Punjab Crime News: ਪੰਜਾਬ ਦਾ ਅਪਰਾਧੀ ਲਖਨਊ ਤੋਂ ਗ੍ਰਿਫ਼ਤਾਰ, ਪੁਲਿਸ ਮੁਲਾਜ਼ਮ ਦੇ ਕਤਲ ਦੇ ਮਾਮਲੇ `ਚ ਸੀ ਲੋੜੀਂ
Punjab Crime News: ਪੰਜਾਬ ਵਿੱਚ ਪੁਲਿਸ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਅਮਨਦੀਪ ਸਿੰਘ ਨੂੰ ਲਖਨਊ ਦੇ ਆਲਮਬਾਗ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Punjab Crime News: ਪੰਜਾਬ ਵਿੱਚ ਪੁਲਿਸ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਅਮਨਦੀਪ ਸਿੰਘ ਨੂੰ ਲਖਨਊ ਦੇ ਆਲਮਬਾਗ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਉਸ ਨੂੰ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੀ ਮਦਦ ਨਾਲ ਫੜ ਲਿਆ।
ਸੂਤਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਇਕ ਕਰੀਬੀ ਦੋਸਤ ਦੀ ਮਦਦ ਨਾਲ ਆਲਮਬਾਗ ਦੇ ਸਰਦਾਰੀ ਖੇੜਾ ਵਿਚ ਲੁਕਿਆ ਹੋਇਆ ਸੀ। ਅਮਨਦੀਪ ਵੀ ਕੱਟੜਪੰਥੀ ਵਿਚਾਰਧਾਰਾ ਨਾਲ ਜੁੜਿਆ ਰਿਹਾ ਹੈ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: CM Residence Road: 1 ਮਈ ਤੋਂ ਖੁੱਲ੍ਹੇਗੀ CM ਨਿਵਾਸ ਦੇ ਬਾਹਰ ਦੀ ਸੜਕ! ਚੰਡੀਗੜ੍ਹ ਪੁਲਿਸ ਦੇ DGP ਤੇ SSP ਨੂੰ ਹਾਈਕੋਰਟ ਦੇ ਹੁਕਮ
ਪੰਜਾਬ ਪੁਲਿਸ ਨੇ ATS ਦੀ ਮਦਦ ਲਈ
ਏਟੀਐਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੂੰ ਲਖਨਊ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਜਾਵੇਗੀ। ਅਮਨਦੀਪ ਪੰਜਾਬ ਦੇ ਰੂਪਨਗਰ ਵਿੱਚ ਰਹਿੰਦਾ ਸੀ। ਉਹ ਮੂਲ ਰੂਪ ਵਿੱਚ ਸੰਗਰੂਰ (ਪੰਜਾਬ) ਦੇ ਬਾਬਨਪੁਰ ਦਾ ਰਹਿਣ ਵਾਲਾ ਹੈ।
ਅਮਨਦੀਪ ਖ਼ਿਲਾਫ਼ ਪੰਜਾਬ ਵਿੱਚ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਚਾਰ ਕੇਸ ਦਰਜ ਹਨ। ਉਹ ਸਾਲ 2023 ਵਿੱਚ ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੀ। ਪੰਜਾਬ ਪੁਲਿਸ ਨੂੰ ਉਸਦੇ ਲਖਨਊ ਵਿੱਚ ਲੁਕੇ ਹੋਣ ਦੀ ਸੂਚਨਾ ਸੀ।
ਇਸ ’ਤੇ ਏਟੀਐਸ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਦੀ ਭਾਲ ਵਿੱਚ ਮਦਦ ਮੰਗੀ ਗਈ। ਏਟੀਐਸ ਨੇ ਨਿਗਰਾਨੀ ਦੀ ਮਦਦ ਨਾਲ ਫਰਾਰ ਅਮਨਦੀਪ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ।
ਏਟੀਐਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਸੋਮਵਾਰ ਨੂੰ ਅਮਨਦੀਪ ਨੂੰ ਸਰਦਾਰੀ ਖੇੜਾ ਤੋਂ ਗ੍ਰਿਫ਼ਤਾਰ ਕੀਤਾ। ਸ਼ੱਕ ਹੈ ਕਿ ਉਹ ਖਾਲਿਸਤਾਨ ਸਮਰਥਕਾਂ ਨਾਲ ਵੀ ਸੰਪਰਕ ਵਿੱਚ ਰਿਹਾ ਹੈ। ਉਸ ਦੇ ਸਥਾਨਕ ਸਹਾਇਕਾਂ ਤੋਂ ਜਾਂਚ ਕੀਤੀ ਜਾ ਰਹੀ ਹੈ।