Khanna News: ਪੰਜਾਬ ਹੋਮਗਾਰਡ ਜਵਾਨ ਨੂੰ ਅਗ਼ਵਾ ਕਰਕੇ ਕੀਤੀ ਕੁੱਟਮਾਰ, ਪਿੰਡ ਵਾਲਿਆਂ ਨੇ ਬਚਾਇਆ
Khanna News: ਪੰਜਾਬ ਹੋਮਗਾਰਡ ਦੇ ਜਵਾਨ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਅਗ਼ਵਾ ਕਰਨ ਵਾਲਾ ਹੋਮਗਾਰਡ ਇੱਕ ਪਿੰਡ ਲੈ ਗਿਆ ਅਤੇ ਜਦੋਂ ਉਹ ਉੱਥੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਨੇ ਮੁਲਾਜ਼ਮ ਦੀ ਜਾਨ ਬਚਾਈ।
Khanna News: ਫਤਿਹਗੜ੍ਹ ਸਾਹਿਬ 'ਚ ਪੰਜਾਬ ਹੋਮਗਾਰਡ ਦੇ ਜਵਾਨ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਪੁਲਿਸ ਵਾਲੇ ਦਾ ਸਮਾਨ ਸਰਹਿੰਦ ਵਿਖੇ ਸੁੱਟ ਦਿੱਤਾ ਗਿਆ ਸੀ। ਅਗ਼ਵਾ ਕਰਨ ਵਾਲਾ ਹੋਮਗਾਰਡ ਇੱਕ ਪਿੰਡ ਲੈ ਗਿਆ ਅਤੇ ਜਦੋਂ ਉਹ ਉੱਥੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਨੇ ਮੁਲਾਜ਼ਮ ਦੀ ਜਾਨ ਬਚਾਈ। ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਖੰਨਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਜੀਆਰਪੀ ਖੰਨਾ ਵਿੱਚ ਤਾਇਨਾਤ ਤਿਰਲੋਕ ਸਿੰਘ ਨੇ ਦੱਸਿਆ ਕਿ ਉਸਦੀ ਰਾਤ ਦੀ ਡਿਊਟੀ ਸੀ। ਜਿਸ ਕਾਰਨ ਉਹ ਮਲੇਰਕੋਟਲਾ ਦੇ ਜੌੜੇਪੁਲ ਨਹਿਰ ਪੁਲ ਕੋਲ ਖੜ੍ਹਾ ਸੀ। ਉਸ ਕੋਲ ਬੈਗ ਸੀ ਤੇ ਵਰਦੀ ਪਾਈ ਹੋਈ ਸੀ। ਇਸੇ ਦੌਰਾਨ ਇੱਕ ਕਾਰ ਰੁਕੀ। ਕਾਰ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ। ਜਿਸਨੇ ਉਸਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ। ਉਸ ਨੇ ਕਿਹਾ ਕਿ ਉਹ ਖੰਨਾ ਜਾਵੇਗਾ। ਇਸ ਤੋਂ ਬਾਅਦ ਨੌਜਵਾਨ ਨੇ ਉਸਨੂੰ ਕਾਰ ਵਿੱਚ ਬਿਠਾ ਲਿਆ।
ਉਸ ਨੂੰ ਖੰਨਾ ਵਿਖੇ ਉਤਾਰਨ ਦੀ ਬਜਾਏ ਕਾਰ ਭਜਾ ਲਈ। ਜਦੋਂ ਉਸ ਨੇ ਕਾਰ ਰੋਕਣ ਲਈ ਕਿਹਾ ਤਾਂ ਡਰਾਈਵਰ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਉਸਦਾ ਬੈਗ ਰਸਤੇ ਵਿੱਚ ਹੀ ਸੁੱਟ ਦਿੱਤਾ ਗਿਆ। ਨੌਜਵਾਨ ਉਸਨੂੰ ਇੱਕ ਪਿੰਡ ਲੈ ਗਿਆ ਅਤੇ ਉੱਥੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੇ ਆ ਕੇ ਉਸਨੂੰ ਬਚਾਇਆ ਅਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਤਿਰਲੋਕ ਸਿੰਘ ਦੇ ਜੀਜਾ ਨੇ ਕਿਹਾ ਕਿ ਜਦੋਂ ਵਰਦੀਧਾਰੀ ਵਿਅਕਤੀ ਨਾਲ ਅਜਿਹਾ ਹੋ ਸਕਦਾ ਹੈ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਰਹਿਣਗੇ। ਇਸਦੇ ਨਾਲ ਹੀ ਫਤਹਿਗੜ੍ਹ ਸਾਹਿਬ ਪੁਲਿਸ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਰਾਤ ਤੋਂ ਲੈ ਕੇ ਸਵੇਰ ਤੱਕ ਕੋਈ ਹੋਮਗਾਰਡ ਜਵਾਨ ਦੀ ਸਾਰ ਲੈਣ ਨਹੀਂ ਆਇਆ।
ਇਹ ਵੀ ਪੜ੍ਹੋ : Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ
ਅਗਵਾ ਕਰਨ ਵਾਲੇ ਨੇ ਕਰੀਬ 50 ਸਾਲਾ ਹੋਮਗਾਰਡ ਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅੱਖਾਂ ਭੰਨ ਦਿੱਤੀਆਂ। ਵਰਦੀ ਪਾੜ ਦਿੱਤੀ ਗਈ ਅਤੇ ਗੰਭੀਰ ਸੱਟਾਂ ਮਾਰੀਆਂ। ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਪੁਲਿਸ ਵਾਲਾ ਠੀਕ ਤਰ੍ਹਾਂ ਨਾਲ ਬੋਲ ਵੀ ਨਹੀਂ ਪਾ ਰਿਹਾ। ਸਰਹਿੰਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਫਤਹਿਗੜ੍ਹ ਸਾਹਿਬ ਦੇ ਐਸਪੀ (ਹੈੱਡਕੁਆਟਰ) ਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ! ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਲਈ ਰਾਹ ਪੱਧਰਾ!