Ludhiana  open Debate News: ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਹੋ ਰਹੀ 1 ਨਵੰਬਰ ਨੂੰ ਬਹਿਸ ਵਿੱਚ 646 ਪੀ ਟੀ ਆਈ ਅਧਿਆਪਕ ਯੂਨੀਅਨ ਵੀ ਆਪਣੀ ਸ਼ਮੂਲੀਅਤ ਕਰੇਗੀ। ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ 646 ਪੀ ਟੀ ਆਈ ਦੀ ਭਰਤੀ ਨੂੰ ਪੂਰਾ ਨਹੀਂ ਕੀਤਾ ਗਿਆ।


COMMERCIAL BREAK
SCROLL TO CONTINUE READING

ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਯੂਨੀਅਨ ਦੇ ਆਗੂ ਸਿੱਪੀ ਸ਼ਰਮਾ ਅਤੇ ਉਸਦੇ ਦੋ ਸਾਥੀ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ ਤੇ ਚੱੜ੍ਹੇ ਹੋਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮੋਹਾਲੀ ਵਿਖੇ ਪਹੁੰਚੇ ਅਤੇ ਸਿਪੀ ਸ਼ਰਮਾ ਨੂੰ ਆਪਣੀ ਭੈਣ ਬਣਾ ਕੇ ਥੱਲੇ ਉਤਾਰਿਆ ਕਿ ਸਾਡੀ ਸਰਕਾਰ ਆਉਣ ਤੇ ਤੁਹਾਡੀ ਭਰਤੀ ਪਹਿਲ ਦੇ ਆਧਾਰ ਤੇ ਕੀਤੀ ਜਾਵੇਗੀ


ਪਰ ਕਰੀਬ ਦੋ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਤੱਕ ਨਹੀਂ ਲੲਈ ਬਲਕਿ ਭਰਤੀ ਨੂੰ ਰੱਦ ਹੀ ਕਰ ਦਿੱਤਾ,ਜਿਸ ਕਰਕੇ ਬੇਰੁਜ਼ਗਾਰ ਅਧਿਆਪਕ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਗਏ ਹਨ।


ਇਹ ਵੀ ਪੜ੍ਹੋ:  Shri Guru Ramdas Ji Prakash Parv: ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਾ ਜਸ਼ਨ, 20 ਟਨ ਫੁੱਲਾਂ ਨਾਲ ਸਜਾਇਆ ਗਿਆ ਹਰਿਮੰਦਰ ਸਾਹਿਬ

ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਪੱਧਰ ਤੇ ਇਕ ਖੂਲੀ ਬਹਿਸ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿਚ ਵੱਖ ਵੱਖ ਪਾਰਟੀਆਂ ਅਤੇ ਜਥੇਬੰਦੀਆਂ ਇਸ ਪ੍ਰੋਗਰਾਮ ਵਿਚ ਹਿਸਾ ਲੈ ਰਹੀਆਂ ਹਨ ਇਸ ਕਰਕੇ 646 ਪੀ ਟੀ ਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਵੀ ਇਸ ਬਹਿਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਤਾਂ ਜ਼ੋ ਬਹਿਸ ਵਿੱਚ ਸ਼ਾਮਲ ਹੋ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ 646 ਬੇਰੁਜ਼ਗਾਰ ਪੀ ਟੀ ਆਈ ਯੂਨੀਅਨ ਨਾਲ ਧੋਖੇ ਬਾਰੇ ਸਾਰੇ ਪੰਜਾਬ ਸਾਹਮਣੇ ਦਸਿਆ ਜਾ ਸਕੇ।