Ludhiana News: ਸੜਕ ਵਿਚਕਾਰ BMW ਨੂੰ ਲੱਗੀ ਭਿਆਨਕ ਅੱਗ: ਡਰਾਈਵਰ ਦੀਆਂ ਅੱਖਾਂ ਸਾਹਮਣੇ ਲਗਜ਼ਰੀ ਗੱਡੀ ਸੜ ਕੇ ਹੋਈ ਸੁਆਹ
Ludhiana BMW Car Caught Fire News: ਇਸ ਤੋਂ ਪਹਿਲਾਂ ਕਿ ਡਰਾਈਵਰ ਕੁਝ ਸਮਝਦਾ, ਉਸ ਦੀਆਂ ਅੱਖਾਂ ਦੇ ਸਾਹਮਣੇ ਲਗਜ਼ਰੀ ਕਾਰ ਸੜ ਕੇ ਸੁਆਹ ਹੋ ਗਈ।
Ludhiana BMW Car Caught Fire News: ਕਹਿਰ ਦੀ ਗਰਮੀ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਦੋਰਾਹਾ, ਖੰਨਾ 'ਚ ਨੈਸ਼ਨਲ ਹਾਈਵੇਅ (NH) 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇੱਕ ਚੱਲਦੀ BMW ਨੂੰ ਅੱਗ ਲੱਗ ਗਈ। ਡਰਾਈਵਰ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਬਚ ਗਿਆ। ਇਸ ਤੋਂ ਪਹਿਲਾਂ ਕਿ ਡਰਾਈਵਰ ਕੁਝ ਸਮਝਦਾ, ਉਸ ਦੀਆਂ ਅੱਖਾਂ ਦੇ ਸਾਹਮਣੇ ਲਗਜ਼ਰੀ ਕਾਰ ਸੜ ਕੇ ਸੁਆਹ ਹੋ ਗਈ।
ਦੋਰਾਹਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲ ਤੋਂ ਸੂਚਨਾ ਮਿਲੀ ਸੀ ਕਿ ਦੋਰਾਹਾ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਘਟਨਾ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ ਸੀ। ਉਹ ਖੰਨਾ ਤੋਂ ਕਾਰ ਲੈ ਕੇ ਗਏ ਸਨ। ਦੋਰਾਹਾ ਤੋਂ ਵੀ ਇੱਕ ਗੱਡੀ ਆਈ ਸੀ, ਜਦੋਂ ਉਹ ਕਾਰ ਲੈ ਕੇ ਪੁੱਜੇ ਤਾਂ ਕਾਰ ਨੂੰ ਅੱਗ ਲੱਗ ਚੁੱਕੀ ਸੀ। ਉਹਨਾਂ ਨੇ ਮੌਕੇ 'ਤੇ ਜਾ ਕੇ ਅੱਗ ਬੁਝਾਈ।
ਇਹ ਵੀ ਪੜ੍ਹੋ: Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ
ਦੋਰਾਹਾ ਥਾਣੇ ਦੇ ਏਐਸਆਈ ਸੁਰਜੰਗਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਜਗੜ੍ਹ ਦੇ ਯੂ-ਟਰਨ ਨੇੜੇ ਵਾਪਰੀ। ਸਾਹਨੇਵਾਲ ਦਾ ਇੱਕ ਵਿਅਕਤੀ ਰਾਜਗੜ੍ਹ ਤੋਂ ਯੂ ਟਰਨ ਲੈ ਕੇ ਬੀਐਮਡਬਲਿਊ ਵਿੱਚ ਵਾਪਸ ਆ ਰਿਹਾ ਸੀ ਕਿ ਕਾਰ ਨੂੰ ਅੱਗ ਲੱਗ ਗਈ।
ਰਾਤ ਦਾ ਸਮਾਂ ਸੀ ਆਲੇ-ਦੁਆਲੇ ਕੋਈ ਨਹੀਂ ਸੀ। ਅੱਗ ਬੁਝਾਉਣ ਦੇ ਯਤਨ ਜ਼ਰੂਰ ਕੀਤੇ ਗਏ ਪਰ ਅੱਗ ਬਹੁਤ ਜ਼ਿਆਦਾ ਸੀ। ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਉਦੋਂ ਤੱਕ ਕਾਰ ਨੂੰ ਅੱਗ ਲੱਗ ਗਈ ਸੀ। ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਹ ਗੱਡੀ ਹਰਮਨਦੀਪ ਸਿੰਘ, ਵਾਸੀ ਪ੍ਰੀਤ ਨਗਰ ਬਸਤੀ, ਜੋਧੇਵਾਲ, ਲੁਧਿਆਣਾ ਦੀ ਹੈ। ਮਾਲਕ ਨੇ ਕਾਰ ਸਾਹਨੇਵਾਲ ਦੀ ਇੱਕ ਵਰਕਸ਼ਾਪ ਵਿੱਚ ਪਾਰਕ ਕੀਤੀ ਸੀ। ਮਕੈਨਿਕ ਟਰਾਈ ਲੈਣ ਲਈ ਬਾਹਰ ਆਇਆ ਹੋਇਆ ਸੀ। ਇਸ ਦੌਰਾਨ ਅੱਗ ਲੱਗ ਗਈ। ਬਾਅਦ 'ਚ ਮਾਲਕ ਨੂੰ ਮੌਕੇ 'ਤੇ ਬੁਲਾਇਆ ਗਿਆ।
(ਧਰਮਿੰਦਰ ਸਿੰਘ ਦੀ ਰਿਪੋਰਟ )