Navjot Sidhu News: ਮੁੜ ਚਰਚਾ `ਚ ਨਵਜੋਤ ਸਿੰਘ ਸਿੱਧੂ, ਨਵੀਂ ਸਿਆਸੀ ਪਾਰੀ ਖੇਡਣ ਲਈ ਤਿਆਰ !
Navjot Sidhu News: ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਹਿਲਾਂ ਕ੍ਰਿਕੇਟ ਦੀ ਪਿੱਚ ਖੇਡ ਸਨ, ਫਿਰ ਇੱਕ ਵਕਤ ਆਇਆ ਕਿ ਸਿੱਧੂ ਨੇ ਸਿਆਸਤ ਦੇ ਮੈਦਾਨ ਵਿੱਚ ਪੈਰ ਧਰ ਲਿਆ।
Navjot Sidhu News: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇੱਕ ਮੁੜ ਚਰਚਾ ਵਿੱਚ ਹਨ। ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਹਿਲਾਂ ਕ੍ਰਿਕੇਟ ਦੀ ਪਿੱਚ ਖੇਡ ਸਨ, ਫਿਰ ਇੱਕ ਵਕਤ ਆਇਆ ਕਿ ਸਿੱਧੂ ਨੇ ਸਿਆਸਤ ਦੇ ਮੈਦਾਨ ਵਿੱਚ ਪੈਰ ਧਰ ਲਿਆ।
ਸਿੱਧੂ ਆਪਣੇ ਬੇਬਾਕ ਸੁਭਾਅ ਲਈ ਜਾਣ ਜਾਂਦੇ ਹਨ। ਜਿਸ ਨੂੰ ਲੈ ਕੇ ਸਿਆਸੀ ਮਾਹਿਰ ਕਹਿੰਦੇ ਨੇ ਕਿ ਸਿੱਧੂ ਆਪਣੇ ਬੇਬਾਕ ਬੋਲਾਂ ਕਰਕੇ ਹੀ ਆਪਣੀ ਪਾਰਟੀ ਤੇ ਆਪਣਾ ਨੁਕਸਾਨ ਕਰ ਲੈਦੇ ਹਨ।
ਆਓ ਇੱਕ ਨਜ਼ਰ ਮਾਰਦੇ ਹਾਂ, ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਫਰ ਉੱਤੇ
ਪਲੇਠੀ ਇਲੈਕਸ਼ਨ
ਨਵਜੋਤ ਸਿੰਘ ਸਿੱਧੂ ਨੇ ਦਸੰਬਰ 1999 ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਜਿਸ ਤੋਂ ਬਾਅਦ ਸਾਲ 2004 ਵਿੱਚ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਤੋਂ ਬੀਜੇਪੀ ਦੀ ਟਿਕਟ ਉਤੇ ਪਹਿਲੀ ਵਾਰ ਲੋਕ ਸਭਾ ਚੋਣ ਲੜੇ ਅਤੇ ਜਿੱਤੇ ਸਨ। 2006 ਵਿੱਚ ਨਵਜੋਤ ਸਿੱਧੂ ਨੂੰ 1988 ਵਿੱਚ ਦਰਜ ਹੋਏ ਇੱਕ ਰੋਡ ਰੇਜ ਕੇਸ ਵਿੱਚ ਸਜ਼ਾ ਹੋ ਗਈ, ਜਿਸ ਕਰਕੇ ਸਿੱਧੂ ਨੂੰ ਲੋਕ ਸਭਾ ਸੀਟ ਛੱਡਣੀ ਪੈ ਗਈ ਸੀ।
ਕੇਸ ਤੋਂ ਬਾਅਦ ਮੁੜ ਜਿੱਤੇ 'ਗੁਰੂ'
2007 ਵਿੱਚ ਅੰਮ੍ਰਿਤਸਰ ਦੀ ਇਸੇ ਸੀਟ 'ਤੇ ਬਾਏ ਇਲੈਕਸ਼ਨ ਵਿੱਚ ਉਨ੍ਹਾਂ ਨੇ ਆਪਣੇ ਕਾਂਗਰਸੀ ਵਿਰੋਧੀ ਸਾਬਕਾ ਕੈਬਨਿਟ ਮੰਤਰੀ ਸੁਰਿੰਦਰ ਸਿੰਗਲਾ ਨੂੰ 77,626 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਲਗਾਤਾਰ ਤੀਜੀ ਜਿੱਤ
