Farmers Protest Update: ਕਿਸਾਨ ਆਗੂਆਂ ਨੇ 6 ਦਸੰਬਰ ਨੂੰ ਪੈਦਲ ਦਿੱਲੀ ਵੱਲ ਕੂਚ ਕਰਨ ਦਾ ਕੀਤਾ ਐਲਾਨ
Farmers Protest Update: ਦਿੱਲੀ ਮਾਰਚ ਨੂੰ ਲੈ ਕੇ ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਕਿਹਾ- ਪਹਿਲੀ ਕਤਾਰ `ਚ ਵੱਡੇ ਆਗੂ ਹੋਣਗੇ। ਸੜਕਾਂ `ਤੇ ਰਾਤ ਕੱਟਣਗੇ, ਟਰੈਕਟਰ ਟਰਾਲੀ `ਚ ਨਹੀਂ, ਪੈਦਲ ਜਾਣਗੇ।
Farmers Protest Update/ ਕਮਲਦੀਪ ਸਿੰਘ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ਤੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਿਸਾਨ ਚੌਕਸ ਹਨ। ਕਿਸਾਨਾਂ ਨੇ ਖੁਦ ਡੱਲੇਵਾਲ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ। ਕਿਸਾਨ ਫੋਰਸ ਵਾਂਗ ਮੋਰਚੇ ਦੇ ਦੋਵੇਂ ਪਾਸੇ 70 ਦੇ ਕਰੀਬ ਕਿਸਾਨ ਤਾਇਨਾਤ ਹਨ। ਕਿਸਾਨਾਂ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਮਾਰਚ ਸਬੰਧੀ ਆਪਣੀ ਅਗਲੀ ਰਣਨੀਤੀ ਦੱਸੀ ਹੈ।
6 ਦਸੰਬਰ ਨੂੰ ਕਿਸਾਨ ਪੈਦਲ ਦਿੱਲੀ ਵੱਲ ਮਾਰਚ ਕਰਨਗੇ
ਇਸ ਦੇ ਨਾਲ ਹੀ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ 6 ਦਸੰਬਰ ਨੂੰ ਕਿਸਾਨ ਪੈਦਲ ਦਿੱਲੀ ਵੱਲ ਮਾਰਚ ਕਰਨਗੇ। ਹਰਿਆਣਾ ਦੇ ਕਈ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜੇਕਰ ਕਿਸਾਨ ਪੈਦਲ ਹੀ ਜਾਣ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਅਜਿਹੇ 'ਚ ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਬਿਆਨ 'ਤੇ ਕਾਇਮ ਰਹਿਣਗੇ।
ਇਹ ਵੀ ਪੜ੍ਹੋ: PRTC Bus Strike News: ਸਵਾਰੀਆਂ ਹੋ ਰਹੀਆਂ ਖੱਜਲ ਖੁਆਰ! PRTC ਚੰਡੀਗੜ੍ਹ ਡਿਪੂ ਵੱਲੋਂ 90 ਫ਼ੀਸਦ ਬੱਸਾਂ ਦਾ ਚੱਕਾ ਜਾਮ
ਹੁਣ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਮੰਤਰੀ ਆਪਣੇ ਬਿਆਨਾਂ ਉੱਤੇ ਕਾਇਮ ਰੱਖਣ ਰਹਿਣ, ਸਾਡੇ ਜੱਥੇ ਪੈਦਲ ਜਾਣਗੇ, ਜਿੰਨਾਂ ਕੋਲ ਸਿਰਫ ਲੋੜੀਂਦੀਆਂ ਚੀਜ਼ਾਂ ਹੀ ਹੋਣਗੀਆਂ। ਵੱਖ- ਵੱਖ ਥਾਵਾਂ ਉਪਰ ਇਹ ਰੁਕਦਾ ਹੋਇਆ ਜੱਥਾ ਦਿੱਲੀ ਜਾਵੇਗਾ। 9 ਵਜੇ ਤੋਂ 5 ਵਜੇ ਤੱਕ ਜੱਥਾ ਚੱਲਿਆ ਕਰੇਗਾ। ਲਗਾਤਾਰ ਇਹ ਜੱਥੇ ਚੱਲਣਗੇ ਇਸ ਜੱਥੇ ਦਾ ਨਾਮ 'ਮਰਜੀਵੜਿਆਂ ਦਾ ਜੱਥਾ' ਹੋਵੇਗਾ। ਪਹਿਲੇ ਜੱਥੇ ਵਿੱਚ ਸਾਰੇ ਸੀਨੀਅਰ ਲੀਡਰ ਸ਼ਾਮਲ ਹੋਣਗੇ।
4 ਤਰੀਕ ਨੂੰ ਸ਼ੰਭੂ ਬਾਰਡਰ ਤੇ ਇਕ ਪ੍ਰੈਸ ਕਾਨਫਰੰਸ ਕਰਕੇ ਇੰਨ੍ਹਾਂ ਜੱਥਿਆਂ ਬਾਰੇ ਸਾਰੀ ਜਾਣਕਾਰੀ ਅਸੀਂ ਸਾਂਝੀ ਕਰਾਂਗੇ। ਗੱਲਬਾਤ ਅਸੀਂ ਨਹੀਂ ਰੋਕੀ, ਸਰਕਾਰਾਂ ਨੇ ਰੋਕੀ ਹੈ। ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜੇ। ਸ਼ੰਭੂ ਉੱਤੇ ਜੋ ਸੀਲ ਹਟਾਈ ਗਈ ਉਹ ਸਿਰਫ਼ ਡਰਾਮਾ ਹੈ। ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਨੇ ਦਿਖਾਉਣ ਨੂੰ ਕੁਝ ਹੋਰ ਹਨ। ਸੈਸ਼ਨ ਚੱਲ ਰਿਹਾ ਹੈ ਪਰ ਅਜੇ ਤੱਕ ਕਿਸੇ ਵੀ ਐਮ ਪੀ ਨਹੀਂ ਕਿਸਾਨਾਂ ਦੇ ਹੱਕ ਵਿੱਚ ਗੱਲ ਨਹੀਂ ਕੀਤੀ।
ਪਿਛਲੇ ਇੱਕ ਹਫ਼ਤੇ ਵਿੱਚ ਬਹੁਤ ਕੁਝ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਕੁਝ ਪ੍ਰੋਗਰਾਮ ਹਨ। ਅੱਜ ਇਹ ਅੰਦੋਲਨ ਨੂੰ 293 ਦਿਨ ਹੋ ਗਏ ਹਨ। ਮਰਨ ਵਰਤ ਅੱਜ 6 ਦਿਨ ਵਿੱਚ ਆ ਚੁੱਕਿਆ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ, ਕੇਂਦਰੀ ਰਾਜ ਮੰਤਰੀਆਂ ਦੇ ਬਿਆਨ ਸਾਹਮਣੇ ਆਏ ਸਨ ਕੀ ਜੇਕਰ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਂਦੇ ਤਾਂ ਉਨਾਂ ਨੂੰ ਅਸੀਂ ਨਹੀਂ ਰੋਕਦੇ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਠੰਡੀ ਰੋਟੀ ਨੂੰ ਲੈ ਕੇ ਹੋਇਆ ਹੰਗਾਮਾ, ਦੁਕਾਨ ਦੀ ਭੰਨਤੋੜ ਤੇ ਵੇਟਰ ਦੀ ਕੀਤੀ ਕੁੱਟਮਾਰ