Punjab News: ਇਸ ਪਿਓ ਲਈ `ਪੁੱਤ` ਹੈ ਇਹ ਧੀ, ਹਰ ਕੰਮ ਵਿੱਚ ਮਾਪਿਆਂ ਨਾਲ ਵਟਾਉਂਦੀ ਹੈ ਹੱਥ
Punjab News: ਹਰਜੋਤ ਨੇ ਹੋਰ ਬੱਚਿਆਂ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਮੋਬਾਇਲ ਅਤੇ ਟੀਵੀ ਦਾ ਖਹਿੜਾ ਛੱਡ ਕੇ ਆਪਣੇ ਮਾਪਿਆਂ ਨਾਲ ਵੀ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈ।
Punjab News: ਧੀਆਂ ਕਿਸੇ ਵੀ ਗੱਲੋਂ ਮੁੰਡਿਆਂ ਦੇ ਨਾਲੋਂ ਘੱਟ ਨਹੀਂ ਅਤੇ ਧੀਆਂ ਵੀ ਆਪਣੇ ਮਾਪਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਵਾਉਂਦੀਆਂ ਹਨ। ਅਜਿਹੀ ਮਿਸਾਲ ਖਿਆਲਾ ਕਲਾਂ ਦੀ ਸਤਵੀਂ ਕਲਾਸ ਵਿੱਚ ਪੜ੍ਹਨ ਵਾਲੀ ਹਰਜੋਤ ਕੌਰ ਦੀ ਹੈ ਜੋ ਆਪਣੇ ਪਿਤਾ ਦੇ ਨਾਲ ਖੇਤੀ ਦਾ ਸਾਰਾ ਕੰਮ ਕਰਵਾਉਂਦੀ ਹੈ ਅਤੇ ਟਰੈਕਟਰ ਦੇ ਨਾਲ ਵਾਹ ਵਹਾਈ ਦਾ ਕੰਮ ਵੀ ਖੁਦ ਹਰਜੋਤ ਕਰਦੀ ਹੈ। ਦੱਸ ਦਈਏ ਕਿ ਉਸਨੂੰ ਟਰੈਕਟਰ ਚਲਾਉਣਾ ਇਸ ਦੀ ਵੱਡੀ ਭੈਣ ਨੇ ਸਿਖਾਇਆ ਹੈ ਅਤੇ ਕੁਝ ਮਹੀਨੇ ਪਹਿਲਾਂ ਵਿਦੇਸ਼ ਚਲੀ ਗਈ ਹੈ।
ਖੇਤਾਂ ਦੇ ਵਿੱਚ ਟਰੈਕਟਰ ਚਲਾ ਰਹੀ ਹਰਜੋਤ ਕੌਰ ਨੇ ਦੱਸਿਆ ਕਿ ਉਸਨੂੰ ਖੇਤੀ ਦਾ ਕੰਮ ਕਰਨਾ ਉਸ ਦਾ ਸ਼ੌਕ ਬਣ ਗਿਆ ਹੈ ਅਤੇ ਉਹ ਆਪਣੇ ਪਿਤਾ ਦੇ ਨਾਲ ਵੀ ਹੱਥ ਵਟਾ ਰਹੀ ਹੈ। ਹਰਜੋਤ ਕੌਰ ਸੱਤਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਅਤੇ ਅੱਗੇ ਸੁਪਨਾ ਵੀ ਐਗਰੀਕਲਚਰ ਅਫਸਰ ਬਣੇ। ਉਸਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਰਾਜਦੀਪ ਕੌਰ ਪਿਤਾ ਦੇ ਨਾਲ ਖੇਤੀ ਦਾ ਸਾਰਾ ਕੰਮ ਕਰਵਾਉਂਦੀ ਸੀ। ਬੇਸ਼ਕ ਟਰੈਕਟਰ ਚਲਾਉਣਾ ਹੋਵੇ ਜਾਂ ਕਣਕ ਦੀ ਕਟਾਈ ਕਰਨ ਵੇਲੇ ਕੰਬਾਈਨ ਚਲਾਉਣੀ ਹੋਵੇ ਉਸ ਦੀ ਵੱਡੀ ਭੈਣ ਕੰਮ ਕਰਦੀ ਸੀ ਪਰ ਹੁਣ ਉਹ ਵਿਦੇਸ਼ ਚਲੀ ਗਈ ਹੈ ਅਤੇ ਉਸ ਤੋਂ ਪਹਿਲਾਂ ਮੈਨੂੰ ਟਰੈਕਟਰ ਚਲਾਉਣਾ, ਉਹ ਸਿਖਾ ਗਈ ਸੀ। ਇਸ ਕਾਰਨ ਹੁਣ ਮੈਂ ਖੇਤੀ ਦਾ ਕੰਮ ਆਪਣੇ ਪਿਤਾ ਦੇ ਨਾਲ ਕਰਵਾਉਂਦੀ ਹਾਂ।
