Diwali 2023:  ਦੀਵਾਲੀ ਹਿੰਦੂ ਧਰਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਦੀਵਾਲੀ ਦਾ ਤਿਉਹਾਰ ਪੂਰੀ ਦੁਨੀਆ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ 'ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਵਿਸ਼ੇਸ਼ ਪਰੰਪਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਲਕਸ਼ਮੀ ਖੁਦ ਧਰਤੀ 'ਤੇ ਆਉਂਦੀ ਹੈ ਅਤੇ ਹਰ ਘਰ ਵਿੱਚ ਆਉਂਦੀ ਹੈ। ਇਸ ਵਿਚਾਲੇ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਾਵਨ ਤਿਉਹਾਰ ਦੀ ਵਧਾਈ ਦਿੱਤੀ। 


COMMERCIAL BREAK
SCROLL TO CONTINUE READING

ਉਨ੍ਹਾਂ ਆਪਣੇ ਸੰਦੇਸ਼ ਵਿੱਚ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸਾਨੂੰ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਲਈ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਮੰਤਰੀ ਨੇ ਸਮੂਹ ਲੋਕਾਂ ਖ਼ਾਸ ਕਰ ਕੇ ਸਿੱਖ ਪੰਥ ਨੂੰ ‘ਬੰਦੀ ਛੋੜ ਦਿਵਸ’ ਦੇ ਇਤਿਹਾਸਕ ਦਿਹਾੜੇ ਦੀ ਵੀ ਮੁਬਾਰਕਬਾਦ ਦਿੱਤੀ। ਇਹ ਦਿਵਸ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਦੇ ਮੌਕੇ ਵਜੋਂ ਮਨਾਇਆ ਜਾਂਦਾ ਹੈ। ਉਨਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਪੰਜਾਬ ਅਤੇ ਭਾਰਤ ਦੇ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।


ਇਹ ਵੀ ਪੜ੍ਹੋ: Diwali 2023: ਆਧੁਨਿਕ ਯੁੱਗ 'ਚ ਮਿੱਟੀ ਦੇ ਦੀਵਿਆਂ ਤੋਂ ਬੇਮੁੱਖ ਹੋਏ ਲੋਕ; ਚਾਈਨੀਜ਼ ਲੜੀਆਂ ਨੇ ਖੋਹੀ 'ਵਿਰਾਸਤੀ' ਰੋਸ਼ਨੀ

ਇਸ ਤੋਂ ਇਲਾਵਾ ਸਪੀਕਰ ਕੁਲਤਾਰ ਸੰਧਵਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਅਤੇ ਆਪ ਸਭ ਦੀ ਜ਼ਿੰਦਗੀ ਨੂੰ ਖੁਸ਼ੀਆਂ ਅਤੇ ਸਫਲਤਾ ਨਾਲ ਰੌਸ਼ਨ ਕਰੇ। ਆਪ ਸਭ ਨੂੰ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।


ਦਰਅਸਲ ਹਿੰਦੂ ਧਰਮ ਦੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਛੋਟੀ ਦੀਵਾਲੀ ਹੈ। ਦੀਵਾਲੀ ਦਾ ਪੰਜ ਦਿਨਾਂ ਤਿਉਹਾਰ 10 ਨਵੰਬਰ ਨੂੰ ਧਨਤੇਰਸ ਨਾਲ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਛੋਟੀ ਦੀਵਾਲੀ ਮਨਾਈ ਜਾਂਦੀ ਹੈ। ਲੋਕ ਇਸ ਦਿਨ ਨੂੰ ਕਈ ਹੋਰ ਨਾਵਾਂ ਨਾਲ ਵੀ ਜਾਣਦੇ ਹਨ। ਇਸ ਸ਼ੁਭ ਦਿਨ 'ਤੇ ਲੋਕ ਭਗਵਾਨ ਯਮ ਲਈ ਦੀਵੇ ਜਗਾਉਂਦੇ ਹਨ ਅਤੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹਨ। ਅਜਿਹੀ ਸਥਿਤੀ ਵਿੱਚ ਸਾਰਿਆਂ ਨੂੰ ਇਸ ਦਿਨ ਸੱਚੀ ਸ਼ਰਧਾ ਅਤੇ ਲਗਨ ਨਾਲ ਪੂਜਾ ਕਰਨੀ ਚਾਹੀਦੀ ਹੈ।