Lakhbir Singh Landa News/ਮਨੀਸ਼ ਸ਼ੰਕਰ: ਵਿਦੇਸ਼ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਤਰਨਤਾਰਨ ਦੇ ਪਿੰਡ ਤੁੜ ਦੇ ਇਕ ਵਪਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਪਿੰਡ ਦੇ ਹੀ ਰਹਿਣ ਵਾਲੇ ਵਪਾਰੀ ਕੁਲਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗੈਂਗਸਟਰ ਲਖਬੀਰ ਸਿੰਘ (Lakhbir Singh Landa)  ਅਤੇ ਵਿਦੇਸ਼ ਬੈਠੇ ਕਈ ਗੈਂਗਸਟਰ ਕਾਰੋਬਾਰੀਆਂ ਤੋਂ ਕਰੋੜਾਂ ਦੀ ਫਿਰੌਤੀ ਲੈ ਚੁੱਕੇ ਹਨ ਅਤੇ ਪੈਸੇ ਨਾ ਦੇਣ ਵਾਲਿਆਂ 'ਤੇ ਗੋਲੀਆਂ ਚਲਾ ਚੁੱਕੇ ਹਨ।


COMMERCIAL BREAK
SCROLL TO CONTINUE READING

ਦੁਕਾਨਦਾਰ ਕੁਲਵੰਤ ਸਿੰਘ ਨੇ ਇਸ ਸਬੰਧੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦੱਸਿਆ ਕਿ ਉਸ ਦੇ ਵਟਸਐਪ ’ਤੇ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ (Lakhbir Singh Landa) ਲਖਬੀਰ ਸਿੰਘ ਲੰਡਾ ਬੋਲ ਰਿਹਾ ਹੈ। ਉਸ ਤੋਂ ਫੋਨ ’ਤੇ ਇੱਕ ਕਰੋੜ ਰੁਪਏ ਫ਼ਿਰੌਤੀ ਦੀ ਮੰਗ ਕੀਤੀ ਤੇ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।


ਇਹ ਵੀ ਪੜ੍ਹੋ: Nawanshahr News: MRP ਤੋਂ ਵੱਧ ਰੇਟਾਂ ਉੱਤੇ ਸ਼ਰਾਬ ਵੇਚਣ ਵਾਲੇ ਹੋ ਜਾਓ ਸਾਵਧਾਨ!  


ਥਾਣਾ ਗੋਇੰਦਵਾਲ ਸਾਹਿਬ ਥਾਣਾ ਦੀ ਪੁਲੀਸ ਚੌਕੀ ਫਤਿਹਬਾਦ ਦੇ ਇੰਚਾਰਜ ਏਐੱਸਆਈ ਲਖਵਿੰਦਰ ਸਿੰਘ ਨੇ ਕੇਸ ਦਰਜ ਕੀਤਾ ਹੈ। ਇਸ ਦੁਕਾਨਦਾਰ ਤੋਂ ਲੰਡਾ ਨੇ ਪਹਿਲਾਂ ਵੀ ਫ਼ਿਰੌਤੀ ਦੀ ਮੰਗ ਕੀਤੀ ਸੀ। ਦੁਕਾਨਦਾਰ ਕੁਲਵੰਤ ਸਿੰਘ ਨੇ ਆਪਣੀ ਸੁਰੱਖਿਆ ਮਜ਼ਬੂਤ ਕਰ ਲਈ ਹੈ


ਕੌਣ ਹੈ ਗੈਂਗਸਟਰ ​ ਲਖਬੀਰ ਸਿੰਘ ਲੰਡਾ
ਤਰਨਤਾਰਨ ਦਾ ਵਸਨੀਕ (Lakhbir Singh Landa)  ਲੰਡਾ (33), ਜੋ ਕਿ ਸਾਲ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰ.ਪੀ.ਜੀ.) ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ ਅਤੇ ਅੰਮ੍ਰਿਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਦੇ ਹੇਠਾਂ ਇੱਕ ਆਈਈਡੀ ਵੀ ਲਾਇਆ ਸੀ। ਉਸ ਨੂੰ ਪਾਕਿਸਤਾਨ ਆਧਾਰਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਉਣ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ। ਲਖਬੀਰ ਸਿੰਘ ਲੰਡਾ (Lakhbir Singh Landa) ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ।


 


ਇਹ ਵੀ ਪੜ੍ਹੋ:Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