Re appear Datesheet: ਪੰਜਾਬ ਸਕੂਲ ਸਿੱਖਿਆ ਬੋਰਡ ਦੇ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਸਿੱਖਿਆ ਬੋਰਡ ਨੇ ਅਨੁਪੂਰਕ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਬੋਰਡ ਨੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ 5ਵੀਂ ਜਮਾਤ ਦੀ ਪ੍ਰੀਖਿਆ 4 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ 11 ਜੁਲਾਈ ਤਕ ਜਾਰੀ ਰਹੇਗੀ। 8ਵੀਂ ਦੀ ਪ੍ਰੀਖਿਆ 4 ਜੁਲਾਈ ਤੋਂ ਸ਼ੁਰੂ ਹੋ ਕੇ 15 ਜੁਲਾਈ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 5ਵੀਂ ਜਮਾਤ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰਾਂ ਵਿੱਚ ਹੋਵੇਗੀ ਜਦੋਂ ਕਿ 8ਵੀਂ ਜਮਾਤ ਦੀ ਪ੍ਰੀਖਿਆ ਪੰਜਾਬ ਸਿੱਖਿਆ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾਵੇਗੀ।


COMMERCIAL BREAK
SCROLL TO CONTINUE READING

ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਸ਼੍ਰੇਣੀ ਅਨੁਪੂਰਕ (ਰੀ ਅਪੀਅਰ)  ਪ੍ਰੀਖਿਆ ਜੁਲਾਈ 2023 ਲਈ ਡੇਟਸ਼ੀਟ ਦਾ ਐਲਾਨ ਕੀਤਾ ਗਿਆ ਹੈ। 5ਵੀਂ ਕਲਾਸ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 11 ਜੁਲਾਈ 2023 ਤੱਕ ਹੋਣਗੀਆਂ ਅਤੇ 8ਵੀਂ ਕਲਾਸ ਦੀਆਂ 4 ਜੁਲਾਈ ਤੋਂ 15 ਜੁਲਾਈ 2023 ਤੱਕ ਹੋਣਗੀਆਂ। 5ਵੀਂ ਜਮਾਤ ਦੀ ਡੇਟ ਸ਼ੀਟ ਸਬੰਧੀ ਮਹਿਰੋਕ ਨੇ ਦੱਸਿਆ ਕਿ 4 ਜੁਲਾਈ ਨੂੰ ਅੰਗਰੇਜ਼ੀ, 5 ਜੁਲਾਈ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 6 ਜੁਲਾਈ ਨੂੰ ਸੁਆਗਤ ਜ਼ਿੰਦਗੀ, 7 ਜੁਲਾਈ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 10 ਜੁਲਾਈ ਨੂੰ ਵਾਤਾਵਰਨ ਸਿੱਖਿਆ ਤੇ 11 ਜੁਲਾਈ ਨੂੰ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ।


ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ


8ਵੀਂ ਕਲਾਸ ਦੀ ਡੇਟ ਸ਼ੀਟ ਬਾਰੇ ਮਹਿਰੋਕ ਨੇ ਦੱਸਿਆ ਕਿ 4 ਜੁਲਾਈ ਨੂੰ ਅੰਗਰੇਜ਼ੀ, 5 ਜੁਲਾਈ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 6 ਜੁਲਾਈ ਨੂੰ ਸਮਾਜਿਕ ਸਿੱਖਿਆ, 7 ਜੁਲਾਈ ਨੂੰ ਸੁਆਗਤ ਜ਼ਿੰਦਗੀ, 10 ਜੁਲਾਈ ਨੂੰ ਵਿਗਿਆਨ, 11 ਜੁਲਾਈ ਨੂੰ ਗਣਿਤ, 12 ਜੁਲਾਈ ਨੂੰ ਕੰਪਿਊਟਰ ਸਾਇੰਸ, 13 ਜੁਲਾਈ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 14 ਜੁਲਾਈ ਨੂੰ ਸਿਹਤ ਤੇ ਸਰੀਰਕ ਸਿੱਖਿਆ ਤੇ 15 ਜੁਲਾਈ ਨੂੰ ਚੋਣਵੇਂ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਯੋਗੀ ਪ੍ਰੀਖਿਆਵਾਂ 17 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੀਖਿਆ ਨਕਲ ਰਹਿਤ ਹੋਵੇਗੀ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਦੀ ਹੋਵੇਗੀ।


ਇਹ ਵੀ ਪੜ੍ਹੋ : HSGMC ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ CM ਮਨੋਹਰ ਲਾਲ ਖੱਟਰ ਦੇ ਪੈਰ ਛੂਹਣ ਦਾ ਵੀਡੀਓ ਹੋਇਆ ਵਾਇਰਲ