ਇਹ ਵੀ ਪੜ੍ਹੋ: Punjab Farmers Protest: ਮੁਹਾਲੀ 'ਚ 5 ਕਿਸਾਨ ਯੂਨੀਅਨਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਡੀ ਰੈਲੀ ਸ਼ੁਰੂ
ਹਰਜੋਤ ਨੇ ਹੋਰ ਬੱਚਿਆਂ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਮੋਬਾਇਲ ਅਤੇ ਟੀਵੀ ਦਾ ਖਹਿੜਾ ਛੱਡ ਕੇ ਆਪਣੇ ਮਾਪਿਆਂ ਨਾਲ ਵੀ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਹਰਜੋਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਧੀਆਂ ਹਨ ਅਤੇ ਬੇਟਾ ਨਹੀਂ ਤੇ ਫਿਰ ਵੀ ਉਹ ਆਪਣੀਆਂ ਧੀਆਂ ਨੂੰ ਆਪਣੇ ਬੇਟੇ ਹੀ ਸਮਝਦਾ ਹੈ ਕਿਉਂਕਿ ਉਸ ਦੀਆਂ ਧੀਆਂ ਖੇਤੀ ਦਾ ਸਾਰਾ ਕੰਮ ਨਾਲ ਕਰਵਾਉਂਦੀਆਂ ਹਨ।
ਉਹਮਾਂ ਨੇ ਅੱਗ ਦੱਸਿਆ ਕਿ ਪਹਿਲਾਂ ਮੇਰੀ ਵੱਡੀ ਧੀ ਬੀ ਐਡ ਕਰ ਰਹੀ ਹੈ ਤੇ ਛੋਟੀ ਰਾਜਦੀਪ ਕੌਰ ਖੇਤੀ ਦਾ ਕੰਮ ਕਰਵਾਉਂਦੀ ਸੀ ਜੋ ਹੁਣ ਵਿਦੇਸ਼ ਚੱਲੀ ਗਈ ਹੈ ਅਤੇ ਹੁਣ ਹਰਜੋਤ ਕੌਰ ਨੂੰ ਉਹ ਜਾਂਦੇ ਸਮੇਂ ਟਰੈਕਟਰ ਸਿਖਾ ਗਈ ਸੀ ਅਤੇ ਹਰਜੋਤ ਹੁਣ ਖੇਤੀ ਦੀ ਵਾਹ ਵਹਾਈ ਖੁਦ ਕਰ ਲੈਂਦੀ ਹੈ। ਉਹਨਾਂ ਦੱਸਿਆ ਕਿ ਮੈਨੂੰ ਆਪਣੀਆਂ ਧੀਆਂ ਤੇ ਮਾਣ ਹੈ ਜੋ ਮੇਰੇ ਮੋਢੇ ਨਾਲ ਮੋਢਾ ਲਾ ਕੇ ਪੁੱਤਰਾਂ ਵਾਂਗ ਕੰਮ ਕਰਦੀਆਂ ਹਨ। ਹੋਰ ਮਾਪਿਆਂ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਉ ਅਤੇ ਉਹਨਾਂ ਨੂੰ ਘਰਾਂ ਤੱਕ ਸੀਮਿਤ ਹੀ ਨਾ ਰੱਖੋ ਕਿਉਂਕਿ ਧੀਆਂ ਵੀ ਮੁੰਡਿਆਂ ਦੇ ਵਾਂਗ ਅੱਗੇ ਵਧ ਸਕਦੀਆਂ ਹਨ ਅਤੇ ਹਰ ਕੰਮ ਧੀਆਂ ਵੀ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ:Punjab Farmers Protest: ਮੁਹਾਲੀ 'ਚ 5 ਕਿਸਾਨ ਯੂਨੀਅਨਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਡੀ ਰੈਲੀ ਸ਼ੁਰੂ
(ਕੁਲਦੀਪ ਧਾਲੀਵਾਲ ਦੀ ਰਿਪੋਰਟ)