Punjab Open Debate: PAU ਲੁਧਿਆਣਾ `ਚ ਮਹਾਡਿਬੇਟ, ਪੁਲਿਸ ਨੇ ਟਰੈਫਿਕ ਨੂੰ ਕੀਤਾ ਡਾਇਵਰਟ, ਪੜ੍ਹੋ ਪੂਰੀ ਖ਼ਬਰ
Punjab Open Debate: ਸਰਕਾਰ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਮੁੱਦਿਆਂ `ਤੇ ਬਹਿਸ ਲਈ ਦਿੱਤੇ ਸੱਦੇ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ ਹੈ।
Punjab Open Debate: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 1 ਨਵੰਬਰ ਨੂੰ ਸੂਬੇ ਦੇ ਮੁੱਖ ਮੁੱਦਿਆਂ 'ਤੇ ਬਹਿਸ ਕਰਨਗੇ। ਇਹ ਬਹਿਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗੀ। ਇਸ ਕਾਰਨ ਸਵੇਰੇ 8.30 ਵਜੇ ਤੋਂ ਬਾਅਦ ਮਹਾਂਨਗਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਹੋ ਸਕਦੀ ਹੈ। ਟ੍ਰੈਫਿਕ ਪੁਲਿਸ ਨੇ ਅਜੇ ਤੱਕ ਕੋਈ ਰੂਟ ਡਾਇਵਰਸ਼ਨ ਪਲਾਨ ਜਾਰੀ ਨਹੀਂ ਕੀਤਾ ਹੈ।ਅਧਿਕਾਰੀਆਂ ਮੁਤਾਬਕ ਮੌਕੇ 'ਤੇ ਟਰੈਫਿਕ ਦੀ ਸਥਿਤੀ ਨੂੰ ਦੇਖ ਕੇ ਰੂਟ ਅਤੇ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।
ਲੁਧਿਆਣਾ ਵਾਸੀਆਂ ਨੂੰ ਫਿਰੋਜ਼ਪੁਰ ਰੋਡ 'ਤੇ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਹਿਸ ਨੂੰ ਦੇਖਣ ਲਈ ਲੋਕਾਂ ਅਤੇ ਸਿਆਸੀ ਆਗੂਆਂ ਦੇ ਸਮਰਥਕਾਂ ਦੇ ਆਉਣ ਦੀ ਵੀ ਸੰਭਾਵਨਾ ਹੈ। ਪੁਲਿਸ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਵੀ ਤਿੱਖੀ ਨਜ਼ਰ ਰੱਖੇਗੀ।
ਇਹ ਵੀ ਪੜ੍ਹੋ: CM Bhagwant Mann Open Debate Live Updates: ਮਹਾਡਿਬੇਟ ਦੇ ਮਹਿਜ਼ ਕੁਝ ਘੰਟੇ ਬਾਕੀ ! CM ਮਾਨ ਦੇ ਖੁੱਲ੍ਹੇ ਸੱਦੇ 'ਚ 1 ਨਵੰਬਰ ਨੂੰ ਆਖ਼ਰ ਕੌਣ- ਕੌਣ ਆਵੇਗਾ?
ਫਿਰੋਜ਼ਪੁਰ ਦੇ ਕੁਝ ਖਾਸ ਚੌਕਾਂ ਜਿਵੇਂ ਜਗਰਾਉਂ ਪੁਲ, ਦੁਰਗਾ ਮਾਤਾ ਮੰਦਰ, ਭਾਰਤ ਨਗਰ ਚੌਕ, ਬੱਸ ਸਟੈਂਡ, ਭਾਈਵਾਲਾ ਚੌਕ, ਆਰਤੀ ਚੌਕ, ਸਰਕਟ ਹਾਊਸ ਨੇੜੇ, ਵੇਰਕਾ ਮਿਲਕ ਪਲਾਂਟ ਚੌਕ, ਐਮਬੀਡੀ ਮਾਲ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ। ਟ੍ਰੈਫਿਕ ਵਿਵਸਥਾ ਨੂੰ ਠੀਕ ਰੱਖਣ ਲਈ ਸੀਨੀਅਰ ਅਧਿਕਾਰੀ ਮੌਕੇ 'ਤੇ ਹੀ ਰੂਟ ਮੋੜਨ ਦੇ ਆਦੇਸ਼ ਦੇਣਗੇ।
ਆਡੀਟੋਰੀਅਮ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਕਈ ਥਾਵਾਂ ਨੂੰ ਤਾਰਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵਿਅਕਤੀ ਇਸ ਚੱਕਰ ਨੂੰ ਤੋੜ ਨਾ ਸਕੇ। ਦੋ ਸਪੈਸ਼ਲ ਡੀਜੀਪੀ, ਚਾਰ ਆਈਜੀ ਰੇਂਜ, ਅੱਠ ਐਸਐਸਪੀ, ਇੰਟੈਲੀਜੈਂਸ ਅਤੇ ਸੁਰੱਖਿਆ ਕਮਾਂਡੋ ਸਮਾਗਮ ਵਾਲੀ ਥਾਂ 'ਤੇ ਤਾਇਨਾਤ ਹਨ।
ਇਹ ਵੀ ਪੜ੍ਹੋ: Ludhiana Debate News: PAU ਵਿਦਿਆਰਥੀਆਂ ਨੇ ਮਹਾ ਡਿਬੇਟ ਨੂੰ ਲੈ ਕੇ ਚੁੱਕੇ ਸਵਾਲ, ਕਹੀ ਇਹ ਗੱਲ
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਈਵ ਆ ਕੇ ਸੂਬੇ ਦੇ ਸਾਰੇ ਮੁੱਦਿਆਂ 'ਤੇ ਚਰਚਾ ਕਰੋ। ਆਏ ਦਿਨ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦੀ ਬਜਾਏ ਪੰਜਾਬ ਦੇ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਇਕੱਠੇ ਹੋਈਏ।