Khanna latest Raid News:  ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਬੀਤੀ ਰਾਤ ਬਾਹਰੀ ਜਿਲ੍ਹੇ ਦੀ ਪੁਲਿਸ ਨੇ ਗੁੱਜਰ ਭਾਈਚਾਰੇ ਦੇ ਇੱਕ ਡੇਰੇ ਵਿੱਚ ਵੱਡੀ ਰੇਡ ਕੀਤੀ। 15 ਤੋਂ 20 ਗੱਡੀਆਂ ਵਿੱਚ ਮੁਲਾਜ਼ਮ ਡੇਰੇ ਵਿੱਚ ਆਏ। ਕਰੀਬ ਇੱਕ ਘੰਟਾ ਤਲਾਸ਼ੀ ਲਈ ਗਈ। ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਦੂਜੇ ਪਾਸੇ ਇਸ ਡੇਰੇ ਦੀਆਂ ਔਰਤਾਂ ਨੇ ਪੁਲਿਸ ਉਪਰ ਕੁੱਟਮਾਰ ਕਰਨ ਦੇ ਦੋਸ਼ ਲਾਏ। 


COMMERCIAL BREAK
SCROLL TO CONTINUE READING

ਡੇਰੇ ਵਿੱਚ ਰਹਿੰਦੀ ਜੈਤੂਨ ਨਾਮ ਦੀ ਔਰਤ ਨੇ ਦੱਸਿਆ ਕਿ ਰਾਤ ਸਮੇਂ ਓਹ ਡੇਰੇ ਵਿੱਚ ਮੌਜੂਦ ਸਨ ਤਾਂ ਕੋਈ ਪਤਾ ਨਹੀਂ ਲੱਗਿਆ ਕਿ ਗੱਡੀਆਂ ਨੇ ਆ ਕੇ ਘੇਰਾ ਪਾ ਲਿਆ। ਆਉਂਦੇ ਸਾਰ ਹੀ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਛੋਟੇ ਛੋਟੇ ਬੱਚਿਆਂ ਦੇ ਸਾਮਣੇ ਔਰਤਾਂ ਨੂੰ ਕੁੱਟਿਆ ਗਿਆ। ਸਾਰੇ ਡੇਰੇ ਦੀ ਤਲਾਸ਼ੀ ਲਈ ਗਈ। ਜਾਂਦੇ ਸਮੇਂ ਉਹਨਾਂ ਦੇ 22 ਸਾਲਾਂ ਦੇ ਇੱਕ ਮੁੰਡੇ ਨੂੰ ਨਾਲ ਲੈ ਗਏ। 


ਇਹ ਵੀ ਪੜ੍ਹੋ: Ludhiana News: PAU ਵਾਈਸ ਚਾਂਸਲਰ ਦਾ ਵੱਡਾ ਐਕਸ਼ਨ, ਸਹਾਇਕ ਪ੍ਰੋਫੈਸਰ ਮੁਅੱਤਲ

ਉਹਨਾਂ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਕਿਹੜੇ ਜਿਲ੍ਹੇ ਦੀ ਪੁਲਿਸ ਹੈ ਅਤੇ ਕੀ ਕਰਨ ਆਈ ਹੈ। ਮੁੰਡੇ ਨੂੰ ਕਿਉਂ ਲੈਕੇ ਗਏ ਇਹ ਵੀ ਨਹੀਂ ਦੱਸਿਆ। ਓਹਨਾਂ ਕਿਹਾ ਕਿ ਜਿਸ ਮੁੰਡੇ ਨੂੰ ਪੁਲਸ ਚੁੱਕ ਕੇ ਲੈਕੇ ਗਈ ਹੈ ਉਹ ਪਾਇਲ ਵਿਖੇ ਡਰਾਈਵਰੀ ਕਰਦਾ ਹੈ। ਉਸਦੇ ਮਾਲਕਾਂ ਨਾਲ ਵੀ ਪੁਲਿਸ ਨੇ ਕੋਈ ਗੱਲ ਨਹੀਂ ਕੀਤੀ। ਬੱਸ ਆਉਂਦੇ ਸਾਰ ਇਸ ਤਰ੍ਹਾਂ ਧਾਵਾ ਬੋਲ ਦਿੱਤਾ ਗਿਆ ਕਿ ਜਿਵੇਂ ਉਹ ਕੋਈ ਵੱਡੇ ਅਪਰਾਧੀ ਹੋਣ। 


ਡੇਰੇ ਦੀਆਂ ਦੋ ਹੋਰ ਔਰਤਾਂ ਰੱਜੀ ਅਤੇ ਸਤੂਰਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਪੁਲਿਸ ਵਾਲਿਆਂ ਨੂੰ ਕਾਰਣ ਪੁੱਛਣ ਲੱਗੀਆਂ ਤਾਂ ਓਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਵਾਲ ਫੜਕੇ ਥੱਪੜ ਮਾਰੇ ਗਏ। ਧੱਕੇ ਨਾਲ ਗੱਡੀ ਵਿੱਚ ਬਿਠਾਇਆ ਗਿਆ। ਜਾਂਦੇ ਸਮੇਂ ਓਹਨਾਂ ਨੂੰ ਧਮਕੀਆਂ ਦਿੰਦੇ ਛੱਡ ਕੇ ਭੱਜ ਗਏ। ਓਹਨਾਂ ਕਿਹਾ ਕਿ ਪੁਲਿਸ ਦਾ ਰੇਡ ਕਰਨ ਦਾ ਤਰੀਕਾ ਗ਼ਲਤ ਹੈ। ਜੇਕਰ ਓਹਨਾਂ ਦੇ ਮੁੰਡੇ ਦਾ ਕੋਈ ਕਸੂਰ ਵੀ ਹੈ ਤਾਂ ਓਹਨਾਂ ਨੂੰ ਦੱਸਿਆ ਜਾਂਦਾ। ਇਲਾਕੇ ਦਾ ਕੋਈ ਪੰਚ, ਸਰਪੰਚ ਨਾਲ ਲਿਆਂਦਾ ਜਾਂਦਾ। 


ਓਥੇ ਹੀ ਇਸ ਰੇਡ ਸੰਬੰਧੀ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ ਮਾਮਲਾ ਓਹਨਾਂ ਦੇ ਧਿਆਨ ਚ ਹੈ। ਜਲੰਧਰ ਦਿਹਾਤੀ ਦੀ ਪੁਲਿਸ ਸੀ। ਕਿਸੇ ਕੇਸ ਵਿੱਚ ਰੇਡ ਕੀਤੀ ਗਈ ਹੈ। ਪੂਰੇ ਮਾਮਲੇ ਨੂੰ ਲੈਕੇ ਓਹਨਾਂ ਦਾ ਸੰਪਰਕ ਜਾਰੀ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਜਲੰਧਰ ਪੁਲਸ ਹੀ ਦੇ ਸਕਦੀ ਹੈ। 


ਇਹ ਵੀ ਪੜ੍ਹੋ: Kheda Watan Punjab Diya: ਖੇਡ ਮੰਤਰੀ ਮੀਤ ਹੇਅਰ ਦਾ ਵੱਡਾ ਐਲਾਨ- 'ਖੇਡਾਂ ਵਤਨ ਪੰਜਾਬ ਦੀਆਂ' 'ਚ ਸ਼ਾਮਿਲ ਕੀਤੀਆਂ 4 ਖੇਡਾਂ