2009 ਵਿੱਚ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਦੀ ਟਿਕਟ ਤੋਂ ਲਗਾਤਾਰ ਤੀਜੀ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜੀ। ਸਿੱਧੂ ਨੇ ਇਸ ਸੀਟ 'ਤੇ ਹੈਟ੍ਰਿਕ ਲਗਾਉਂਦੇ ਹੋਏ ਕਾਂਗਰਸ ਦੇ ਓਪੀ ਸੋਨੀ ਨੂੰ 6858 ਵੋਟਾਂ ਨਾਲ ਹਰਾ ਦਿੱਤਾ।
2014 'ਚ ਨਹੀਂ ਮਿਲੀ ਟਿਕਟ
ਲਗਾਤਾਰ 3 ਵਾਰ ਜਿੱਤਣ ਤੋਂ ਬਾਅਦ 2014 ਵਿੱਚ ਸਿੱਧੂ ਨੂੰ ਬੀਜੇਪੀ ਨੂੰ ਟਿਕਟ ਨਾ ਦੇ ਕੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਪਰ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ। ਸਿੱਧੂ ਇਹ ਦਾਅਵਾ ਕਰਦੇ ਹਾਂ ਕਿ ਮੈਨੂੰ ਬੀਜੇਪੀ ਨੇ ਪੰਜਾਬ ਛੱਡ ਕੇ ਕਿਸ ਹੋਰ ਸੂਬੇ ਤੋਂ ਚੋਣ ਲੜਨ ਲਈ ਆਖਿਆ ਸੀ ਪਰ ਮੈਂ ਪੰਜਾਬ ਛੱਡ ਕੇ ਨਹੀਂ ਗਿਆ।
ਉਹ ਇਹ ਵੀ ਕਹਿੰਦੇ ਨੇ ਕਿ ਮੈਨੂੰ ਕੁਰੂਕਸ਼ੇਤਰ ਤੋਂ ਟਿਕਟ ਆਫ਼ਰ ਕੀਤੀ ਗਈ ਸੀ।
2016 'ਚ ਰਾਜ ਸਭਾ ਤੋਂ ਅਸਤੀਫ਼ਾ
2016 ਵਿੱਚ ਸਿੱਧੂ ਨੂੰ ਬੀਜੇਪੀ ਨੇ ਰਾਜਸਭਾ ਮੈਂਬਰ ਬਣਾਇਆ ਸੀ, ਪਰ 18 ਜੁਲਾਈ 2016 ਵਿੱਚ ਉਨ੍ਹਾਂ ਨੇ ਰਾਜ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ। ਸਿੱਧੂ ਨੇ ਸਤੰਬਰ ਬੀਜੇਪੀ ਨੂੰ ਵੀ ਅਲਵਿਦਾ ਆਖ ਦਿੱਤਾ।
ਆਵਾਜ਼-ਏ-ਪੰਜਾਬ ਫਰੰਟ ਬਣਾਇਆ
2 ਸਤੰਬਰ 2016 ਨੂੰ ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਇੱਕ ਆਵਾਜ਼-ਏ-ਪੰਜਾਬ ਨਵਾਂ ਦਾ ਸਿਆਸੀ ਫਰੰਟ ਬਣਾਇਆ। ਇਹ ਫਰੰਟ ਪੰਜਾਬ ਵਿਰੋਧੀ ਕੰਮ ਕਰਨ ਵਾਲਿਆਂ ਵਿਰੁੱਧ ਲੜਨ ਦਾ ਦਾਅਵਾ ਕਰਦਾ ਸੀ।
ਕਾਂਗਰਸ 'ਚ ਸ਼ਾਮਿਲ
2017 ਦੀਆਂ ਵਿਧਾਨਸਭਾ ਚੋਣਾਂ ਤੋਂ ਜਨਵਰੀ 2017 ਨੂੰ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਦਿਆਂ ਉਨ੍ਹਾਂ ਨੇ ਆਪਣੀ ਵਿਰਧੀ ਨੂੰ 42,809 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਪਟਨ ਦੀ ਕੈਬਨਿਟ ਵਿੱਚ ਥਾਂ ਮਿਲੀ
