Ludhiana News: ਲੁਧਿਆਣਾ 'ਚ ਗੈਸ ਲੀਕ ਤੋਂ ਬਾਅਦ ਹੁਣ ਅਚਾਨਕ ਸੜਕਾਂ 'ਚ ਆਉਣ ਲੱਗੀਆਂ ਤਰੇੜਾਂ
Advertisement

Ludhiana News: ਲੁਧਿਆਣਾ 'ਚ ਗੈਸ ਲੀਕ ਤੋਂ ਬਾਅਦ ਹੁਣ ਅਚਾਨਕ ਸੜਕਾਂ 'ਚ ਆਉਣ ਲੱਗੀਆਂ ਤਰੇੜਾਂ

Ludhiana News: ਲੁਧਿਆਣਾ ਦੇ ਕੋਟ ਮੰਗਲਸਿੰਘ ਇਲਾਕੇ ਦੀ ਸੜਕ 'ਚ ਅਚਾਨਕ ਤਰੇੜਾਂ ਨਜ਼ਰ ਆਉਣ 'ਤੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਆਸ-ਪਾਸ ਆਉਣ ਵਾਲੇ ਲੋਕਾਂ ਨੂੰ ਸੁਚੇਤ ਕੀਤਾ।

Ludhiana News: ਲੁਧਿਆਣਾ 'ਚ ਗੈਸ ਲੀਕ ਤੋਂ ਬਾਅਦ ਹੁਣ ਅਚਾਨਕ ਸੜਕਾਂ 'ਚ ਆਉਣ ਲੱਗੀਆਂ ਤਰੇੜਾਂ

Punjab's Ludhiana's street crack news in Punjabi today: ਪੰਜਾਬ ਦੇ ਲੁਧਿਆਣਾ ਜ਼ਿਲੇ ਤੋਂ ਜਿੱਥੇ ਹਾਲ ਹੀ 'ਚ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆਈ ਸੀ, ਉੱਥੇ ਹੀ ਅੱਜ ਯਾਨੀ ਸ਼ੁੱਕਰਵਾਰ ਨੂੰ ਕੋਟ ਮੰਗਲਸਿੰਘ ਇਲਾਕੇ ਦੀ ਸੜਕ 'ਚ ਅਚਾਨਕ ਤਰੇੜਾਂ ਆ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਤਰੇੜਾਂ ਸੀਵਰੇਜ ਦੇ ਮੇਨਹੋਲ ਤੱਕ ਪਹੁੰਚ ਗਈਆਂ ਸਨ।

ਇਸ ਦੌਰਾਨ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਸ਼ੱਕ ਜਤਾਇਆ ਕਿ ਸੀਵਰੇਜ 'ਚ ਗੈਸ ਲੀਕ ਹੋਣ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਗੈਸ ਅੰਦਰੋਂ ਲੀਕ ਹੋਈ ਅਤੇ ਜ਼ਮੀਨ ਨੂੰ ਉਖਾੜ ਕੇ ਬਾਹਰ ਨਿਕਲ ਗਈ।

ਹਾਲਾਂਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਸੜਕ ਦੇ ਹਿੱਸੇ 'ਤੇ ਗੈਸ ਦੇ ਪ੍ਰਭਾਵ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਏਅਰ ਕਰਾਸ ਨਾ ਹੋਣ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ: Bathinda news: ਬਾਹਰੋਂ ਕੁੜੀਆਂ ਲਿਆ ਕੇ ਸਪਾ ਸੈਂਟਰ 'ਚ ਹੋ ਰਿਹਾ ਸੀ ਘਿਨੌਣਾ ਕੰਮ! ਜਾਣੋ ਪੂਰਾ ਮਾਮਲਾ

ਫਿਲਹਾਲ ਇਸ ਦਾ ਮੁੱਖ ਕਾਰਨ ਕੀ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅਧਿਕਾਰੀ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਲੁਧਿਆਣਾ ਦੇ ਕੋਟ ਮੰਗਲਸਿੰਘ ਇਲਾਕੇ ਦੀ ਸੜਕ 'ਚ ਅਚਾਨਕ ਤਰੇੜਾਂ ਨਜ਼ਰ ਆਉਣ 'ਤੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਆਸ-ਪਾਸ ਆਉਣ ਵਾਲੇ ਲੋਕਾਂ ਨੂੰ ਸੁਚੇਤ ਕੀਤਾ।

ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੀ ਇੱਕ ਸੀਵਰੇਜ 'ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਅੱਠ ਮੈਂਬਰੀ ਤੱਥ ਖੋਜ ਕਮੇਟੀ ਨੇ ਹਾਦਸੇ ਵਾਲੀ ਥਾਂ ਅਤੇ ਸੀਵਰੇਜ ਦੀ ਜਾਂਚ ਕੀਤੀ ਸੀ। ਇਸ ਕਮੇਟੀ ਨੇ 30 ਜੂਨ ਨੂੰ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣੀ ਹੈ।

ਇਹ ਵੀ ਪੜ੍ਹੋ: Amritsar blast Latest News: ਅੰਮ੍ਰਿਤਸਰ ਬਲਾਸਟ ਮਾਮਲੇ 'ਚ ਪੰਜਾਬ ਦੇ DGP ਨੇ ਕੀਤੇ ਵੱਡੇ ਖੁਲਾਸੇ! ਜਾਣੋ ਕੀ ਕਿਹਾ

(For more news apart from Punjab's Ludhiana's street crack news in Punjabi today, stay tuned to Zee PHH)

Trending news