Punjab Crime News: ਪੰਜਾਬ ਵਿੱਚ ਜਬਰ- ਜਨਾਹ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿਚਾਲੇ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਦਰੀ ਨੇ ਸ਼ਰਧਾਲੂ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਸ਼ਰਧਾਲੂ ਲੜਕੀ ਗਰਭਵਤੀ ਹੋ ਗਈ ਅਤੇ ਉਸ ਤੋਂ ਬਾਅਦ ਉਸ ਪਾਦਰੀ ਨੇ ਇੱਕ ਗੈਰ ਤਜ਼ਰਬੇਦਾਰ ਨਰਸ ਤੋਂ ਉਸ ਲੜਕੀ ਦਾ ‌ਗਰਭਪਾਤ ਕਰਵਾ ਦਿੱਤਾ ਜਿਸ ਕਰਕੇ ਲੜਕੀ ਦੇ ਇੰਫੈਕਸ਼ਨ ਹੋਣ ਨਾਲ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਗੁਰਦਾਸਪੁਰ ਦੇ ਇੱਕ ਪਾਦਰੀ ਜਿਸ ਨੇ ਆਪਣੇ ਘਰ ਵਿੱਚ ਹੀ ਚਰਚ ਖੋਲੀ ਹੋਈ ਸੀ। ਉਹ ਹਰ ਰੋਜ਼ ਇੱਕ ਸ਼ਰਧਾਲੂ ਲੜਕੀ ਨਾਲ ਬਲਾਤਕਾਰ ਕਰਦਾ ਸੀ ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਉਸ ਪਾਦਰੀ ਨੇ ਇੱਕ ਗੈਰ ਮਾਹਿਰ ਨਰਸ ਤੋਂ ਉਸ ਲੜਕੀ ਦਾ ‌ਗਰਭਪਾਤ ਕਰਵਾ ਦਿੱਤਾ ਪਰ ਗਰਭਪਾਤ ਦੌਰਾਨ ਹੋਈ ਇੰਫੈਕਸ਼ਨ ਕਾਰਨ ਲੜਕੀ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਦੀ ਸ਼ਕਾਇਤ ਤੇ ਪੁਲਿਸ ਉਪ ਕਪਤਾਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਬਲਾਤਕਾਰ ਕਰਨ ਵਾਲੇ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 


ਜਾਣਕਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਸੀ ਕਿ ਉਹਨਾਂ ਦੀ ਲੜਕੀ ਜਿਸਦੀ ਉਮਰ ਕਰੀਬ 21 ਸਾਲ ਸੀ ਅਤੇ ਜੋ ਕਿ ਅਨਮੈਰਿਡ ਸੀ। ਪਾਦਰੀ  ਦੇ ਘਰ ਚਰਚ ਹੋਣ ਕਰਕੇ ਸਾਰੇ ਪਰਿਵਾਰ ਦਾ ਉਸਦੇ ਘਰ ਆਉਣਾ ਜਾਣਾ ਸੀ। ਪਾਦਰੀ ਨੇ ਲੜਕੀ ਦੀ ਮਰਜੀ ਤੋਂ ਬਿਨਾਂ ਉਸ ਨਾਲ ਸਰੀਰਿਕ ਸਬੰਧ ਬਣਾਏ ਜਿਸ ਕਰਕੇ ਲੜਕੀ ਗਰਭਵਤੀ ਹੋ ਗਈ ਸੀ। 


ਪਾਦਰੀ ਨੇ ਇਸ ਹਰਕਤ ਨੂੰ ਛੁਪਾਉਣ ਦੀ ਖਾਤਰ ਗਲਤ ਢੰਗ ਨਾਲ ਲੜਕੀ ਦਾ ਸਤਿੰਦਰਜੀਤ ਕੋਰ ਨਰਸ ਉਰਫ ਬੱਬਲੀ ਕੋਲੋਂ ਅਬੋਰਸ਼ਨ ਕਰਵਾਇਆ ਸੀ ਜਿਸਦਾ ਇਲਾਜ ਸਹੀ ਢੰਗ ਨਾਲ ਨਾ ਹੋਣ ਕਰਕੇ ਲੜਕੀ ਦੇ ਪੇਟ ਵਿੱਚ ਇੰਨਫੈਸ਼ਨ ਹੋ ਗਈ ਸੀ ਜਿਸਦੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 


ਇਹ ਵੀ ਪੜ੍ਹੋ: Patiala Flood News: ਪਟਿਆਲਾ 3-4 ਦਿਨਾਂ ਤੋਂ ਹੋਇਆ ਬਲੈਕ ਆਊਟ! ਲੋਕਾਂ ਨੂੰ ਨਹੀਂ ਮਿਲ ਰਿਹਾ ਭੋਜਨ ਤੇ ਪਾਣੀ 
https://zeenews.india.com/hindi/zeephh/punjab/punjab-patiala-flood-latest-news-heavy-rain-people-not-getting-food-and-water/1776027


ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਸਿਰਫ਼ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ ਪਰ ਪਾਦਰੀ ਦਾ ਭਰਾ ਜੋ ਕਿ ਪਿੰਡ ਦਾ ਸਰਪੰਚ ਹੈ ਉਸਦੇ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪਾਦਰੀ ਦਾ ਸਾਥ ਦੇਣ ਵਾਲੇ ਸਰਪੰਚ ਤੇ ਵੀ ਮਾਮਲਾ ਦਰਜ ਕੀਤਾ ਜਾਵੇ। 


ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੇ ਐਸਐਚਓ ਜਤਿੰਦਰ ਪਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ-ਪੜਤਾਲ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਆਰੋਪੀ ਪਾਦਰੀ ਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਹੁਣ ਜਲਦ ਤੋਂ ਜਲਦ ਆਰੋਪੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  


ਇਹ ਵੀ ਪੜ੍ਹੋ: Punjab Flood News: ਕੋਟਕਪੂਰਾ 'ਚ ਭਾਰੀ ਮੀਂਹ ਦਾ ਕਹਿਰ, ਮਕਾਨ ਦੀ ਛੱਤ ਡਿੱਗਣ ਨਾਲ 3 ਦਰਦਨਾਕ ਮੌਤਾਂ
https://zeenews.india.com/hindi/zeephh/punjab/punjab-flood-news-kotkapura-tragic-accident-roof-collapse-3-dead/1776159


(ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ )