Punjab Crime News/ਹਿਤੇਸ਼ ਸ਼ਰਮਾ: ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਵਪਾਰੀ ਦੇ ਗੋਦਾਮ ਵਿੱਚ ਕਰੀਬ 26 ਲੱਖ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਟ੍ਰੇਸ ਕਰਨ ਵਿਚ ਸਫਲਤਾ ਹਾਸਿਲ ਕੀਤੀ। 


COMMERCIAL BREAK
SCROLL TO CONTINUE READING

ਫਤਹਿਗੜ੍ਹ ਸਾਹਿਬ ਦੇ ਐੱਸ ਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਦੇ ਗੋਦਾਮ ਵਿੱਚ 19 ਜਨਵਰੀ ਦੀ ਦੁਪਹਿਰ ਲੱਖਾ ਰੁਪਏ ਦੀ ਲੁੱਟ ਦੀ ਘਟਨਾ ਹੋਈ ਸੀ ਜਿਸ ਦੀ ਜਾਂਚ ਦੌਰਾਨ ਪੁਲਿਸ ਵੱਲੋ ਤਿੰਨ ਬੰਦੇ ਰਾਊਂਡ ਅੱਪ ਕੀਤੇ ਸਨ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੋਰੀ ਕੀਤੇ ਪੈਸੇ ਬੱਸੀ ਪਠਾਣਾ ਵਿਖੇ ਬਲੈਰੋ ਕਾਰ ਵਿੱਚ ਰੱਖੇ ਹੋਏ ਹਨ। 


ਜਿਸ ਨੂੰ ਬਰਾਮਦ ਕਰਨ ਲਈ ਪੁਲਿਸ ਗਿਰਫ਼ਤਾਰ ਕੀਤੇ ਜਸਵੰਤ ਸਿੰਘ ਨੂੰ ਲੈਕੇ ਕੇ ਉਸ ਵੱਲੋਂ ਦੱਸੀ ਜਗ੍ਹਾ ਉੱਤੇ ਪਹੁੰਚੀ ਜਿੱਥੇ ਬਲੈਰੋ ਗੱਡੀ ਵਿੱਚੋ ਪੈਸੇ ਕੱਢਣ ਸਮੇਂ ਗੱਡੀ ਵਿਚ ਪਏ ਰਿਵਾਲਵਰ ਨਾਲ ਜਸਵੰਤ ਨੇ ਪੁਲਿਸ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਜਿਸ ਦੌਰਾਨ ਜਸਵੰਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ।


ਇਹ ਵੀ ਪੜ੍ਹੋ:  Agniveer Martyr: ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਅਗਨੀਵੀਰ ਅਜੈ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ


ਜ਼ਖ਼ਮੀ ਹਾਲਤ ਵਿੱਚ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬੱਸੀ ਬਠਾਣਾ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।


ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ 'ਚ ਅੱਧੀ ਰਾਤ ਨੂੰ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਮੁੱਠਭੇੜ ਹੋ ਗਈ। ਇਸ ਦੌਰਾਨ ਲੁਟੇਰੇ ਨੂੰ ਗੋਲੀ ਲੱਗ ਗਈ, ਜਦਕਿ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਿਆ। ਸ਼ੁੱਕਰਵਾਰ ਨੂੰ ਲੋਹਾਨਗਰੀ ਮੰਡੀ ਗੋਬਿੰਦਗੜ੍ਹ 'ਚ ਇੰਡਸਟਰੀ ਤੋਂ 25 ਲੱਖ ਰੁਪਏ ਦੀ ਲੁੱਟ ਹੋਈ। ਘਟਨਾ ਤੋਂ ਬਾਅਦ ਐਸਐਸਪੀ ਡਾ: ਰਵਜੋਤ ਕੌਰ ਗਰੇਵਾਲ ਨੇ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਇਸ ਦੌਰਾਨ ਐਸਪੀ (ਆਈ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਤਿੰਨ ਲੁਟੇਰੇ ਫੜੇ ਗਏ ਸੀ।


ਇਹ ਵੀ ਪੜ੍ਹੋ:  Punjab News: ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਪਹਿਲਾਂ BSF ਅਲਰਟ, ਪਾਕਿ ਦੀ ਕੋਸ਼ਿਸ਼ ਨਾਕਾਮ, ਡਰੋਨ ਤੋਂ ਸੁੱਟੇ ਹਥਿਆਰ