Anandpur Sahin:(BIMAL SHARMA): ਕਰੀਬ ਢਾਈ ਸਾਲ ਬਾਅਦ ਪੰਜ ਪਿਆਰਾ ਪਾਰਕ ਨੂੰ ਇੱਕ ਨਿਵੇਕਲੀ ਦਿੱਖ ਦੇਣ ਲਈ 81 ਫੁੱਟ ਉੱਚੇ ਖੰਡੇ ਨਾਲ ਇਹ ਪਾਰਕ ਦੁਨੀਆਂ ਭਰ ਤੋਂ ਆਉਣ ਵਾਲੇ ਸੈਲਾਨੀਆਂ ਦੇ ਲਈ ਮੁੱਖ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਲਗਾਤਾਰ ਪੰਜ ਪਿਆਰਾ ਪਾਰਕ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਜਿੱਥੇ ਪਹਿਲੀ ਵਾਰ ਪੰਜ ਪਿਆਰਾ ਪਾਰਕ ਦੇ ਵਿੱਚ ਬੱਚਿਆਂ ਦੇ ਲਈ ਝੂਲਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ, ਉੱਥੇ ਹੀ ਪਾਰਕ ਅੰਦਰ ਲੱਗੀਆਂ ਮਨਮੋਹਕ ਬੋਲਡ ਲਾਈਟਾਂ, ਸ਼ਾਖ਼ਦਾਰ ਧੁਨਾਂ ਤੇ ਚੱਲਣ ਵਾਲਾ ਨਿਵੇਕਲੀ ਕਿਸਮ ਦਾ ਮਿਊਜ਼ੀਕਲ ਫਾਊਂਟੇਨ, ਪਾਰਕ ਅੰਦਰ ਬਣਾਏ ਗਏ ਪਾਥਵੇਅ, ਸੋਲਰ ਲਾਈਟਾਂ ਮਨਮੋਹਕ ਰੌਸ਼ਨੀਆਂ ਨਾਲ ਸ਼ਿੰਗਾਰੇ ਦੁਬਈ ਦੇ ਬੁਰਜ ਖ਼ਲੀਫ਼ਾ ਤੋ ਵਧੇਰੇ ਆਕਰਸ਼ਿਤ ਰੌਸ਼ਨੀਆਂ ਵਿਚ ਸਰਾਬੋਰ ਹੋਇਆ ਸਭ ਤੋਂ ਉੱਚਾ ਖੰਡਾ ਵੀ ਲਿਸ਼ਕਾਰੇ ਮਾਰ ਰਿਹਾ ਹੈ।


ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਦੇ ਲਈ ਮੁੱਖ ਆਕਰਸ਼ਨ ਦਾ ਕੇਂਦਰ ਬਣ ਚੁੱਕਿਆ ਹੈ। ਸੈਰ ਸਪਾਟਾ ਵਿਭਾਗ ਵੱਲੋਂ ਇਤਿਹਾਸਿਕ ਖੰਡੇ ਦੀ ਕਰਵਾਈ ਗਈ ਮੈਪਿੰਗ ਨੇ ਹਰ ਆਉਣ ਜਾਣ ਵਾਲੇ ਨੂੰ ਇਸ ਵੱਲ ਵੇਖਣ ਲਈ ਮਜ਼ਬੂਰ ਕਰ ਦਿੱਤਾ ਹੈ। ਜਿਸ ਕਰਕੇ ਹੀ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਹੁਣ ਸੈਲਾਨੀ ਅਤੇ ਸ਼ਹਿਰ ਨਿਵਾਸੀ ਇਸ ਪਾਰਕ ਵਿੱਚ ਆਉਂਦੇ ਹਨ ਅਤੇ ਇਸ ਪਾਰਕ ਦੇ ਵਿੱਚ ਮਨਮੋਹਕ ਨਜ਼ਾਰਿਆਂ ਦਾ ਅਨੰਦ ਵੀ ਲੈਂਦੇ ਹਨ। ਸ਼ਹਿਰ ਅੰਦਰ ਰਹਿਣ ਵਾਲੇ ਆਮ ਲੋਕਾਂ ਦੇ ਨਾਲ-ਨਾਲ ਦੂਰ ਦੁਰਾਡੇ ਤੋਂ ਆਉਣ ਵਾਲੇ ਸੈਲਾਨੀ ਅਤੇ ਸ਼ਰਧਾਲੂ ਵੀ ਇਸ ਪਾਰਕ ਦੀ ਸੁੰਦਰਤਾ ਨੂੰ ਵੇਖਣ ਲਈ ਸ਼੍ਰੀ ਅਨੰਦਪੁਰ ਸਾਹਿਬ ਦਾ ਰੁੱਖ ਕਰ ਰਹੇ ਹਨ।


ਇਹ ਵੀ ਪੜ੍ਹੋ: ISRO News: ਇਸਰੋ ਨੇ ਲਾਂਚ ਕੀਤਾ ਸੈਟੇਲਾਈਟ XPoSAT, 'ਬਲੈਕ ਹੋਲ' ਦੀ ਰਹੱਸਮਈ ਦੁਨੀਆ ਦਾ ਅਧਿਐਨ ਕਰੇਗਾ


ਦੱਸਣਯੋਗ ਹੈ ਕਿ ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਗਤੀਸ਼ੀਲ ਅਗਵਾਈ ਦੇ ਵਿੱਚ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੇ ਯਤਨਾ ਸਦਕਾ ਪੰਜ ਪਿਆਰੇ ਪਾਰਕ ਦੀ ਨੁਹਾਰ ਬਦਲੀ ਹੈ। 


ਇਹ ਵੀ ਪੜ੍ਹੋ: Punjab News: ਪੰਜਾਬ ਵਾਸੀਆਂ ਨੂੰ ਹੁਣ ਮਿਲੇਗੀ ਸਸਤੀ ਬਿਜਲੀ! ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਨਿੱਜੀ ਥਰਮਲ ਪਲਾਂਟ ਖ਼ਰੀਦਿਆ