Punjab News: ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਹਣੀ ਵਿਖੇ ਅੱਜ ਤੜਕਸਾਰ ਕਰੀਬ 4 ਵਜੇ ਇੱਕ ਟਰੱਕ-ਟਰਾਲੇ ਦੇ ਟਾਇਰਾਂ ਨੂੰ ਅਚਾਨਕ ਅੱਗ (fire news) ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਧਾਰਨ ਕਰ ਗਈ। ਟਰਾਲੇ 'ਤੇ ਲੋਡ ਹੈਡਰਾ ਸਮੇਤ ਟਰੱਕ ਟਰਾਲਾ ਸੜ ਕੇ ਸੁਆਹ ਹੋ ਗਿਆ। 


COMMERCIAL BREAK
SCROLL TO CONTINUE READING

ਟਰੱਕ ਚਾਲਕ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੇੜੇ ਹੈਡਰਾ ਲੋਡ ਕਰਕੇ ਭਰਤਗੜ੍ਹ ਨੂੰ ਆ ਰਿਹਾ ਸੀ। ਉਹ ਪਿੰਡ ਦੇਹਣੀ ਨੇੜੇ ਆਪਣਾ ਟ੍ਰੱਕ ਸੜਕ ਕਿਨਾਰੇ ਖੜਾ ਕਰਕੇ ਟਰੈਕ ਦੇ ਅੰਦਰ ਹੀ ਸੌਂ ਗਿਆ। ਕੁਝ ਦੇਰ ਬਾਅਦ ਉਸ ਨੂੰ ਟਰੱਕ ਡਰਾਈਵਰਾਂ ਅਤੇ ਰਾਹਗੀਰਾਂ ਨੇ ਉਠਾਇਆ ਤੇ ਦੱਸਿਆ ਕਿ "ਤੇਰੇ ਟਰੱਕ ਦੇ ਪਿਛਲੇ ਟਾਇਰਾਂ ਨੂੰ ਅੱਗ ਲੱਗੀ ਹੋਈ ਹੈ।


ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵਾਰ- ਵਾਰ ਫੋਨ ਕੀਤਾ ਪਰ ਫੋਨ ਕਰਨ ਤੋਂ ਬਾਅਦ ਵੀ ਉਕਤ ਫਾਇਰ ਬ੍ਰਿਗੇਡ ਗੱਡੀਆਂ ਕਰੀਬ ਡੇਢ ਘੰਟਾ ਉਡੀਕ ਕਰਨ ਉਪਰੰਤ ਪਹੁੰਚੀਆਂ ਸਨ। ਇੰਨੇ ਟਾਈਮ ਨੂੰ ਦੋਵੇਂ ਵਹੀਕਲ ਸੜਕੇ ਸੁਆਹ ਹੋ ਚੁੱਕੇ ਸਨ। 


ਇਹ ਵੀ ਪੜ੍ਹੋ:  Jasmin bhasin Birthday: ਕਰੋੜਾਂ ਦੀ ਮਾਲਕ ਹੈ ਟੀਵੀ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ, ਫੋਟੋਆ ਰਾਹੀਂ ਵੇਖੋ ਉਸਦਾ ਸਫ਼ਰ

ਇਸ ਮੌਕੇ ਸਥਾਨਕ ਪਿੰਡ ਮੋੜਾ ਦੇ ਸਾਬਕਾ ਪੰਚ ਹਰਬੰਸ ਸਿੰਘ ਨੇ ਕਿਹਾ ਕਿ "ਅਜਿਹੇ ਹਾਦਸੇ ਕਈ ਵਾਰ ਵਾਪਰ ਚੁੱਕੇ ਹਨ ਅਤੇ ਇਲਾਕੇ  ਦੇ ਲੋਕ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿਖੇ ਫਾਇਰ ਬ੍ਰਿਗੇਡ ਗੱਡੀ ਖੜ੍ਹੀ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਹਾਲੇ ਤੱਕ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਮੌਕੇ ਉੱਤੇ ਫਾਇਰ ਬ੍ਰਿਗੇਡ ਗੱਡੀ ਪਹੁੰਚ ਜਾਂਦੀ ਤਾਂ ਸ਼ਾਇਦ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ।" 


ਇਹ ਵੀ ਪੜ੍ਹੋ: Elon Musk Birthday: ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਐਲਨ ਮਸਕ, ਜਾਣੋ ਉਹਨਾਂ ਦੇ ਸਫ਼ਲਤਾ ਦਾ ਰਾਜ਼

(ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਟ )