Punjab Cabinet Meeting: ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
Punjab News: ਇਸ ਦੌਰਾਨ ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।
Punjab Cabinet Meeting Today News: ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਵੇਗੀ ਜਿਸਦੀ ਪ੍ਰਧਾਨਗੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਹ ਮੀਟਿੰਗ 11 ਵਜੇ ਸਿਵਲ ਸਕੱਤਰੇਤ 'ਚ ਹੋਵੇਗੀ ਅਤੇ ਮੀਟਿੰਗ ਵਿੱਚ ਕੁੱਝ ਵਿਭਾਗਾਂ 'ਚ ਨਵੀਆਂ ਅਸਾਮੀਆਂ ਨੂੰ ਲੈਕੇ ਫੈਸਲਾ ਹੋ ਸਕਦਾ ਹੈ ਅਤੇ ਨਵੇਂ ਮੈਡੀਕਲ ਕਾਲਜਾਂ ਨੂੰ ਲੈਕੇ ਵੀ ਫੈਸਲਾ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਦੌਰਾਨ 20 ਅਕਤੂਬਰ ਨੂੰ ਸੱਦੇ ਜਾ ਰਹੇ ਵਿਧਾਨਸਭਾ ਸੈਸ਼ਨ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਰਾਜਪਾਲ 'ਤੇ ਜਵਾਬੀ ਹਮਲੇ ਦੀ ਤਿਆਰੀ 'ਚ ਪੰਜਾਬ ਸਰਕਾਰ ਵਿਧਾਨ ਸਭਾ 'ਚ ਜੀ.ਐੱਸ.ਟੀ ਬਾਰੇ ਬਿੱਲ ਪੇਸ਼ ਕਰ ਸਕਦੀ ਹੈ। ਇਹ ਬਿੱਲ ਆਨਲਾਈਨ ਗੇਮਿੰਗ ਨੂੰ ਜੀਐੱਸਟੀ ਦੇ ਘੇਰੇ 'ਚ ਲਿਆਉਣ ਦਾ ਹੋ ਸਕਦਾ ਹੈ ਅਤੇ ਜੇਕਰ ਰਾਜਪਾਲ ਬਿੱਲ ਪਾਸ ਕਰ ਦਿੰਦੇ ਹਨ ਤਾਂ ਸੈਸ਼ਨ ਸੀ ਸਹੀ ਮੰਨਿਆ ਜਾਵੇਗਾ। ਦੱਸਣਯੋਗ ਹੈ ਕਿ ਇਹ ਬਿੱਲ ਕੇਂਦਰ ਅਤੇ ਰਾਜ ਸਰਕਾਰ ਨਾਲ ਸਬੰਧਤ ਹੈ।
ਇੰਨਾ ਹੀ ਨਹੀਂ ਬਲਕਿ ਪੰਜਾਬ ਕੈਬਨਿਟ 'ਚ ਪੰਜਾਬ ਸਰਕਾਰ ਨੌਕਰੀਆਂ ਅਤੇ ਸਿਹਤ ਖੇਤਰ 'ਚ ਅਹਿਮ ਫੈਸਲੇ ਲੈ ਸਕਦੀ ਹੈ ਅਤੇ 106 ਨਵੀਆਂ ਕਲੈਰੀਕਲ ਅਸਾਮੀਆਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ 3000 ਕਰੋੜ ਦੀ ਲਾਗਤ ਨਾਲ 5 ਨਵੇਂ ਵਿਸ਼ਵ ਪੱਧਰੀ ਹਸਪਤਾਲਾਂ ਨੂੰ ਹਰੀ ਝੰਡੀ ਦਿਖਾਈ ਜਾ ਸਕਦੀ ਹੈ।