Punjab Dengue Cases: ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਉਣ ਤੋਂ ਬਾਅਦ ਹੁਣ ਡੇਂਗੂ (Dengue Cases) ਨੇ ਦਹਿਸ਼ਤ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਵੀ ਡੇਂਗੂ ਦਾ ਪ੍ਰਕੋਪ ਦਿਖਾਈ ਦੇਣ ਲੱਗਾ ਹੈ ਅਤੇ ਲਗਾਤਾਰ ਨਵੇਂ ਕੇਸ ਸਾਹਮਣੇ ਆ ਰਹੇ ਹਨ। ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਡੇਂਗੂ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਇਜਾਫ਼ ਹੋ ਰਿਹਾ ਹੈ। 


COMMERCIAL BREAK
SCROLL TO CONTINUE READING

ਇਸ ਵਿਚਾਲੇ ਖ਼ਬਰ ਬਠਿੰਡਾ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਅਤੇ ਮਿਊਸੀਪਲ ਕਾਰਪੋਰੇਸ਼ਨ ਵੱਲੋਂ ਡੇਂਗੂ ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਜ਼ਿਲ੍ਹੇ ਅੰਦਰ ਸਾਲ ਜਨਵਰੀ 2023 ਦੌਰਾਨ ਹੁਣ ਤੱਕ (Dengue Cases) 74 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 7 ਐਕਟਿਵ ਕੇਸ ਹਨ ਅਤੇ ਦੋ ਮਰੀਜ਼ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਹਨ।


ਸਿਵਲ ਹਸਪਤਾਲ ਬਠਿੰਡਾ ਦੇ ਡੇਂਗੂ ਵਾਰਡ ਵਿੱਚ ਦਾਖਲ ਡੇਂਗੂ ਦੇ ਮਰੀਜ਼ਾਂ (Dengue Cases)  ਨੇ ਸਿਹਤ ਵਿਭਾਗ ਦੇ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿੱਚ ਦਾਖਿਲ ਮਰੀਜ਼ਾਂ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਹੋਏ ਜਦੋਂ ਕਿ ਉਨ੍ਹਾਂ ਨੂੰ ਟੈਸਟ ਵੀ ਬਾਹਰੋ ਕਰਵਾਉਣੇ ਪੈ ਰਹੇ ਹਨ। ਇਸ ਦੇ ਨਾਲ ਹੀ ਹਸਪਤਾਲ ਵਿੱਚ ਹੋ ਰਹੀਆਂ ਚੋਰੀਆਂ ਤੋਂ ਵੀ ਮਰੀਜ਼ ਪ੍ਰੇਸ਼ਾਨ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੋਬਾਈਲ ਹਸਪਤਾਲ ਵਿਚੋਂ ਹੀ ਚੋਰੀ ਕਰ ਲਿਆ ਗਿਆ।


ਇਹ ਵੀ ਪੜ੍ਹੋ: Amritsar News: ਗੁਰੂ ਨਾਨਕ ਹਸਪਤਾਲ ਹੋਇਆ ਭਾਰੀ ਹੰਗਾਮਾ; ਐਂਬੂਲੈਂਸ ਦੇ ਡਰਾਈਵਰ ਨੇ ਮੰਗੇ ਪੈਸੇ, ਜਾਣੋ ਪੂਰਾ ਮਾਮਲਾ

ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਡੇਂਗੂ ਦੇ ਮਰੀਜ਼ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਇਸ ਵਾਰ ਡੇਂਗੂ ਦੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 74 ਮਰੀਜ਼ ਸਾਹਮਣੇ ਆਏ ਹਨ ਜਿੰਨਾ ਵਿਚੋਂ 7 ਐਕਟਿਵ ਹਨ ਅਤੇ ਦੋ ਮਰੀਜ਼ ਸਿਵਲ ਹਸਪਤਾਲ ਵਿੱਚ ਦਾਖਲ ਹਨ ਉਨ੍ਹਾਂ ਦੱਸਿਆ ਕਿ ਇਸ ਬਾਰੇ ਜ਼ਿਆਦਾ ਮਰੀਜ਼ ਘਰਾਂ ਵਿਚ ਦਵਾਈ ਲੈ ਕੇ ਠੀਕ ਹੋ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਸਾਫ਼ ਸਫਾਈ ਦਾ ਪੁਖਤਾ ਪ੍ਰਬੰਧ ਰੱਖਣ ਅਤੇ ਘਰਾਂ ਵਿੱਚ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ, ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਪੂਰੀ ਬਾਜੂ ਦੇ ਕੱਪੜੇ ਪਾ ਕੇ ਰੱਖਣ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ: Sri Anandpur Sahib News: ਸਤਲੁਜ ਦੇ ਤੇਜ਼ ਵਹਾਅ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਚੰਦਪੁਰ ਦੀ ਪੁਲੀ ਦੇ ਦੋਨਾਂ ਪਾਸਿਆਂ ਦੇ ਰੈਂਪ ਰੁੜ੍ਹੇ

(ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ)