Punjab Budget Session- ਪੰਜਾਬ ਸਰਕਾਰ ਵਿਧਾਨ ਸਭਾ `ਚ ਅਗਨੀਪੱਥ ਸਕੀਮ ਦੇ ਖ਼ਿਲਾਫ਼ ਲਿਆਵੇਗੀ ਮਤਾ
ਸੀ. ਐਮ. ਮਾਨ ਨੇ ਕਿਹਾ ਕਿ ਇਹ ਐਨ. ਡੀ. ਏ. ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਇਕ ਹੋਰ ਨਿਰਾਧਾਰ ਕਦਮ ਹੈ। `ਅਗਨੀਪਥ` ਵੀ ਅਜਿਹੀ ਬੇਬੁਨਿਆਦ ਹਰਕਤ ਹੈ, ਜਿਸ ਨੂੰ ਕੋਈ ਸਮਝ ਨਹੀਂ ਸਕਦਾ।
ਚੰਡੀਗੜ: ਪੰਜਾਬ ਵਿਧਾਨ ਸਭਾ ਇਜਲਾਸ ਦੇ ਛੇਵੇਂ ਦਿਨ ਅੱਜ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਖ਼ਿਲਾਫ਼ ਮਤਾ ਲਿਆਂਦਾ ਜਾਵੇਗਾ। ਸਦਨ ਵਿਚ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੰਦਿਆਂ ਮਾਨ ਨੇ ਕਿਹਾ ਅਗਨੀਪਥ ਸਕੀਮ ਐਨ. ਡੀ. ਏ. ਸਰਕਾਰ ਦੀ ਇਕ ਤਰਕਹੀਣ ਅਤੇ ਗਲਤ ਕਦਮ ਹੈ ਜੋ ਭਾਰਤੀ ਫੌਜ ਦੇ ਬੁਨਿਆਦੀ ਚਰਿੱਤਰ ਨੂੰ ਤਬਾਹ ਕਰ ਦੇਵੇਗੀ।
"ਅਗਨੀਪਥ ਯੋਜਨਾ ਬੇਬੁਨਿਆਦ"
ਸੀ. ਐਮ. ਮਾਨ ਨੇ ਕਿਹਾ ਕਿ ਇਹ ਐਨ. ਡੀ. ਏ. ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਇਕ ਹੋਰ ਨਿਰਾਧਾਰ ਕਦਮ ਹੈ। ਭਾਜਪਾ ਨੇਤਾਵਾਂ ਨੂੰ ਛੱਡ ਕੇ, ਕਿਸੇ ਨੇ ਵੀ ਨੋਟਬੰਦੀ, ਜੀ. ਐਸ. ਟੀ. ਸਖ਼ਤ ਖੇਤੀਬਾੜੀ ਕਾਨੂੰਨਾਂ ਆਦਿ ਵਰਗੀਆਂ ਯੋਜਨਾਵਾਂ ਦੇ ਗੁਣ ਨਹੀਂ ਸਮਝੇ। 'ਅਗਨੀਪਥ' ਵੀ ਅਜਿਹੀ ਬੇਬੁਨਿਆਦ ਹਰਕਤ ਹੈ, ਜਿਸ ਨੂੰ ਕੋਈ ਸਮਝ ਨਹੀਂ ਸਕਦਾ। ਇਹ ਬਹੁਤ ਮੰਦਭਾਗਾ ਅਤੇ ਅਵਿਸ਼ਵਾਸ਼ਯੋਗ ਹੈ ਕਿ ਇੱਕ ਨੌਜਵਾਨ 17 ਸਾਲ ਦੀ ਉਮਰ ਤੋਂ ਬਾਅਦ ਫੌਜ ਵਿੱਚ ਭਰਤੀ ਹੋਵੇਗਾ ਅਤੇ 21 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜੋ ਨੌਜਵਾਨ ਆਪਣੀ ਜਵਾਨੀ ਵਿਚ ਦੇਸ਼ ਦੀ ਸੇਵਾ ਕਰੇਗਾ, ਉਸ ਨੂੰ ਇਸ ਸੇਵਾ ਦੇ ਬਦਲੇ ਕੋਈ ਪੈਨਸ਼ਨ ਜਾਂ ਕੋਈ ਹੋਰ ਲਾਭ ਨਹੀਂ ਮਿਲੇਗਾ।
ਭਾਜਪਾ ਨੇ ਕੀਤੀ ਯੋਜਨਾ ਦੀ ਸ਼ਲਾਘਾ
ਇਸ ਤੋਂ ਪਹਿਲਾਂ ਭਾਜਪਾ ਦੀ ਅਸ਼ਵਨੀ ਸ਼ਰਮਾ ਨੇ ਸਦਨ ਵਿੱਚ ‘ਅਗਨੀਪਥ’ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਇਸ ਦੇ ਲਾਭ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਜਦੋਂ ਬੱਚੇ ਕਾਲਜ ਪਹੁੰਚਦੇ ਹਨ ਤਾਂ ਖਰਚੇ ਵੱਧ ਜਾਂਦੇ ਹਨ। 'ਅਗਨੀਪਥ' ਯੋਜਨਾ ਅਜਿਹੇ ਗਰੀਬ ਪਰਿਵਾਰਾਂ ਲਈ ਵੀ ਸਹਾਈ ਸਿੱਧ ਹੋਵੇਗੀ ਕਿਉਂਕਿ ਸਿਰਫ 17 ਸਾਲ ਦੀ ਉਮਰ 'ਚ ਹੀ ਇਸ ਯੋਜਨਾ ਤਹਿਤ ਉਨ੍ਹਾਂ ਦੇ ਬੱਚਿਆਂ ਨੂੰ 12ਵੀਂ ਤੱਕ ਪੜ੍ਹਾਇਆ ਜਾਵੇਗਾ ਪਰ ਫੌਜੀਆਂ ਦੇ ਰੂਪ 'ਚ ਪੈਸੇ ਵੀ ਦਿੱਤੇ ਜਾਣਗੇ। ਅਗਨੀਪਥ ਦੇ ਹੀਰੋਜ਼ ਨੂੰ ਹਰ ਸਾਲ ਤਿੰਨ ਮਹੀਨੇ ਦੀ ਛੁੱਟੀ ਮਿਲੇਗੀ। ਇਸ ਤਰ੍ਹਾਂ ਚਾਰ ਸਾਲ ਦੀ ਸੇਵਾ ਤਿੰਨ ਸਾਲ ਰਹੇਗੀ।
WATCH LIVE TV