ISRO News: ਇਸ ਸਾਲ ਚੰਦਰਮਾ ਉੱਤੇ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ, ਭਾਰਤ ਨੇ ਬ੍ਰਹਿਮੰਡ ਅਤੇ ਇਸਦੇ ਸਭ ਤੋਂ ਸਥਾਈ ਰਹੱਸਾਂ ਵਿੱਚੋਂ ਇੱਕ, 'ਬਲੈਕ ਹੋਲਜ਼' ਬਾਰੇ ਹੋਰ ਸਮਝਣ ਲਈ 2024 ਵਿੱਚ ਇੱਕ ਅਭਿਲਾਸ਼ੀ ਮਿਸ਼ਨ ਸ਼ੁਰੂ ਕੀਤਾ ਹੈ।
Trending Photos
ISRO News: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ-ਰੇ ਪੋਲਰੀਮੀਟਰ ਸੈਟੇਲਾਈਟ (XPoSAT) ਲਾਂਚ ਕਰਕੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਐਕਸ-ਰੇ ਪੋਲੀਮੀਟਰ ਸੈਟੇਲਾਈਟ ਅਤੇ 10 ਹੋਰ ਸੈਟੇਲਾਈਟਾਂ ਨੂੰ ਲੈ ਕੇ PSLV-C58 ਰਾਕੇਟ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ। ਇਹ ਉਪਗ੍ਰਹਿ ਬਲੈਕ ਹੋਲ ਵਰਗੀਆਂ ਖਗੋਲੀ ਰਚਨਾਵਾਂ ਦੇ ਭੇਦ ਖੋਲ੍ਹੇਗਾ। XPoSAT ਚਮਕਦਾਰ ਤਾਰਿਆਂ ਦਾ ਅਧਿਐਨ ਕਰੇਗਾ। ਇਸ ਮਿਸ਼ਨ ਦੀ ਉਮਰ ਲਗਭਗ ਪੰਜ ਸਾਲ ਹੈ। ਇਸ ਨੂੰ PSLV ਤੋਂ ਲਾਂਚ ਕੀਤਾ ਗਿਆ ਹੈ।
ਇਸ ਸਾਲ ਚੰਦਰਮਾ ਉੱਤੇ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ, ਭਾਰਤ ਨੇ ਬ੍ਰਹਿਮੰਡ ਅਤੇ ਇਸਦੇ ਸਭ ਤੋਂ ਸਥਾਈ ਰਹੱਸਾਂ ਵਿੱਚੋਂ ਇੱਕ, 'ਬਲੈਕ ਹੋਲਜ਼' ਬਾਰੇ ਹੋਰ ਸਮਝਣ ਲਈ 2024 ਵਿੱਚ ਇੱਕ ਅਭਿਲਾਸ਼ੀ ਮਿਸ਼ਨ ਸ਼ੁਰੂ ਕੀਤਾ ਹੈ। ਐਡਵਾਂਸਡ ਐਸਟ੍ਰੋਨੋਮੀ ਆਬਜ਼ਰਵੇਟਰੀ ਲਾਂਚ ਕਰਨ ਵਾਲਾ ਭਾਰਤ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਨੂੰ ਵਿਸ਼ੇਸ਼ ਤੌਰ ਉੱਤੇ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦੇ ਅਧਿਐਨ ਲਈ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Jalandhar News: ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਫਾਹੇ ਨਾਲ ਲਟਕਦੀਆਂ ਲਾਸ਼ਾਂ ਬਰਾਮਦ, ਖ਼ੁਦਕੁਸ਼ੀ ਦਾ ਸ਼ੱਕ
ਬ੍ਰਹਿਮੰਡ ਦੇ ਰਹੱਸਾਂ ਦੀ ਪੜਚੋਲ ਕਰਨ ਲਈ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਦਾ ਇਹ ਤੀਜਾ ਮਿਸ਼ਨ ਹੈ। ਪਹਿਲਾ ਇਤਿਹਾਸਕ ਚੰਦਰਯਾਨ-3 ਮਿਸ਼ਨ ਸੀ, ਜਿਸ ਨੂੰ 14 ਜੁਲਾਈ, 2023 ਨੂੰ ਲਾਂਚ ਕੀਤਾ ਗਿਆ ਸੀ, ਅਤੇ ਇਸ ਤੋਂ ਬਾਅਦ 2 ਸਤੰਬਰ, 2023 ਨੂੰ ਆਦਿਤਿਆ-ਐਲ1 ਸ਼ੁਰੂ ਕੀਤਾ ਗਿਆ ਸੀ। XPoSAT ਮਿਸ਼ਨ ਵਿੱਚ PSLV ਆਪਣੀ 60ਵੀਂ ਉਡਾਣ ਭਰੇਗਾ। 469 ਕਿਲੋਗ੍ਰਾਮ ਦੇ XPoSAT ਨੂੰ ਲਿਜਾਣ ਤੋਂ ਇਲਾਵਾ, 44 ਮੀਟਰ ਲੰਬੇ, 260 ਟਨ ਦੇ ਰਾਕੇਟ ਨੇ 10 Experiments ਦੇ ਨਾਲ ਉਡਾਣ ਭਰੀ ਹੈ ।
ਇਸਰੋ ਦੇ ਅਨੁਸਾਰ, ਇਹ ਪੁਲਾੜ-ਅਧਾਰਿਤ ਧਰੁਵੀਕਰਨ ਮਾਪਾਂ ਵਿੱਚ ਖਗੋਲ-ਵਿਗਿਆਨਕ ਸਰੋਤਾਂ ਤੋਂ ਐਕਸ-ਰੇ ਨਿਕਾਸ ਦਾ ਅਧਿਐਨ ਕਰਨ ਲਈ ਪੁਲਾੜ ਏਜੰਸੀ ਦਾ ਪਹਿਲਾ ਸਮਰਪਿਤ ਵਿਗਿਆਨਕ ਉਪਗ੍ਰਹਿ ਹੈ। ਉਨ੍ਹਾਂ ਕਿਹਾ ਕਿ ਐਕਸ-ਰੇ ਧਰੁਵੀਕਰਨ ਦਾ ਪੁਲਾੜ ਆਧਾਰਿਤ ਅਧਿਐਨ ਅੰਤਰਰਾਸ਼ਟਰੀ ਪੱਧਰ ਉੱਤੇ ਮਹੱਤਵਪੂਰਨ ਹੈ ਅਤੇ ਐਕਸਪੋਸੈਕਟ ਮਿਸ਼ਨ ਇਸ ਸੰਦਰਭ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਹ ਵੀ ਪੜ੍ਹੋ: Punjab News: ਪੰਜਾਬ ਵਾਸੀਆਂ ਨੂੰ ਹੁਣ ਮਿਲੇਗੀ ਸਸਤੀ ਬਿਜਲੀ! ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਨਿੱਜੀ ਥਰਮਲ ਪਲਾਂਟ ਖ਼ਰੀਦਿਆ