Punjab CM Bhagwant Mann big announcement for industry, breaking news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਸਨਅਤ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਇੰਡਸਟਰੀ ਲਈ ਹਰੇ ਰੰਗ ਦੇ ਸਟੈਂਪ ਪੇਪਰ ਮਿਲਣਗੇ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਟੈਂਪ ਪੇਪਰ ਦੀ ਕਲਰ ਕੋਡਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਇੱਕ ਹੀ ਸਟੈਂਪ ਪੇਪਰ ਵਿੱਚ ਸਾਰੇ ਕਲੀਅਰੈਂਸ ਮਿਲਣਗੇ ਤੇ ਸਟੈਂਪ ਪੇਪਰ ਵਿੱਚ ਸਨਅਤ ਦਾ ਸਾਰਾ ਰਿਕਾਰਡ ਹੋਵੇਗਾ। 


ਸਨਅਤ ਸਬੰਧੀ ਜ਼ਮੀਨ ਦੀ 10 ਦਿਨ ਪ੍ਰਕਿਰਿਆ ਰਾਹੀਂ ਕੰਮ ਮੁਕੰਮਲ ਹੋਵੇਗਾ। ਸਟੈਂਪ ਪੇਪਰ ਨੂੰ ਦੇਖਣ ਤੋਂ ਤੁਰੰਤ ਪਤਾ ਲੱਗੇਗਾ ਕਿ ਜ਼ਮੀਨ ਕਿਸ ਮਕਸਦ ਲਈ ਖਰੀਦੀ ਸੀ। ਇਸਦੇ ਨਾਲ ਸਨਅਤਕਾਰਾਂ ਦੀ ਖੱਜਲ-ਖੁਆਰੀ ਘਟੇਗੀ ਤੇ ਚੈਕਿੰਗ ਅਧਿਕਾਰੀ ਨੂੰ ਇੱਕ ਸਟੈਂਪ ਪੇਪਰ ਦੇਖ ਸਨਅਤ ਦਾ ਸਾਰਾ ਰਿਕਾਰਡ ਪਤਾ ਲਗਾਉਣ ਵਿੱਚ ਆਸਾਨੀ ਹੋਵੇਗੀ। 


ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਇੰਡਸਟਰੀ ਨੂੰ ਵੱਡੀ ਰਾਹਤ ਪਹੁੰਚਾਉਣ ਲਈ ਸੂਬਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।  ਇਸ ਫੈਸਲੇ ਨਾਲ ਸੂਬੇ ਚ ਨਿਵੇਸ਼ ਕਰਨ ਵਾਲਿਆਂ ਨੂੰ ਖੱਜਲ-ਖੁਆਰੀ ਅਤੇ ਭਿੑਸਟਾਚਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 


ਇਨ੍ਹਾਂ ਹੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਅਜਿਹਾ ਫੈਸਲਾ ਲੈਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। 


ਇਹ ਵੀ ਪੜ੍ਹੋ: Bathinda news: ਬਾਹਰੋਂ ਕੁੜੀਆਂ ਲਿਆ ਕੇ ਸਪਾ ਸੈਂਟਰ 'ਚ ਹੋ ਰਿਹਾ ਸੀ ਘਿਨੌਣਾ ਕੰਮ! ਜਾਣੋ ਪੂਰਾ ਮਾਮਲਾ


CM ਭਗਵੰਤ ਮਾਨ ਨੇ ਟਵੀਟ 'ਚ ਲਿਖਿਆ ਸੀ "ਅੱਜ ਅਸੀਂ ਇੱਕ ਇਤਿਹਾਸਿਕ ਫੈਸਲਾ ਲੈਣ ਜਾ ਰਹੇ ਹਾਂ ਜਿਸ ਨਾਲ ਇੰਡਸਟਰੀ ਨੂੰ ਇੱਕ ਵੱਡੀ ਰਾਹਤ ਮਿਲੇਗੀ ਤੇ ਪੰਜਾਬ 'ਚ ਨਿਵੇਸ਼ ਕਰਨ ਵਾਲਿਆਂ ਨੂੰ ਖੱਜਲ-ਖੁਆਰੀ ਅਤੇ ਭਿੑਸਟਾਚਾਰ ਤੋਂ ਰਾਹਤ ਮਿਲੇਗੀ …ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਬਾਕੀਆਂ ਨੂੰ ਵੀ ਪ੍ਰੇਰਿਤ ਕਰੇਗਾ... ਦੁਪਹਿਰ ਨੂੰ ਮੈਂ ਆਪ LIVE ਹੋਕੇ ਤੁਹਾਡੇ ਨਾਲ ਵੇਰਵੇ ਸਾਂਝੇ ਕਰਾਂਗਾ..." 


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਗੈਸ ਲੀਕ ਤੋਂ ਬਾਅਦ ਹੁਣ ਅਚਾਨਕ ਸੜਕਾਂ 'ਚ ਆਉਣ ਲੱਗੀਆਂ ਤਰੇੜਾਂ


(For more news apart from Punjab CM Bhagwant Mann big announcement for industry, breaking news, stay tuned to Zee PHH)