Punjab Weather Update: ਪੰਜਾਬ ਵਿੱਚ ਬੇਮੌਸਮੀ ਬਾਰਸ਼ ਦੇ ਤਾਜ਼ਾ ਦੌਰ ਕਾਰਨ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਕਣਕ ਦੀ ਵਾਢੀ 15 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ।
Trending Photos
Punjab Weather Update: ਮਾਰਚ ਦਾ ਮਹੀਨਾ ਲਗਭਗ ਖ਼ਤਮ ਹੋਣ ਵਾਲਾ ਹੈ ਪਰ ਇਸ ਬੇਮੌਸਮੀ ਬਾਰਿਸ਼ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿੱਲੀ ਸਮੇਤ ਕਈ ਉੱਤਰੀ ਭਾਰਤੀ ਇਲਾਕਿਆਂ ਵਿੱਚ ਬੀਤੇ ਦਿਨੀਂ ਭਾਰੀ ਬਾਰਿਸ਼ ਹੋਈ। ਪੰਜਾਬ ਵਿੱਚ ਬੇਮੌਸਮੀ ਬਾਰਸ਼ ਦੇ ਤਾਜ਼ਾ ਦੌਰ ਕਾਰਨ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਕਣਕ ਦੀ ਵਾਢੀ ਲਗਭਗ ਦੋ ਹਫ਼ਤਿਆਂ ਦੀ ਦੇਰੀ ਹੋਵੇਗੀ।
ਭਾਵੇਂ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਦੇ ਖਰੀਦ ਕੇਂਦਰ 1 ਅਪ੍ਰੈਲ ਤੋਂ ਕਣਕ ਦੀ ਖਰੀਦ ਲਈ ਤਿਆਰ ਹੋ ਜਾਣਗੇ ਪਰ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਕਣਕ ਦੀ ਵਾਢੀ 15 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਬਾਰਿਸ਼ ਦੇ ਤਾਜ਼ਾ ਦੌਰ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਫੰਗਲ ਬਿਮਾਰੀਆਂ, ਜਿਵੇਂ ਕਿ ਬਲੈਕ ਪੁਆਇੰਟ, ਜੋ ਅਨਾਜ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਮੋਗਾ ਦੇ ਪੌਦ ਸੁਰੱਖਿਆ ਅਫਸਰ ਨੇ ਕਿਹਾ “ਇਸ ਪੜਾਅ 'ਤੇ ਮੀਂਹ ਦਾ ਤਾਜ਼ਾ ਦੌਰ ਕਣਕ ਦੀ ਫਸਲ ਲਈ ਚੰਗਾ ਨਹੀਂ ਹੈ। ਇਹ ਅਨਾਜ ਵਿੱਚ ਬਲੈਕ ਪੁਆਇੰਟ ਦੀ ਲਾਗ ਨੂੰ ਸ਼ੁਰੂ ਕਰ ਸਕਦਾ ਹੈ ਅਤੇ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ''। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ 3 ਅਪ੍ਰੈਲ ਤੱਕ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਪੱਛਮੀ ਯੂਪੀ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਵੱਲੋਂ 27 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ- ਮੌਸਮ ਵਿਭਾਗ ਨੇ ਅੱਜ 31 ਮਾਰਚ ਅਤੇ ਭਲਕੇ 1 ਅਪ੍ਰੈਲ ਨੂੰ ਭਾਰੀ ਮੀਂਹ ਕਾਰਨ ਯੂਪੀ ਦੇ ਕੁਝ ਜ਼ਿਲ੍ਹਿਆਂ ਵਿੱਚ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਰਾਜਸਥਾਨ ਦੇ ਕੋਟਪੁਤਲੀ, ਅਲਵਰ, ਲਕਸ਼ਮਣਗੜ੍ਹ, ਰਾਜਗੜ੍ਹ, ਨਦਬਾਈ, ਭਰਤਪੁਰ ਵਿੱਚ ਅਗਲੇ 2 ਘੰਟਿਆਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ: Delhi Corona Case: ਦਿੱਲੀ 'ਚ ਵਧੀ ਕੋਰੋਨਾ ਦੀ ਰਫ਼ਤਾਰ, 295 ਨਵੇਂ ਮਾਮਲੇ ਆਏ ਸਾਹਮਣੇ, CM ਕੇਜਰੀਵਾਲ ਕਰਨਗੇ ਮੀਟਿੰਗ
ਇਸ ਤੋਂ ਇਲਾਵਾ ਗਾਜ਼ੀਆਬਾਦ, ਇੰਦਰਾਪੁਰਮ, ਛਪਰੌਲਾ, ਨੋਇਡਾ, ਦਾਦਰੀ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ, ਮਾਨੇਸਰ, ਬੱਲਭਗੜ੍ਹ ਰੋਹਤਕ, ਖਰਖੋਦਾ, ਭਿਵਾਨੀ, ਚਰਖੀ ਦਾਦਰੀ, ਮੱਤਨਹੇਲ, ਝੱਜਰ, ਫਾਰੂਖਨਗਰ, ਕੋਸਲੀ, ਮਹਿੰਦਰਗੜ੍ਹ, ਸੋਹਾਣਾ, ਰੇਵਾੜੀ, ਨਾਰਨੌਲ, ਬਾਵਲ, ਨੂਹ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਹਾਲਾਂਕਿ ਬੀਤੇ ਦਿਨੀਂ ਹੀ ਮੌਸਮ ਵਿਭਾਗ ਵੱਲੋਂ ਯੂਪੀ, ਉੱਤਰਾਖੰਡ, ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਕਟਾਈ ਮੁਲਤਵੀ ਕਰਨ ਦੀ ਸਲਾਹ ਦਿੱਤੀ ਸੀ। ਰਾਜਸਥਾਨ ਦੇ ਕਿਸਾਨਾਂ ਨੂੰ ਸਰ੍ਹੋਂ, ਛੋਲੇ, ਕਣਕ ਅਤੇ ਜੀਰੇ ਦੀਆਂ ਪੱਕੀਆਂ ਫ਼ਸਲਾਂ ਦੀ ਜਲਦੀ ਤੋਂ ਜਲਦੀ ਵਾਢੀ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਰੱਖਣ ਲਈ ਕਿਹਾ ਗਿਆ ਸੀ।