Jagjit Singh Dallewal Hunger Strike: ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 25ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਕੱਲ੍ਹ ਕਿਸਾਨ ਸੁਪਰੀਮ ਕੋਰਟ ਦੇ ਵਿੱਚ ਆਨਲਾਈਨ ਜ਼ਰੀਏ ਤਰੀਕੇ ਪੱਖ ਨਹੀਂ ਰੱਖ ਸਕੇ ਸਨ ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ।
Trending Photos
Jagjit Singh Dallewal Hunger Strike/ ਕਮਲਦੀਪ ਸਿੰਘ: ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ 25 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਹੋਈ। ਇੱਥੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਨੇ ਡੱਲੇਵਾਲ ਦੀ ਸਿਹਤ ਨਾਲ ਸਬੰਧਤ ਅਪਡੇਟ ਕੀਤੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ।
ਇਸ ਵਿੱਚ ਏਜੀ ਨੇ ਜਸਟਿਸ ਸੂਰਿਆ ਕਾਂਤ ਦੀ ਅਦਾਲਤ ਨੂੰ ਦੱਸਿਆ ਹੈ ਕਿ ਕੱਲ੍ਹ ਅਸੀਂ ਡੱਲੇਵਾਲ ਦੇ ਸਾਰੇ ਟੈਸਟ ਕੀਤੇ ਸਨ। ਈਸੀਜੀ ਨਾਰਮਲ ਸੀ, ਖੂਨ ਦੇ ਨਮੂਨੇ ਵੀ ਲਏ ਗਏ ਸਨ। ਇਸ ਸਮੇਂ, ਅਜਿਹਾ ਲਗਦਾ ਹੈ ਕਿ ਸਥਿਤੀ ਸਾਡੇ ਕਾਬੂ ਹੇਠ ਹੈ। ਪੰਜਾਬ ਸਰਕਾਰ ਦੀ ਤਰਫੋਂ ਏ.ਜੀ. ਨੇ ਕਿਹਾ ਹੈ ਕਿ ਡੱਲੇਵਾਲ ਵੀ ਹੁਣ ਮੈਡੀਕਲ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।
ਸਰਕਾਰੀ ਵਕੀਲ ਨੇ ਕਿਹਾ ਕਿ ਅਸੀਂ ਖੂਨ ਦੇ ਨਮੂਨਿਆਂ ਦੇ ਕਰੀਬ 20 ਟੈਸਟ ਕੀਤੇ। ਇਸ 'ਤੇ ਅਦਾਲਤ ਨੇ ਪੁੱਛਿਆ ਕਿ ਕਿਹੜਾ ਹਿੱਸਾ ਅਸਾਧਾਰਨ ਸੀ? ਸਰਕਾਰੀ ਵਕੀਲ ਨੇ ਕਿਹਾ ਕਿ ਕ੍ਰੀਏਟੀਨਾਈਨ ਥੋੜ੍ਹਾ ਵੱਧ ਗਿਆ ਹੈ। ਯੂਰਿਕ ਐਸਿਡ ਜ਼ਿਆਦਾ ਹੈ, ਜਿਸ ਲਈ ਦਵਾਈ ਦੀ ਲੋੜ ਹੈ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਡੱਲੇਵਾਲ ਨੂੰ ਤੁਹਾਡੇ ਦੁਆਰਾ ਦੱਸੇ ਗਏ ਆਫ-ਸਾਈਟ ਅਸਥਾਈ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ। ਇਸ 'ਤੇ ਏਜੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਕੁਝ ਸਹਿਯੋਗ ਦੀ ਸ਼ਰਤ 'ਤੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ। ਕੈਂਸਰ ਦੀ ਸਥਿਤੀ 'ਤੇ, ਅਸੀਂ ਪਾਇਆ ਕਿ ਉਹਨਾਂ ਦਾ PSA ਥੋੜ੍ਹਾ ਉੱਚਾ ਹੈ, ਪਰ ਖਤਰਨਾਕ ਨਹੀਂ ਹੈ।
ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 25ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਕੱਲ੍ਹ ਕਿਸਾਨ ਸੁਪਰੀਮ ਕੋਰਟ ਦੇ ਵਿੱਚ ਆਨਲਾਈਨ ਜ਼ਰੀਏ ਤਰੀਕੇ ਪੱਖ ਨਹੀਂ ਰੱਖ ਸਕੇ ਸਨ ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਦੇ ਵਿਚਾਰ ਸ਼ਬਦਾਂ ਰਾਹੀਂ ਇੱਕ ਚਿੱਠੀ ਦੇ ਰੂਪ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ। ਅੱਜ ਮਰਨ ਵਰਤ ਦਾ 25 ਵਾਂ ਦਿਨ ਹੈ।
ਇਹ ਵੀ ਪੜ੍ਹੋ: Farmers protest: ਸੰਯੁਕਤ ਕਿਸਾਨ ਮੋਰਚਾ ਦੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਈ ਮੀਟਿੰਗ, ਕੀਤੀ ਇਹ ਮੰਗ
ਕੱਲ ਦੋਨੋਂ ਫੋਰਮਾਂ ਦਾ ਫੈਸਲਾ ਸੀ ਕਿ ਅਸੀਂ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਾਂਗੇ ਪਰ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਬਹੁਤ ਗੰਭੀਰ ਹੋ ਗਈ ਸੀ। ਉਸ ਤੋਂ ਬਾਅਦ ਵੀ ਅਸੀਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੋਰਟ ਦੀ ਸੁਣਵਾਈ ਵਿੱਚ ਜੁੜੇ ਪਰ ਸਾਨੂੰ ਗੱਲ ਰੱਖਣ ਦਾ ਮੌਕਾ ਨਹੀ ਮਿਲਿਆ। ਉਸ ਤੋਂ ਬਾਅਦ ਅਸੀਂ ਅੱਜ ਮੀਟਿੰਗ ਕੀਤੀ ਉਸ ਵਿੱਚ ਇਹ ਤੈਅ ਕੀਤਾ ਕੀ ਜੋ ਜਗਜੀਤ ਸਿੰਘ ਡੱਲੇਵਾਲ ਸੁਪਰੀਮ ਕੋਰਟ ਵਿੱਚ ਕਹਿਣਾ ਚਾਹੁੰਦੇ ਸੀ।
ਉਹ ਅਸੀਂ ਇਕ ਚਿੱਠੀ ਦੇ ਰੂਪ ਵਿੱਚ ਸੁਪਰੀਮ ਕੋਰਟ ਨੂੰ ਭੇਜ ਰਹੇ ਹਾਂ।ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਭਾਵਨਾ ਸੁਪਰੀਮ ਕੋਰਟ ਵਿੱਚ ਭੇਜ ਰਹੇ ਹਾਂ। ਅਸੀ ਸਵਾਗਤ ਕਰਦੇ ਹਾਂ ਕਿਉਂ ਕਿ ਉਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹ , ਕੀ ਕਿਸਾਨਾਂ ਦੀ ਆਵਾਜ਼ ਚੱਕਣ। ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਰਾਜਨੀਤਕ ਲੋਕਾਂ ਨੂੰ ਫੈਸਲਾ ਲੈਣਾਂ ਚਾਹੀਦਾ ਹੈ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰਿਪੋਰਟ ਪੇਸ਼ ਕਰਨ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ 4 ਡਾਕਟਰਾਂ ਦੀ ਟੀਮ ਬਣਾਈ ਸੀ। ਉਸ ਨੇ ਵੀਰਵਾਰ ਨੂੰ ਖਨੌਰੀ ਸਰਹੱਦ ਪਹੁੰਚ ਕੇ ਡੱਲੇਵਾਲ ਦੇ ਖੂਨ ਦੇ ਨਮੂਨੇ ਲਏ। ECG ਇਸ ਦੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ।