Punjab News: ਪੰਜਾਬ ਸਰਕਾਰ ਨੌਕਰੀ ਭਾਲਣ ਵਾਲਿਆਂ ਲਈ ਇੱਕ ਹੋਰ ਵੱਡੀ ਪਹਿਲ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਜਲਦ ਹੀ ਸੂਬੇ ਵਿੱਚ ਯੋਗਸ਼ਾਲਾ ਸ਼ੁਰੂ ਕਰਨ ਜਾ ਰਹੀ ਹੈ। ਇਹ ਮੁਹਿੰਮ CM Di Yogshala ਨਾਂ ਨਾਲ ਸ਼ੁਰੂ ਹੋਵੇਗੀ, ਜਿਸ ਵਿੱਚ ਯੋਗਾ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ।  ਪੰਜਾਬ ਸਰਕਾਰ ਜਲਦ ਹੀ ਸੂਬੇ ਵਿੱਚ ਯੋਗਸ਼ਾਲਾ ਸ਼ੁਰੂ ਕਰਨ ਜਾ ਰਹੀ ਹੈ। ਰੋਜ਼ਾਨਾ ਯੋਗਾ ਨੂੰ ਵੱਡੇ ਪੱਧਰ 'ਤੇ ਅਪਨਾਉਣ ਦੀ ਵੱਡੀ ਮੁਹਿੰਮ ਤਹਿਤ ਇਸ ਨੂੰ ਸੀਐਮ ਦੀ ਯੋਗਸ਼ਾਲਾ ਦੇ ਨਾਂ ਨਾਲ ਸ਼ੁਰੂ ਕੀਤਾ ਜਾਵੇਗਾ। 


COMMERCIAL BREAK
SCROLL TO CONTINUE READING

ਇਸ ਵਿੱਚ ਯੋਗਾ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ। ਇੱਥੇ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਯੋਗਾ ਸਿਖਾਉਣਗੇ। ਇਸ ਯੋਗਸ਼ਾਲਾ ਦਾ ਮੁੱਖ ਉਦੇਸ਼ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਸਰੀਰਕ ਅਤੇ ਮਾਨਸਿਕ ਸਿਹਤ ਲਈ ਧਿਆਨ ਅਤੇ ਯੋਗਾ ਜ਼ਰੂਰੀ ਹਨ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਸੁਕਾਏ ਸਾਹ, ਪੱਕੀਆਂ ਫਸਲਾਂ ਦਾ ਹੋ ਰਿਹਾ ਭਾਰੀ ਨੁਕਸਾਨ

ਇਸ ਸੰਬੰਧੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਦਿੱਲੀ 'ਚ ਮੁਫਤ ਯੋਗਾ ਕਲਾਸਾਂ ਬੰਦ ਕਰਨ ਲਈ LG ਨੂੰ ਹੁਕਮ ਦਿੱਤਾ ਤਾਂ ਅਸੀਂ ਪੰਜਾਬ 'ਚ ਉਨ੍ਹਾਂ ਦੀ ਸ਼ੁਰੂਆਤ ਕੀਤੀ।  ਦਿੱਲੀ 'ਚ ਦਿੱਲੀ ਸਰਕਾਰ ਦੀਆਂ ਮੁਫਤ ਕਲਾਸਾਂ 'ਚ ਰੋਜ਼ਾਨਾ 17,000 ਲੋਕ ਯੋਗਾ ਕਰਦੇ ਸਨ। ਉਹਨਾਂ ਦਾ ਯੋਗਾ ਬੰਦ ਹੋ ਗਿਆ। ਇਸ ਦਾ ਫਾਇਦਾ ਕਿਸ ਨੂੰ ਹੋਇਆ? ਕੰਮ ਕਰਨ ਵਾਲਾ ਕੰਮ ਰੋਕਣ ਵਾਲੇ ਨਾਲੋਂ ਵੱਡਾ ਹੈ।


ਇਹ ਯੋਗਸ਼ਾਲਾ ਪੰਜਾਬ ਦੇ 4 ਸ਼ਹਿਰਾਂ ਤੋਂ ਸ਼ੁਰੂ ਹੋਵੇਗੀ। ਪਹਿਲੇ ਪੜਾਅ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਮੁੱਖ ਮੰਤਰੀ ਯੋਗਸ਼ਾਲਾ ਬਣਾਏ ਜਾਣਗੇ। ਕੁਝ ਮਹੀਨਿਆਂ 'ਚ ਪੂਰੇ ਸੂਬੇ 'ਚ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਵੱਲੋਂ ਇੱਥੇ ਨਿਯੁਕਤ ਯੋਗਾ ਇੰਸਟ੍ਰਕਟਰਾਂ ਨੂੰ ਸਿਖਲਾਈ ਦਿੱਤੀ ਗਈ ਹੈ।