Punjab Flood News: ਹੜ੍ਹ ਪੀੜਤਾਂ ਲਈ ਅੱਗੇ ਆਏ IPS ਹਰਿੰਦਰ ਸਿੰਘ ਚਾਹਲ; ਹੋਰ ਅਧਿਕਾਰੀਆਂ ਨੂੰ ਵੀ ਕੀਤੀ ਅਪੀਲ
Punjab Flood News: ਹੋਰ ਅਧਿਕਾਰੀਆਂ ਨੂੰ ਵੀ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦੇਣ ਦੀ ਅਪੀਲ ਕੀਤੀ ਹੈ।
Punjab Flood News: ਪੰਜਾਬ ਦੇ ਕਈ ਇਲਾਕਿਆਂ 'ਚ ਬਾਰਸ਼ ਕਾਰਨ ਆਏ ਹੜ੍ਹਾਂ ਤੋਂ ਲੋਕਾਂ (Punjab Flood news) ਨੂੰ ਬਚਾਉਣ ਲਈ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।
ਪੰਜਾਬ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ ਅਤੇ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਵੀ ਕਰ ਰਿਹਾ ਹੈ। ਇਸ ਵਿਚਾਲੇ ਜਿੱਥੇ ਪੰਜਾਬ ਦੇ ਪਿੰਡਾਂ ਲਈ ਕਈ ਸਮਾਜਸੇਵੀ ਸੰਸਥਾਵਾਂ ਅਤੇ ਅੱਗੇ ਆਈਆਂ ਹਨ, ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਸਾਬਕਾ ਕਰਮਚਾਰੀ ਵੀ ਆਪਣਾ ਫ਼ਰਜ਼ ਨਿਭਾਉਂਦੇ ਨਜ਼ਰ ਆ ਰਹੇ ਹਨ।
ਪੰਜਾਬ ਦੇ ਸਾਬਕਾ ਡੀ.ਆਈ.ਜੀ ਅਤੇ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵੀ (IPS Harinder Singh Chahal) ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਤਿੰਨ ਮਹੀਨਿਆਂ ਦੀ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: Patran News: ਐਸਡੀਐਮ ਨੇ ਰਾਧਾ ਸੁਆਮੀ ਸਤਿਸੰਗ ਘਰ 'ਚ ਹੜ੍ਹ ਪੀੜਤਾਂ ਲਈ ਤਿਆਰ ਹੋ ਰਹੇ ਲੰਗਰ ਦਾ ਕੀਤਾ ਨਿਰੀਖਣ
ਦੱਸ ਦੇਈਏ ਕਿ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵਲੋਂ ਆਪਣੇ ‘ਕੋਸਿਸ਼ ਚਹਿਲ ਚੈਰੀਟੇਬਲ ਟਰੱਸਟ’ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਉਹ ਪੰਜਾਬ, ਜੰਮੂ-ਕਸ਼ਮੀਰ ਜਾਂ ਭਾਰਤ ਦੇ ਹੋਰ ਹਿੱਸਿਆਂ ਵਿਚ ਕੁਦਰਤੀ ਆਫ਼ਤ ਦੀ ਲਪੇਟ ਵਿਚ ਆਏ ਲੋਕਾਂ ਦੀ ਮਦਦ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਅੱਜ ਮੀਂਹ ਦੀ ਸੰਭਾਵਨਾ! IMD ਵੱਲੋਂ ਯੈਲੋ ਅਲਰਟ ਜਾਰੀ
ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਇਸ ਕੁਦਰਤੀ ਕਹਿਰ ਕਾਰਨ ਲੋਕਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਚੰਦ ਹੀ ਮਿੰਟਾਂ ਵਿੱਚ ਢਹਿ-ਢੇਰੀ ਹੋ ਗਏ। ਇਸ ਪ੍ਰਲਯ ਮਗਰੋਂ ਲੋਕਾਂ ਦਾ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।
ਦੱਸਣਯੋਗ ਹੈ ਕਿ ਖਨੌਰੀ ਨੇੜੇ ਕੌਮੀ ਮਾਰਗ ਦਾ ਇੱਕ ਪਾਸਾ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ। ਮੂਨਕ ਤੇ ਖਨੌਰੀ ਸ਼ਹਿਰ ’ਚ ਪਾਣੀ ਨੂੰ ਦਾਖਲ ਹੋਣ ਤੋਂ ਰੋਕਣ ਲਈ ਲੋਕ ਆਪਣੇ ਪੱਧਰ ’ਤੇ ਬੰਨ੍ਹ ਲਾਉਣ ’ਚ ਜੁੱਟ ਗਏ ਹਨ। ਗੌਰਤਲਬ ਹੈ ਕਿ ਖਨੌਰੀ ਸ਼ਹਿਰ ਕੋਲੋਂ ਲੰਘਦੀ ਡਰੇਨ ਦੇ ਪਾਣੀ ਦਾ ਪੱਧਰ ਬੰਨ੍ਹ ਦੇ ਬਰਾਬਰ ਪੁੱਜਣ ਮਗਰੋਂ ਪਿੰਡ ਵਾਸੀਆਂ ਨੇ ਖੁਦ ਹੀ ਯਤਨ ਸ਼ੁਰੂ ਕਰ ਦਿੱਤੇ। ਘੱਗਰ ਦੇ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਈ ਮੁੱਖ ਸੜਕਾਂ ਬੰਦ ਹਨ।