Patran News: ਜੇਕਰ ਇਨਸਾਨ ਦੇ ਦਿਲ ਵਿੱਚ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਉਹ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚਦਾ ਹੈ। ਅਜਿਹਾ ਕਰ ਦਿਖਾਇਆ ਪਟਿਆਲਾ ਹਲਕੇ 'ਚ ਪੈਂਦੇ ਪਿੰਡ ਮਤੋਲੀ ਦੀ ਰਹਿਣ ਵਾਲੀ 17 ਸਾਲਾ ਮਾਇਆ ਨੇ। ਜਿਸ ਨੇ ਇੰਡੀਆ ਪੱਧਰ 'ਤੇ ਅੰਤਰ ਰਾਸ਼ਟਰੀ ਕਾਮਨਵੈਲਥ ਖੇਡਾਂ ਜੋ ਕਿ ਮਾਲਟਾ ਵਿਖੇ ਹੋਏ ਹਨ। ਮਾਇਆ ਨੇ ਜੂਨੀਅਰ ਜੂਡੋ ਮੁਕਾਬਲੇ 'ਚ ਭਾਗ ਲੈ ਕੇ ਗੋਲਡ ਮੈਡਲ ਹਾਸਲ ਕਰ ਕੇ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।


COMMERCIAL BREAK
SCROLL TO CONTINUE READING

ਮਾਇਆ ਦੇ ਪਿੰਡ ਪਹੁੰਚਣ 'ਤੇ ਉਸ ਦੇ ਪਰਵਾਰ ਮੈਂਬਰਾਂ, ਇਲਾਕਾ ਅਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ । ਮਾਇਆ ਦੇ ਘਰ ਵਿੱਚ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ। ਹਰ ਕੋਈ ਉਸ ਨੂੰ ਵਧਾਈ ਦੇਣ ਦੇ ਲਈ ਪਹੁੰਚ ਰਿਹਾ ਹੈ। ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧੀ ਰੱਖਦੀ ਹੈ ਪਿੰਡ ਮਤੋਲੀ ਦੀ ਮਾਇਆ। ਪੂਰਾ ਪਰਿਵਾਰ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦਾ ਹੈ। ਜਿਸ ਦੀ ਛੱਤ ਬਾਲਿਆਂ ਵਾਲੀ ਹੈ, ਮਕਾਨ ਨੂੰ ਵੀ ਤਰੇੜਾਂ ਆਈਆਂ ਹੋਇਆ ਹਨ। ਜਿੱਥੇ ਉਹ ਆਪਣੀਆਂ ਚਾਰ ਭੈਣਾਂ ਅਤੇ ਇੱਕ ਭਰਾ ਸਮੇਤ ਆਪਣੇ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਪਰ ਗ਼ਰੀਬ ਦੀਆਂ ਜ਼ੰਜੀਰਾ ਨੂੰ ਤੋੜ ਕੇ ਪਿੰਡ ਮਤੋਲੀ ਦੇ ਇੱਕ ਛੋਟੇ ਜਿਹੇ ਮਕਾਨ ਵਿੱਚੋਂ ਇੱਕ ਹੀਰਾ ਨਿਕਲ ਕੇ ਸਾਹਮਣੇ ਆਇਆ। ਜਿਸ ਨੇ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ ।


ਮਾਇਆ ਨੇ ਕਿਹਾ ਮਾਤਾ-ਪਿਤਾ ਦਾ ਮੈਨੂੰ ਇਸ ਮੁਕਾਮ ਤੱਕ ਲੈ ਕੇ ਜਾਣ 'ਚ ਵੱਡਾ ਰੋਲ ਰਿਹਾ ਹੈ। ਉਸ ਨੇ ਸੋਚਿਆ ਨਹੀਂ ਸੀ ਕਿ ਦੇਸ਼ ਲਈ ਖੇਡਾਂਗੀ ਅਤੇ ਦੇਸ਼ ਲਈ ਸੋਨੇ ਦਾ ਤਗਮਾ ਹਾਸਲ ਕਰਾਂਗੀ। ਉਸ ਨੇ ਕਿਹਾ ਕਿ ਉਹ ਇਸ ਖੇਡ ਨੂੰ ਉਲੰਪਿਕ ਤੱਕ ਲੈ ਕੇ ਜਾਵੇਗੀ ਅਤੇ ਇਲਾਕੇ ਅਤੇ ਆਪਣੇ ਮਾਤਾ ਪਿਤਾ ਦੀ ਇੱਛਾਵਾਂ ਪੂਰੀਆਂ ਕਰੇਗੀ ।


ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ। ਪਰਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਮਾਇਆ ਹੋਰ ਉਚਾਈਆਂ ਅਤੇ ਬੁਲੰਦੀਆਂ 'ਤੇ ਪਹੁੰਚ ਕੇ ਦੇਸ਼ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕੇ।