Punjab News: ਏਐਸਆਈ ਦੀ ਰਿਵਾਲਰ ਡਿੱਗਣ ਕਾਰਨ ਅਚਾਨਕ ਚੱਲੀ ਗੋਲ਼ੀ, ਪੁੱਤਰ ਦੀ ਹੋਈ ਮੌਤ
TarnTarn Latest news: ਤਰਨਤਾਰਨ ਵਿਖੇ, ਇੱਕ ਏਐਸਆਈ ਦੀ ਸਰਵਿਸ ਰਿਵਾਲਵਰ ਉਸ ਸਮੇਂ ਜ਼ਮੀਨ `ਤੇ ਡਿੱਗ ਗਈ ਜਦੋਂ ਉਹ ਤਿਆਰ ਹੋ ਰਿਹਾ ਸੀ ਅਤੇ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਸਦੇ 22 ਸਾਲਾ ਪੁੱਤਰ ਦੀ ਮੌਤ ਹੋ ਗਈ।
TarnTarn Latest news: ਤਰਨਤਾਰਨ 'ਚ ਪੰਜਾਬ ਪੁਲਿਸ 'ਚ ਤਾਇਨਾਤ ਸਹਾਇਕ ਐੱਸਐੱਚਓ ਦਾ ਸਰਵਿਸ ਰਿਵਾਲਵਰ ਜ਼ਮੀਨ 'ਤੇ ਡਿੱਗਣ ਕਰਕੇ ਅਚਾਨਕ ਉਸ ਦੇ 22 ਸਾਲਾ ਬੇਟੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸ ਦਈਏ ਕਿ 22 ਸਾਲਾ ਬੇਟੇ ਨੌਜਵਾਨ ਪੁਲਿਸ ਵਾਲੇ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸਨਮਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਫਿਲਹਾਲ ਇਸ ਮਾਮਲੇ 'ਚ ਸਬੰਧਿਤ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਨਮਦੀਪ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵਿਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਤਰਨਤਾਰਨ ਦੇ ਮੁਹੱਲਾ ਨਾਨਕਸਰ ਦਾ ਰਹਿਣ ਵਾਲਾ ਪੰਜਾਬ ਪੁਲਿਸ 'ਚ ਤਾਇਨਾਤ ਏ.ਐਸ.ਆਈ ਭੁਪਿੰਦਰ ਸਿੰਘ ਸਵੇਰੇ ਕੰਮ 'ਤੇ ਜਾਣ ਲਈ ਆਪਣੀ ਵਰਦੀ ਪਾ ਰਿਹਾ ਸੀ।
ਇਹ ਵੀ ਪੜ੍ਹੋ: Chamba Road Accident News: ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ, ਪੰਜਾਬ ਦੇ ਨੌਜਵਾਨ ਦੀ ਹੋਈ ਮੌਤ
ਇਸ ਦੌਰਾਨ ਜਿਸ ਨਾਲ ਉਸਦਾ ਸਰਵਿਸ ਰਿਵਾਲਵਰ ਜ਼ਮੀਨ 'ਤੇ ਪਿਆ ਸੀ ਪਰ ਡਿੱਗ ਕੇ ਉਸੇ ਕਮਰੇ 'ਚ ਬੈਠੇ ਉਸਦੇ 22 ਸਾਲਾ ਲੜਕੇ ਸੰਦੀਪ ਸਿੰਘ ਦੇ ਸਿਰ 'ਤੇ ਵੱਜਿਆ। ਸਨਮਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਪਤੀ ਨੇ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਤਲਾਕ ਦੇ ਕੇਸ ਕਾਰਨ ਰਹਿ ਰਹੇ ਸੀ ਅਲੱਗ-ਅਲੱਗ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਣਮਣੇ ਆ ਚੁੱਕਿਆ ਹੈ। ਦੱਸ ਦਈਏ ਕਿ ਬਟਾਲਾ ਪੁਲਿਸ ਦਾ ਇੱਕ ਏਐਸਆਈ ਆਪਣੇ ਹੀ ਸਰਵਿਸ ਰਿਵਾਲਵਰ ਵਿੱਚੋਂ ਭੇਤਭਰੀ ਹਾਲਤ ਵਿੱਚ ਅਚਾਨਕ ਚੱਲੀ ਗੋਲੀ ਕਾਰਨ ਸਵੇਰੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜ਼ਖ਼ਮੀ ਏਐਸਆਈ ਦੀ ਪਛਾਣ ਅਜੈਬ ਸਿੰਘ ਵਾਸੀ ਪਿੰਡ ਮੂਲਿਆਂਵਾਲ ਵਜੋਂ ਹੋਈ ਹੈ। ਇਸ ਵਕਤ ਉਹ ਬਟਾਲਾ ਦੇ ਪੀਸੀਆਰ ਵਿੰਗ ਵਿੱਚ ਤਾਇਨਾਤ ਸੀ।