Punjab Drug Report 2023 news: ਪੰਜਾਬ ਤੋਂ ਇੱਕ ਵੱਡੀ ਹੈਰਾਨ ਕਰ ਦੇਣ ਵਾਲੀ ਖ਼ਬਰ ਦੀ ਗੱਲ ਕਰਦੇ ਹਾਂ। ਇਹ ਖ਼ਬਰ ਵਾਕਈ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਹਾਲ ਹੀ ਵਿੱਚ ਇੱਕ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਪੰਜਾਬ 'ਚ ਲਗਭਗ 20 ਫ਼ੀਸਦੀ ਲੋਕ ਨਸ਼ਾ ਕਰ ਰਹੇ ਹਨ।  


COMMERCIAL BREAK
SCROLL TO CONTINUE READING

ਇਸ ਰਿਪੋਰਟ ਦੇ ਮੁਤਾਬਕ ਪੰਜਾਬ 'ਚ 10 ਤੋਂ 17 ਸਾਲ ਦੀ ਉਮਰ ਦੇ 6.97 ਲੱਖ ਬੱਚੇ ਨਸ਼ੇ ਦੇ ਸ਼ਿਕਾਰ ਹਨ ਅਤੇ ਇਨ੍ਹਾਂ ਵਿੱਚੋਂ 18,100 ਬੱਚੇ ਕੋਕੀਨ ਵਰਗੇ ਨਸ਼ੇ ਦਾ ਵੀ ਸੇਵਨ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਲਗਭਗ 3.43 ਲੱਖ ਬੱਚੇ ਓਪੀਔਡ ਡਰੱਗ ਲੈ ਰਹੇ ਹਨ ਜਿਸ ਵਿੱਚ ਹੈਰੋਇਨ ਵੀ ਸ਼ਾਮਲ ਹੈ। ਰਿਪੋਰਟ ਵਿੱਚ ਹੋਰ ਵੀ ਖੁਲਾਸਾ ਹੋਇਆ ਕਿ ਪੰਜਾਬ ਵਿੱਚ 72,000 ਬੱਚੇ ਇਨਹਿਲੇਂਟ ਦੀ ਲਪੇਟ ਵਿੱਚ ਹਨ।


ਇਸ ਰਿਪੋਰਟ ਵਿੱਚ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਹ ਸੀ ਕਿ ਪੰਜਾਬ ਵਿੱਚ 66.70 ਲੱਖ ਤੋਂ ਵੱਧ ਲੋਕ (ਯਾਨੀ ਸੂਬੇ ਦੇ ਲਗਭਗ 20 ਫ਼ੀਸਦੀ ਲੋਕ) ਨਸ਼ਾ ਕਰ ਰਹੇ ਹਨ, ਜਿਨ੍ਹਾਂ ਵਿੱਚ 21.36 ਲੱਖ ਵੱਖ-ਵੱਖ ਕਿਸਮਾਂ ਦੇ ਓਪੀਔਡਜ਼ ਦਾ ਸੇਵਨ ਕਰਦੇ ਹਨ। (Punjab Drug Report 2023 news) 



ਪੰਜਾਬ ਵਿੱਚ ਜਿੱਥੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਦਾਅਵੇ ਕੀਤੇ ਜਾਂਦੇ ਹਨ ਕਿ ਉਹ ਸੂਬੇ 'ਚ ਨਸ਼ੇ ਨੂੰ ਖਤਮ ਕਰਨ ਲਈ ਵਚਨਬੱਧ ਹਨ, ਅਜਿਹੇ 'ਚ ਇਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।  



ਦੱਸ ਦਈਏ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਸੰਸਦੀ ਸਥਾਈ ਕਮੇਟੀ ਵੱਲੋਂ ਰਿਪੋਰਟ "ਨੌਜਵਾਨ ਵਿਅਕਤੀਆਂ ਵਿੱਚ ਨਸ਼ਿਆਂ ਦੀ ਦੁਰਵਰਤੋਂ: ਸਮੱਸਿਆਵਾਂ ਅਤੇ ਹੱਲ" ਵਿੱਚ ਭਾਰਤ ਦੇ ਬਾਲਗਾਂ, ਨੌਜਵਾਨਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਨਸ਼ੇ ਦੀ ਲਤ ਦੇ ਖਤਰੇ 'ਤੇ ਹੈਰਾਨੀ ਪ੍ਰਗਟਾਈ ਗਈ ਅਤੇ ਇਹ ਰਿਪੋਰਟ ਹਾਲ ਹੀ ਵਿੱਚ ਲੋਕ ਸਭਾ ਵਿੱਚ ਪੇਸ਼ ਕੀਤੀ ਗਈ।



ਇਸ ਰਿਪੋਰਟ ਦੇ ਮੁਤਾਬਕ 10-17 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਓਪੀਔਡਜ਼, ਸੈਡੇਟਿਵ ਅਤੇ ਇਨਹਿਲੇਂਟ ਵਾਲਿਆਂ ਦਵਾਈਆਂ ਵਿਆਪਕ ਤੌਰ 'ਤੇ ਪ੍ਰਚਲਿਤ ਹਨ। ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਦਿੱਲੀ-ਐਨਸੀਆਰ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਅਤੇ ਪੱਛਮੀ ਬੰਗਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਅਤੇ ਯੂਟੀ ਸਨ। (Punjab Drug Report 2023 news)



ਇਨ੍ਹਾਂ ਸੂਬਿਆਂ ਤੇ ਯੂਟੀ ਵਿੱਚ 18-75 ਸਾਲ ਦੀ ਉਮਰ ਦੇ ਬਾਲਗਾਂ ਦੀ ਸਥਿਤੀ ਵੀ ਖਰਾਬ ਪਾਈ ਗਈ। 


ਇਹ ਵੀ ਪੜ੍ਹੋ: Ludhiana News: ਗੱਡੀ ਦੇ ਇੱਕ ਪੰਕਚਰ ਕਰਕੇ ਵਪਾਰੀ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ, ਜਾਣੋ ਪੂਰਾ ਮਾਮਲਾ