Punjab's Ludhiana Gas Leak News: ਲੁਧਿਆਣਾ 'ਚ ਹੋਏ ਗਿਆਸਪੁਰਾ ਇਲਾਕੇ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਲਾਕੇ ਵਿੱਚ ਕਾਫੀ ਅਫ਼ਰਾ-ਤਫਰੀ ਮੱਚ ਗਈ ਸੀ। ਇਸ ਮਾਮਲੇ ’ਚ ਜਾਂਚ ਵੀ ਕੀਤੀ ਗਈ ਪਰ ਇਸ ਤੋਂ ਬਾਅਦ ਵੀ ਕੋਈ ਵੀ ਵਿਭਾਗ ਜ਼ਿੰਮੇਵਾਰ ਨਹੀਂ ਪਾਇਆ ਗਿਆ। 


COMMERCIAL BREAK
SCROLL TO CONTINUE READING

ਐੱਸਡੀਐਮ ਡਾ: ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਜਿਸਟ੍ਰੇਟ ਜਾਂਚ 'ਚ ਕਿਸੇ ਵੀ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਪਾਈ ਗਈ, ਆਰਤੀ ਕਲੀਨਿਕ ਅਤੇ ਹੋਰ ਇਮਾਰਤਾਂ ਦੀ ਉਸਾਰੀ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਸੀ ਅਤੇ ਸੀਵਰੇਜ ਦੇ ਕੁਨੈਕਸ਼ਨ ਗੈਰ-ਕਾਨੂੰਨੀ ਤਰੀਕੇ ਨਾਲ ਜੁੜੇ ਸਨ। ਇਸ ਦੌਰਾਨ ਰਿਪੋਰਟ NGT ਨੂੰ ਭੇਜੀ ਗਈ ਜੋ ਹੁਣ ਆਪਣੇ ਪੱਧਰ 'ਤੇ ਤਕਨੀਕੀ ਜਾਂਚ ਕਰੇਗੀ। 


ਲੁਧਿਆਣਾ ਦੇ ਗਿਆਸਪੁਰਾ ਵਿਖੇ 30 ਅਪ੍ਰੈਲ ਨੂੰ ਵਾਪਰੇ ਦਰਦਨਾਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ ਹਾਲਾਂਕਿ ਇਸਦੇ ਲਈ ਕੋਈ ਵੀ ਵਿਭਾਗ ਜ਼ਿੰਮੇਵਾਰ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ "ਇਹ ਅਸੀਂ ਨਹੀਂ ਕਹਿ ਰਹੇ, ਪਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਮੈਜਿਸਟ੍ਰੇਟ ਜਾਂਚ ਵਿੱਚ ਇਹ ਕਿਹਾ ਗਿਆ ਹੈ।" 


ਦੱਸ ਦਈਏ ਕਿ ਐਸਡੀਐਮ ਪੱਛਮੀ ਡਾ. ਹਰਜਿੰਦਰ ਸਿੰਘ ਦੇ ਮੁਤਾਬਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਦੌਰਾਨ ਕੋਈ ਵੀ ਵਿਭਾਗ ਜ਼ਿੰਮੇਵਾਰ ਨਹੀਂ ਪਾਇਆ ਗਿਆ। 


ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਸੀ ਕਿ "ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ ਹੈ..ਪੁਲਿਸ, ਪੑਸ਼ਾਸਨ ਅਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ ..ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ.." 


ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਇੱਕ ਮੈਨਹੋਲ ਵਿੱਚੋਂ ਗੈਸ ਨਿਕਲੀ ਹੋਈ ਸੀ ਅਤੇ ਸੀਵਰੇਜ ਦਾ ਢੱਕਣ ਵੀ ਟੁੱਟਿਆ ਹੋਇਆ ਸੀ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਉਸ ਵੇਲੇ ਬਿਆਨ ਦਿੱਤਾ ਗਿਆ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਹੋ ਸਕਦਾ ਹੈ ਕਿ ਕਿਸੇ ਵੱਲੋਂ ਸੀਵਰੇਜ ਵਿੱਚ ਕੋਈ ਕੈਮੀਕਲ ਵਾਲਾ ਪਾਣੀ ਪਾਇਆ ਹੋਵੇ ਜੋ ਗੈਸ ਨਾਲ ਮਿਲ ਕੇ ਖ਼ਤਰਨਾਕ ਗੈਸ ਬਣ ਗਈ ਹੋਵੇ। ਹਾਲਾਂਕਿ ਇਹ ਮਹਿਜ਼ ਅਟਕਲਾਂ ਸਨ। 


 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਮੀਂਹ ਨੇ ਦਿੱਤੀ ਦਸਤੱਕ, ਕਈ ਥਾਵਾਂ 'ਤੇ ਖੜ੍ਹਿਆ ਪਾਣੀ  


ਇਹ ਵੀ ਪੜ੍ਹੋ: Mansa Jail News: ਮਾਨਸਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਹੋਈ ਲੜਾਈ!  


(For more news apart from Ludhiana Gas Leak News, stay tuned to Zee PHH)