Punjab Dengue Cases: `ਹਰ ਸ਼ੁੱਕਰਵਾਰ ਡੇਂਗੂ `ਤੇ ਵਾਰ` ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ
Punjab Dengue cases: ਸਿਹਤ ਮੰਤਰੀ ਨੇ ਕਿਹਾ ਕਿ ਮੁਹਾਲੀ ਦੇ ਪਿੰਡ ਸੁਹਾਣਾ ਵਿੱਚ ਸੀਵਰੇਜ ਪਏ ਹੋਣ ਦੇ ਬਾਵਜੂਦ ਵੀ ਲੋਕ ਖੁੱਲ੍ਹੀ ਨਾਲੀਆਂ ਦਾ ਪ੍ਰਯੋਗ ਕਰ ਰਹੇ ਹਨ ਜਿਸ ਲਈ ਸਿਹਤ ਮੰਤਰੀ ਵੱਲੋਂ ਨਗਰ ਨਿਗਮ ਮੁਹਾਲੀ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜਲਦ ਤੋਂ ਜਲਦ ਪਿੰਡ ਵਿੱਚ ਨਾਲੀਆਂ ਨੂੰ ਬੰਦ ਕਰਵਾਏ।
Punjab Dengue cases: ਸਿਹਤ ਮੰਤਰੀ ਡਾ. ਬਲਵੀਰ ਸਿੰਘ (Dr. Balbir Singh) ਪੰਜਾਬ ਵੱਲੋਂ ਅੱਜ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਦੀ ਸ਼ੁਰੂਆਤ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਕੀਤੀ ਗਈ। ਇਸ ਮੁਹਿੰਮ ਦੌਰਾਨ ਡਾਕਟਰ ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਨਾਲ ਲੈ ਕੇ ਲੋਕਾਂ ਦੇ ਘਰਾਂ 'ਚ ਪਏ ਕੁਲਰ, ਫਰੀਜ ਅਤੇ ਘਰਾਂ ਦੇ ਅੰਦਰ ਪਏ ਪੋਦੇ ਚੈੱਕ ਕੀਤੇ ਗਏ ਜਿਨ੍ਹਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ।
ਇਸ ਦੌਰਾਨ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ (Dr. Balbir Singh) ਪੰਜਾਬ ਨੇ ਕਿਹਾ ਕਿ ਸਾਡੇ ਵੱਲੋਂ ਕੇਵਲ ਲੋਕਾਂ ਨੂੰ ਅਵੇਅਰ ਕਰਨ ਲਈ ਵਿਸ਼ੇਸ਼ ਐਜੂਕੇਸ਼ਨ ਡਰਾਈਵ ਚਲਾਈ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਮੁਹਾਲੀ ਦੇ ਪਿੰਡ ਸੁਹਾਣਾ ਵਿੱਚ ਸੀਵਰੇਜ ਪਏ ਹੋਣ ਦੇ ਬਾਵਜੂਦ ਵੀ ਲੋਕ ਖੁੱਲ੍ਹੀ ਨਾਲੀਆਂ ਦਾ ਪ੍ਰਯੋਗ ਕਰ ਰਹੇ ਹਨ ਜਿਸ ਲਈ ਸਿਹਤ ਮੰਤਰੀ (Dr. Balbir Singh) ਵੱਲੋਂ ਨਗਰ ਨਿਗਮ ਮੁਹਾਲੀ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜਲਦ ਤੋਂ ਜਲਦ ਪਿੰਡ ਵਿੱਚ ਨਾਲੀਆਂ ਨੂੰ ਬੰਦ ਕਰਵਾਏ।
ਇਹ ਵੀ ਪੜ੍ਹੋ: Dengue cases in Punjab: ਪੰਜਾਬ ਵਿੱਚ ਡੇਂਗੂ ਦਾ ਕਹਿਰ; ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ
ਇਸ ਦੇ ਨਾਲ ਹੀ ਦੂਜੇ ਪਾਸੇ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਦੇ ਤਹਿਤ ਐਸਐਮਓ ਪਾਤੜਾਂ ਅਤੇ ਸੁਤਰਾਣਾ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਨਗਰ ਕੌਸ਼ਲ ਪਾਤੜਾਂ ਦੇ ਸਹਿਯੋਗ ਨਾਲ ਸ਼ਹਿਰ ਵੱਖ-ਵੱਖ ਮਹੁੱਲਿਆ ਵਿੱਚ ਚੈਕਿੰਗ ਅਭਿਆਨ ਚਲਾਇਆ ਹੈ। ਕੂਲਰ,ਫਰਿੱਜ, ਅਤੇ ਗਮਲਿਆ ਦੀ ਵੀ ਚੈਕਿੰਗ ਕੀਤੀ। ਇਸ ਦੌਰਾਨ ਡੈਂਗੂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਨਗਰ ਕੌਸ਼ਲ ਪਾਤੜਾਂ ਦੇ ਸਹਿਯੋਗ ਨਾਲ ਕੂਲਰ,ਫਰਿੱਜ ਆਦਿ ਦੀ ਚੈਕਿੰਗ ਕਰਕੇ ਲੋਕਾਂ ਨੂੰ ਡੈਂਗੂ ਪ੍ਰਤੀ ਜਾਗਰੂਕ ਕੀਤਾ ਅਤੇ ਆਪਣੇ ਘਰਾਂ ਵਿੱਚ ਫਰਿੱਜ, ਕੂਲਰ ਨੂੰ ਇੱਕ ਦਿਨ ਸਾਫ਼ ਰੱਖਣ ਦੇ ਨਾਲ ਨਾਲ ਘਰਾਂ ਦੇ ਨੇੜੇ ਸਾਫ਼ ਪਾਣੀ ਖੜਾ ਨਾ ਹੋਣ ਦੇਣ ਅਤੇ ਲਾਰਵਾਂ ਮਿਲਣ ਤੇ ਤੇਲ ਪਾਉਣ ਸਬੰਧੀ ਜਾਗਰੂਕ ਕੀਤਾ ਗਿਆ ਹੈ।
ਸੀਐਚਸੀ ਪਾਤੜਾਂ ਦੇ ਐਸਐਮਓ ਡਾਕਟਰ ਲਵਕੇਸ ਕੁਮਾਰ ਨੇ ਦੱਸਿਆ ਕਿ ਪਾਤੜਾਂ ਵਿੱਚ ਡੈਂਗੂ ਦੇ ਮਾਮਲੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲਗਾਤਾਰ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਹੁਣ ਸਥਿਤੀ ਕੰਟਰੋਲ ਵਿੱਚ ਹੈ ਅਤੇ ਕਿਸੇ ਘਰ ਤੋਂ ਲਾਰਵੇ ਨਹੀਂ ਮਿਲਿਆ।