Bjp Candidate List: ਭਾਜਪਾ ਨੇ ਆਪਣੀ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਰਹਿੰਦੇ 4 ਚੋਂ 3 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਸੁਭਾਸ਼ ਸ਼ਰਮਾ ਤੇ ਦਾਅ ਖੇਡਿਆ ਹੈ। ਉਧਰ ਫਿਰੋਜ਼ਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।


COMMERCIAL BREAK
SCROLL TO CONTINUE READING

ਭਾਜਪਾ ਪੰਜਾਬ ਦੀਆਂ 13 ਸੀਟਾਂ ਚੋਂ 12 ਸੀਟਾਂ ਤੇ ਉਮੀਦਵਾਰ ਐਲਾਨ ਚੁੱਕੀ ਹੈ । ਜਦਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਪਣਾ ਪੱਤਾ ਨਹੀਂ ਖੋਲ੍ਹਿਆ। ਦੱਸਦਈਏ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਨੇ 13-13 ਉਮੀਦਵਾਰ ਐਲਾਨ ਦਿੱਤੇ। ਹੁਣ ਭਾਜਪਾ ਨੇ ਆਪਣਾ ਇੱਕ ਪੱਤਾ ਹਾਲੇ ਲੁਕੋ ਕੇ ਰੱਖਿਆ ਹੈ