Punjab's Bathinda's Spa Centre Sex racket news: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਮਸਾਜ ਦੀ ਆੜ ਵਿੱਚ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 3 ਔਰਤਾਂ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਤਿੰਨ ਮੁਲਜ਼ਮ ਅਜੇ ਵੀ ਫਰਾਰ ਹਨ। 


COMMERCIAL BREAK
SCROLL TO CONTINUE READING

ਬਠਿੰਡਾ ਪੁਲਿਸ ਨੇ ਸ਼ਹਿਰ ਦੀ 100 ਫੁੱਟੀ ਰੋਡ ’ਤੇ ਚੱਲ ਰਹੇ ਸਪਾ ਸੈਂਟਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ (Punjab's Bathinda's Spa Centre Sex racket news) ਦਾ ਪਰਦਾਫਾਸ਼ ਕੀਤਾ। ਸੀ.ਆਈ.ਏ.-1 ਦੀ ਟੀਮ ਨੇ ਗੁੱਡਵਿਲ ਦੇ ਨਾਂ 'ਤੇ ਚੱਲ ਰਹੇ ਇਸ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਮੌਕੇ 'ਤੇ ਤਿੰਨ ਔਰਤਾਂ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ।


ਸੈਂਟਰ ਚਲਾ ਰਹੇ ਤਿੰਨ ਸੰਚਾਲਕਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਈਨ 'ਚ ਸਪਾ ਸੈਂਟਰ ਦੇ ਤਿੰਨ ਮਾਲਕਾਂ ਸਮੇਤ 10 ਲੋਕਾਂ ਖਿਲਾਫ ਥਾਣਾ ਸਿਵਲ ਲਾਈਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਪਾ ਸੈਂਟਰ ਬਠਿੰਡਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ।


Punjab's Bathinda's Spa Centre Sex racket news: ‘ਗੁਡਵਿਲ’ 'ਚ ਹੋ ਰਿਹਾ ਸੀ ਘਿਨੌਣਾ ਕੰਮ! 


ਸੀਆਈਏ ਸਟਾਫ਼ ਵਨ ਦੇ ਇੰਚਾਰਜ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ 100 ਫੁੱਟੀ ਰੋਡ ’ਤੇ ਲਾਲੀ ਸਵੀਟਸ ਹਾਊਸ ਨੇੜੇ ਗੁਡਵਿਲ ਨਾਂ ਦਾ ਸਪਾ ਸੈਂਟਰ ਚੱਲ ਰਿਹਾ ਹੈ, ਜਿਸ ਵਿੱਚ ਹੋਰਨਾਂ ਸ਼ਹਿਰਾਂ ਤੋਂ ਲੜਕੀਆਂ ਨੂੰ ਬਠਿੰਡਾ ਲਿਆ ਕੇ ਮਸਾਜ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ:  Amritsar blast Latest News: ਅੰਮ੍ਰਿਤਸਰ ਬਲਾਸਟ ਮਾਮਲੇ 'ਚ ਪੰਜਾਬ ਦੇ DGP ਨੇ ਕੀਤੇ ਵੱਡੇ ਖੁਲਾਸੇ! ਜਾਣੋ ਕੀ ਕਿਹਾ


ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਰਹਿਣ ਵਾਲੀ ਇੱਕ ਔਰਤ, ਅੰਮ੍ਰਿਤਸਰ ਸ਼ਹਿਰ ਤੋਂ 2 ਅਤੇ ਬਠਿੰਡਾ ਤੋਂ ਇੱਕ ਔਰਤ ਜਾਫਰ ਖਾਨ, ਮੁਲਤਾਨੀਆ ਰੋਡ, ਸੋਨੂੰ ਕੁਮਾਰ ਵਾਸੀ ਗਿੱਦੜਬਾਹਾ, ਅਮਨ ਕੁਮਾਰ ਵਾਸੀ ਗਿੱਦੜਬਾਹਾ ਨੂੰ ਕਾਬੂ ਕੀਤਾ, ਜਦਕਿ ਐੱਸ.ਪੀ. ਸੈਂਟਰ ਲੁਧਿਆਣਾ ਦੇ ਮਾਲਕ ਰਹਿਮਤ, ਰੋਹਨ ਅਤੇ ਅਮਿਤ ਕੁਮਾਰ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।


ਇਹ ਵੀ ਪੜ੍ਹੋ:  Nangal Gas Leak: ਲੁਧਿਆਣਾ ਤੋਂ ਬਾਅਦ ਨੰਗਲ 'ਚ ਹੋਈ ਗੈਸ ਲੀਕ, ਵਿਦਿਆਰਥੀ ਤੇ ਅਧਿਆਪਕ ਪ੍ਰਭਾਵਿਤ, ਸਕੂਲ ਵਿੱਚ ਛੁੱਟੀ