Cabinet Ministers Portfolio: ਸੋਮਵਾਰ ਨੂੰ ਵਜ਼ਾਰਤ ਦੇ ਵਿਸਥਾਰ ਮਗਰੋਂ ਪੰਜਾਬ ਸਰਕਾਰ ਨੇ ਨਵੇਂ ਕੈਬਨਿਟ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ। ਪੰਜਾਬ ਦੀ ਕੈਬਨਿਟ ਵਿੱਚ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਹਰਦੀਪ ਸਿੰਘ ਮੁੰਡੀਆਂ, ਤਰੁਣਪ੍ਰੀਤ ਸਿੰਘ ਸੌਂਧ ਖੰਨਾ, ਲਹਿਰਾ ਵਿਧਾਨ ਸਭਾ ਹਲਕੇ ਤੋਂ ਬਰਿੰਦਰ ਸਿੰਘ ਗੋਇਲ, ਸ਼ਾਮਚੁਰਾਸੀ ਤੋਂ ਡਾ. ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਮਹਿੰਦਰ ਭਗਤ ਦੀ ਐਂਟਰੀ ਹੋਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਦੇਰ ਸ਼ਾਮ ਨਵੇਂ ਚੁਣੇ ਗਏ ਮੰਤਰੀਆਂ ਨੂੰ ਵਿਭਾਗ ਵੰਡ ਦਿੱਤੇ ਗਏ।


COMMERCIAL BREAK
SCROLL TO CONTINUE READING


1. ਹਰਦੀਪ ਸਿੰਘ ਮੁੰਡੀਆਂ ਕੋਲ ਮਾਲ, ਮੁੜ ਵਸੇਬੇ ਅਤੇ ਆਫਤ ਪ੍ਰਬੰਧਨ, ਜਲ ਸਰੋਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਭਾਗ ਦਿੱਤੇ ਗਏ ਹਨ।


2. ਬਰਿੰਦਰ ਸਿੰਘ ਗੋਇਲ ਖਣਨ ਅਤੇ ਭੂ ਵਿਗਿਆਨ, ਪਾਣੀ ਦੇ ਸਰੋਤ, ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿਭਾਗ ਦਿੱਤੇ ਗਏ ਹਨ।


2. ਤਰੁਣਪ੍ਰੀਤ ਸਿੰਘ ਸੌਂਧ-ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦਾ ਵਿਭਾਗ, ਨਿਵੇਸ਼ ਪ੍ਰੋਤਸਾਹਨ,ਲੇਬਰ, ਮਹਿਮਾਨ ਨਿਵਾਜੀ, ਉਦਯੋਗ ਅਤੇ ਵਣਜ ਵਪਾਰ, ਪੇਂਡੂ ਵਿਕਾਸ ਤੇ  ਪੰਚਾਇਤ ਵਿਭਾਗ ਦਿੱਤੇ ਗਏ ਹਨ।


3. ਡਾ.ਰਵਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦਾ ਵਿਭਾਗ ਦਿੱਤੇ ਗਏ ਹਨ।


4. ਮਹਿੰਦਰ ਭਗਤ ਨੂੰ ਰੱਖਿਆ ਸੇਵਾ ਭਲਾਈ ਵਿਭਾਗ, ਆਜ਼ਾਦੀ ਘੁਲਾਟੀਏ, ਬਾਗਵਾਨੀ ਦਿੱਤੇ ਗਏ ਹਨ।


ਪੰਜਾਬ ਵਿੱਚ ਸਹੁੰ ਚੁੱਕਣ ਵਾਲੇ 5 ਮੰਤਰੀਆਂ ਵਿੱਚੋਂ ਦੋ ਅਨੁਸੂਚਿਤ ਜਾਤੀ, ਦੋ ਜੱਟ ਅਤੇ ਇੱਕ ਬਾਣੀਆ ਭਾਈਚਾਰੇ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਇਸ ਪੂਰੇ ਮੰਤਰੀ ਮੰਡਲ ਵਿੱਚ ਹੁਣ ਸਿਰਫ਼ ਇੱਕ ਮਹਿਲਾ ਮੰਤਰੀ ਰਹਿ ਗਈ ਹੈ।


ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਪੰਜਾਬ ਦੇ ਅਹਿਮ ਜ਼ਿਲ੍ਹਿਆਂ ਵਿੱਚੋਂ ਇੱਕ ਹਨ ਪਰ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਇਨ੍ਹਾਂ ਸਰਕਲਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਅਜਿਹੇ ਵਿੱਚ ਪਾਰਟੀ ਨੇ ਕਰੀਬ ਢਾਈ ਸਾਲਾਂ ਬਾਅਦ ਮੰਤਰੀ ਮੰਡਲ ਵਿੱਚ ਇਨ੍ਹਾਂ ਹਲਕਿਆਂ ਨੂੰ ਪਹਿਲ ਦਿੱਤੀ ਹੈ।
ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋਵੇਂ ਕਾਰੋਬਾਰੀ ਅਤੇ ਪੇਸ਼ੇ ਤੋਂ ਸਿੱਖ ਚਿਹਰੇ ਹਨ।


ਇਹ ਵੀ ਪੜ੍ਹੋ : Assistant Professor Recruitment: ਹਾਈ ਕੋਰਟ ਨੇ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਨੂੰ ਦਿੱਤੀ ਹਰੀ ਝੰਡੀ