Ferozepur News: ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਫ਼ਿਰੋਜ਼ਪੁਰ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ 52 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਤਸਕਰ ਜਸ਼ਨਪ੍ਰੀਤ ਸਿੰਘ ਦੀ 39 ਲੱਖ 97 ਹਜ਼ਾਰ 500 ਰੁਪਏ ਦੀ ਜਾਇਦਾਦ ਪੁਲਿਸ ਨੇ ਜ਼ਬਤ ਕਰ ਲਈ ਹੈ। 12 ਸਤੰਬਰ 2022 ਨੂੰ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਵੱਲੋਂ ਕਥਿਤ ਨਸ਼ਾ ਤਸਕਰ ਜਸ਼ਨਪ੍ਰੀਤ ਸਿੰਘ ਵਾਸੀ ਫ਼ਿਰੋਜ਼ਪੁਰ ਦੇ ਪਿੰਡ ਗੁਡੰਡ ਟਾਂਡੀ ਨੂੰ 6.500 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਸੀ।


COMMERCIAL BREAK
SCROLL TO CONTINUE READING

ਨਸ਼ਾ ਤਸਕਰ ਪਿੰਡ ਗੰਡੂ ਟਾਂਡੀ ਵਿੱਚ ਸਥਿਤ 18 ਮਰਲੇ ਵਿੱਚ ਜਸ਼ਨਪ੍ਰੀਤ ਸਿੰਘ ਉਰਫ ਜੱਸਾ ਵੱਲੋਂ ਬਣਾਇਆ ਮਕਾਨ, ਜਿਸ ਦੀ ਕੀਮਤ 39 ਲੱਖ 97 ਹਜ਼ਾਰ 500 ਰੁਪਏ ਦੱਸੀ ਜਾਂਦੀ ਹੈ, ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਉਕਤ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਇੱਕ ਹੋਰ ਨਸ਼ਾ ਤਸਕਰ ਵਿੱਕੀ ਉਰਫ਼ ਵਿਰਕ ਦੀ ਕਰੀਬ 14 ਲੱਖ ਰੁਪਏ ਦੀ ਜਾਇਦਾਦ ਜਬਤ ਕਰ ਦਿੱਤੀ ਗਈ ਹੈ। ਵਿੱਕੀ ਦਾ 1200 ਵਰਗ ਫੁੱਟ ਵਿੱਚ ਬਣਿਆ ਘਰ ਪੁਲਿਸ ਨੇ ਫਰੀਜ਼ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Punjab Weather Update: ਮੌਸਮ ਦਾ ਬਦਲਿਆ ਮਿਜਾਜ਼, ਸੰਘਣੀ ਧੁੰਦ ਦਾ ਕਹਿਰ ਹੋਇਆ ਸ਼ੁਰੂ, ਵਿਜ਼ੀਬਿਲਟੀ ਘਟੀ

ਵਿੱਕੀ ਖਿਲਾਫ਼ ਡੇਢ ਕਿੱਲੋ ਹੈਰੋਇਨ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਉਸ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ, ਜਦਕਿ ਦੋਸ਼ੀ ਵਿੱਕੀ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਤੋਂ ਹੀ ਫਰਾਰ ਚੱਲ ਰਿਹਾ ਸੀ, ਹੁਣ ਪੁਲਿਸ ਨੇ ਉਸ ਖਿਲਾਫ਼ ਕਾਰਵਾਈ ਕੀਤੀ ਹੈ ਅਤੇ ਪੁਲਿਸ ਵੱਲੋਂ ਹੁਣ ਤੱਕ 34 ਮਾਮਲਿਆਂ ਵਿੱਚ ਕਰੀਬ 15 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੇ ਨੋਟਿਸ ਉਨ੍ਹਾਂ ਦੇ ਘਰਾਂ ਦੇ ਬਾਹਰ ਚਿਪਕਾ ਦਿੱਤੇ ਗਏ ਹਨ।


(ਰਾਜੇਸ਼ ਕਟਾਰੀਆ ਦੀ ਰਿਪੋਰਟ)


ਇਹ ਵੀ ਪੜ੍ਹੋ: Who is Arjan Valley: ਆਖ਼ਰਕਾਰ ਕੌਣ ਹੈ ਇਹ ਅਰਜਨ ਵੈਲੀ? ਜਿਸ 'ਤੇ ਲਿਖਿਆ ਗਿਆ 'Animal' ਫ਼ਿਲਮ ਦਾ ਗੀਤ