ਵਿਜੀਲੈਂਸ ਵਿਭਾਗ ਦੇ ਕਰਮਚਾਰੀ ਡਿਊਟੀ ’ਤੇ ਨਹੀਂ ਪਹਿਨਣਗੇ ਜੀਨਸ ਤੇ ਟੀ-ਸ਼ਰਟ, ਜਾਰੀ ਹੋਏ ਨਿਰਦੇਸ਼
ਮਹਿਲਾ ਮੁਲਾਜ਼ਮਾਂ ਨੂੰ ਸੂਟ, ਸਾੜੀ, ਫਾਰਮਲ ਕਮੀਜ਼ਾਂ ਅਤੇ ਟਰਾਊਜ਼ਰ ਪਾਉਣ ਲਈ ਕਿਹਾ ਗਿਆ ਹੈ, ਜਦਕਿ ਜੀਨਸ, ਟੀ-ਸ਼ਰਟਾਂ, ਸਪੋਰਟਸ ਬੂਟ (Sports shoes) ਅਤੇ ਚੱਪਲਾਂ ਪਹਿਨਣ ਤੋਂ ਮਨ੍ਹਾ ਕੀਤਾ ਗਿਆ ਹੈ।
Dress code for vigilance employees: ਵਿਜੀਲੈਂਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹੁਣ ਤੁਹਾਨੂੰ ਸੂਟ-ਬੂਟ (Well dressed) ਅਤੇ ਆਮ ਲੋਕਾਂ ਤੋਂ ਅਲੱਗ ਨਜ਼ਰ ਆਉਣਗੇ। ਕਿਉਂਕਿ ਹੁਣ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਵਿਭਾਗ ਦੁਆਰਾ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਹੁਕਮਾਂ ਮੁਤਾਬਕ ਹੁਣ ਵਿਜੀਲੈਂਸ ਦੇ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਨਹੀਂ ਪਾ ਸਕਣਗੇ। ਹੁਣ ਹਰ ਰੈਂਕ ਦੇ ਅਧਿਕਾਰੀ ਨੂੰ ਰਮਸੀ ਪਹਿਰਾਵੇਂ ਨਾਲ ਹੀ ਦਫ਼ਤਰ ਆਉਣਾ ਹੋਵੇਗਾ।
ਹਾਲਾਂਕਿ ਫ਼ੀਲਡ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਕਿਉਂਕਿ ਫ਼ੀਲਡ ’ਚ ਡਿਊਟੀ ਕਰਨ ਸਮੇਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹੁੰਦੀਆਂ ਹਨ। ਇਹ ਹੀ ਕਾਰਨ (Reason) ਹੈ ਕਿ ਨਵੇਂ ਹੁਕਮ ਦਫ਼ਤਰ ’ਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ’ਤੇ ਲਾਗੂ ਹੋਣਗੇ।
ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਵਿਜੀਲੈਂਸ ਦਫ਼ਤਰ ’ਚ ਜੀਨਸ ਤੇ ਟੀ-ਸ਼ਰਟ ਪਾ ਕੇ ਆਉਣ ਵਾਲੇ ਅਫ਼ਸਰਾਂ ਸਬੰਧੀ ਕਈ ਇਤਰਾਜ਼ ਪ੍ਰਾਪਤ ਹੋਏ ਸਨ, ਜਿਸ ਤੋਂ ਬਾਅਦ ਇਸ ਮਾਮਲੇ ’ਚ ਨੋਟਿਸ ਲੈਂਦਿਆਂ ਸਰਕਾਰ ਨੇ ਦਫ਼ਤਰ ’ਚ ਤੈਨਾਤ ਮੁਲਾਜ਼ਮਾਂ ਨੂੰ ਰਸਮੀ ਪਹਿਰਾਵਾ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਵਿਭਾਗ ਵਲੋਂ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਡਿਊਟੀ ਦੌਰਾਨ ਪਹਿਚਾਣ-ਪੱਤਰ (Indentity Card) ਜ਼ਰੂਰ ਪਹਿਨਿਆ ਜਾਵੇ ਅਤੇ ਮੰਗੇ ਜਾਣ (On Enquiry) ’ਤੇ ਵਿਖਾਇਆ ਜਾਵੇ।
ਮਹਿਲਾ ਮੁਲਾਜ਼ਮਾਂ ਨੂੰ ਸੂਟ, ਸਾੜੀ, ਫਾਰਮਲ ਕਮੀਜ਼ਾਂ ਅਤੇ ਟਰਾਊਜ਼ਰ ਪਾਉਣ ਲਈ ਕਿਹਾ ਗਿਆ ਹੈ। ਜਦਕਿ ਜੀਨਸ, ਟੀ-ਸ਼ਰਟਾਂ, ਸਪੋਰਟਸ ਬੂਟ (Sports shoes) ਅਤੇ ਚੱਪਲਾਂ ਪਹਿਨਣ ਤੋਂ ਮਨ੍ਹਾ ਕੀਤਾ ਗਿਆ ਹੈ। ਸਿਰਫ਼ ਬੀਮਾਰ ਹੋਣ ਦੀ ਹਾਲਤ (Medical Problem) ਹੋਣ ’ਤੇ ਮੈਡੀਕਲ ਸਰਟੀਫ਼ਿਕੇਟ (Medical Certificate) ਹੋਣ ਦੀ ਹਾਲਤ ’ਚ ਹੀ ਚੱਪਲਾਂ ਅਤੇ ਸੈਂਡਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨਵੇਂ ਜਾਰੀ ਹੋਏ ਹੁਕਮਾਂ ਤੋਂ ਬਾਅਦ ਹੁਣ ਹਰ ਅਧਿਕਾਰੀ ਜਾਂ ਕਰਮਚਾਰੀ ਫਾਰਮਲ ਪੈਂਟ-ਸ਼ਰਟ (Pant-Shirt),ਬਲੈਜ਼ਰ ਅਤੇ ਕੋਟ ’ਚ ਨਜ਼ਰ ਆਏਗਾ ਨਾਕਿ ਜੀਨ ਜਾਂ ਟੀ-ਸ਼ਰਟ ’ਚ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦੇਣ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ, ਵੀਡੀਓ ’ਚ ਵਿਖਾਈ ਪਿਸਤੌਲ ਵੀ ਨਿਕਲੀ Toy Gun!