’ਚ ਲਗਾਉਣ ਦੀ ਗੱਲ ਕਹੀ ਗਈ ਹੈ। 

ਇਹ ਵੀ ਪੜ੍ਹੋ: ਪੰਜਾਬੀ ਬਣੇਗੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦਾ ਸ਼ਿੰਗਾਰ, ਸਰਕਾਰ ਨੇ ਦਿੱਤੇ ਨਵੇਂ ਆਦੇਸ਼

 

Trending news