ਕੈਬਨਿਟ ਤੋਂ ਅਸਤੀਫ਼ਾ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜੂਨ 2019 ਵਿੱਚ ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮਹਿਕਮਾ ਵਾਪਿਸ ਲੈ ਲਿਆ ਅਤੇ ਬਿਜਲੀ ਵਿਭਾਗ ਦੀ ਜਿੰਮੇਵਾਰੀ ਦਿੱਤੀ ਸੀ, ਪਰ ਸਿੱਧੂ ਨੇ ਮਹਿਕਮਾ ਨੇ ਸਾਂਭ ਦੇ ਹੋਏ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋੋਂ ਬਾਅਦ ਸਿੱਧੂ ਨੇ ਬੇਅਦਬੀ ਅਤੇ ਗੋਲੀਕਾਂਢ ਦੇ ਕੇਸ ਦੀ ਜਾਂਚ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹ ਕੇ ਘੇਰਿਆ।
ਕਾਂਗਰਸ ਦੇ ਪ੍ਰਧਾਨ
ਨੈਸ਼ਨਲ ਕਾਂਗਰਸ ਨੇ 18 ਜੁਲਾਈ 2021 ਨੂੰ ਸੁਨੀਲ ਜਾਖੜ ਦੀ ਥਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਇਸੇ ਦੌਰਾਨ ਸਿੱਧੂ ਲਗਾਤਾਰ ਕੈਪਟਨ ਦੇ ਵਿਰੁੱਧ ਬਿਆਨਬਾਜ਼ੀ ਵੀ ਕਰਦੇ ਰਹੇ, 28 ਸਤੰਬਰ 2021 ਨੂੰ ਸਿੱਧੂ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋੋਂ ਅਸਤੀਫ਼ਾ ਦੇ ਦਿੱਤਾ ਪਰ ਹਾਈਕਮਾਨ ਨੇ ਉਨ੍ਹਾਂ ਦਾ ਅਸਤੀਫ਼ਾ ਮਨਜੂਰ ਨਹੀਂ ਕੀਤਾ।
2022 ਦੀਆਂ ਵਿਧਾਨਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਕਾਂਗਰਸ ਨੇ ਕੈਪਟਨ ਨੂੰ ਸੀਐੱਮ ਤੋਂ ਹਟਾਕੇ ਚਰਨਜੀਤ ਚੰਨੀ ਨੂੰ ਪ੍ਰਧਾਨ ਬਣਾ ਦਿੱਤਾ ਇਸ ਦੌਰਾਨ ਵੀ ਸਿੱਧੂ ਦਾ ਬਾਗੀ ਤੇਵਰ ਜਾਰੀ ਰਹੇ ਉਨ੍ਹਾਂ ਨੇ ਖੁੱਦ ਨੂੰ ਸੀਐੱਮ ਫੇਸ ਐਲਾਨ ਨੂੰ ਲੈ ਕੇ ਲਗਾਤਾਰ ਹਾਈਕਮਾਨ ਅੱਗੇ ਅਵਾਜ਼ ਚੁੱਕੇ ਰਹੇ।
ਚੋਣ ਹਾਰੇ ਅਤੇ ਜੇਲ੍ਹ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਲੜੇ ਸਨ, ਪਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਤੋਂ ਹਾਰ ਦਾ ਸਹਾਮਣਾ ਕਰ ਪਿਆ। ਇਸ ਤੋਂ ਬਾਅਦ ਨਵਜੋਤ ਸਿੱਧੂ ਨੂੰ Supreme Court ਨੇ 19 ਮਈ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਸਿੱਧੂ ਨੇ 20 ਮਈ ਨੂੰ ਪਟਿਆਲਾ ਦੀ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਜੇਲ੍ਹ ਚੋਂ ਰਿਹਾਈ ਤੋਂ ਬਾਅਦ ਸਿੱਧੂ ਨੇ ਸੂਬੇ 'ਚ ਬਣੀ ਸਰਕਾਰ ਨੂੰ ਲਗਾਤਾਰ ਘੇਰਦੇ ਹੋਏ ਨਜ਼ਰ ਆਏ।
ਬਠਿੰਡਾ ਰੈਲੀ
ਸਿੱਧੂ ਹੁਣ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਹਨ ਬਠਿੰਡਾ 'ਚ ਕੀਤੀ ਰੈਲੀ ਨੂੰ ਲੈ ਕੇ ