Arjuna Award: ਸਰਕਾਰ ਵੱਲੋਂ ਖੇਡ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਚਾਰ ਖਿਡਾਰੀਆਂ ਨੂੰ ਖੇਲ ਰਤਨ ਅਤੇ 32 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ।
Trending Photos
Arjuna Award: ਸਰਕਾਰ ਵੱਲੋਂ ਖੇਡ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਚਾਰ ਖਿਡਾਰੀਆਂ ਨੂੰ ਖੇਲ ਰਤਨ ਅਤੇ 32 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ। ਇਨ੍ਹਾਂ ਵਿੱਚੋਂ ਇੱਕ ਜਲੰਧਰ ਦਾ ਹਾਕੀ ਓਲੰਪੀਅਨ ਸੁਖਜੀਤ ਸਿੰਘ ਵੀ ਸ਼ਾਮਲ ਹੈ। ਸੁਖਜੀਤ ਜਲੰਧਰ ਦੇ ਨਿਊ ਗਣੇਸ਼ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਜਦੋਂ ਉਸ ਦਾ ਨਾਂ ਅਰਜੁਨ ਐਵਾਰਡ ਦੀ ਸੂਚੀ ਵਿੱਚ ਆਇਆ ਤਾਂ ਉਸ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ।
ਇਸ ਮੌਕੇ ਓਲੰਪੀਅਨ ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਜੋ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਤਾਇਨਾਤ ਹਨ, ਨੇ ਕਿਹਾ ਕਿ ਉਹ ਖੁਦ ਪੰਜਾਬ ਪੁਲਿਸ ਵਿੱਚ ਹਾਕੀ ਖੇਡਦੇ ਹਨ ਅਤੇ ਉਨ੍ਹਾਂ ਨੇ ਜਦੋਂ ਸੁਖਜੀਤ ਸਿਰਫ਼ 5ਵੀਂ ਕਲਾਸ ਵਿੱਚ ਪੜ੍ਹਦੇ ਸਨ ਉਸ ਸਮੇਂ ਹਾਕੀ ਖੇਡਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਬੇਟੇ ਨਾਮ ਅਰਜੁਨ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਆਇਆ ਤਾਂ ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਉਨ੍ਹਾਂ ਦੀ ਸਾਰੀ ਉਮਰ ਦੀ ਮਿਹਨਤ ਸਫਲ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਸੁਖਜੀਤ ਬਚਪਨ ਤੋਂ ਹਾਕੀ ਵਿੱਚ ਬਹੁਤ ਘੱਟ ਦਿਲਚਸਪੀ ਲੈਂਦਾ ਸੀ ਪਰ ਪੜ੍ਹਾਈ ਦੇ ਨਾਲ-ਨਾਲ ਹਾਕੀ ਵੀ ਖੇਡਦਾ ਰਿਹਾ। ਸੁਖਜੀਤ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਜਦ ਉਨ੍ਹਾਂ ਦੇ ਬੇਟੇ ਦੀ ਇਸ ਲਗਨ ਅਤੇ ਮਿਹਨਤ ਦੇ ਨਤੀਜੇ ਦੇ ਤੌਰ ਉਤੇ ਅਰਜੁਨ ਐਵਾਰਡ ਨਾਲ ਉਸ ਨੂੰ ਨਵਾਜਣ ਦੀ ਗੱਲ ਕਹੀ ਗਈ ਤਾਂ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਮਾਹੌਲ ਹੈ।
ਉਧਰ ਸੁਖਜੀਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਕਹਿਣ ਉਤੇ ਸੁਖਜੀਤ ਚੰਡੀਗੜ੍ਹ ਜਾਣ ਲੱਗਾ ਤਾਂ ਬੱਚੇ ਨੂੰ ਦੂਰ ਜਾਂਦਾ ਦੇਖ ਉਸ ਨੂੰ ਬੁਰਾ ਲੱਗਿਆ ਸੀ ਪਰ ਅੱਜ ਬੱਚੇ ਦੀ ਉਪਲਬਧੀਆਂ ਨੂੰ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਪਤੀ ਫੈਸਲਾ ਬਿਲਕੁਲ ਸਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਜਦ ਅਰਜੁਨ ਐਵਾਰਡ ਲਈ ਸੁਖਜੀਤ ਦੇ ਨਾਮ ਐਲਾਨਿਆ ਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
ਇਹ ਵੀ ਪੜ੍ਹੋ : Bhagwant Mann: ਕਿਸਾਨਾਂ ਵਲੋਂ ਬੀਤੇ ਦਿਨੀਂ 'ਪੰਜਾਬ ਬੰਦ' ਦੀ ਕਾਲ ਨੂੰ ਲੈ ਕੇ CM ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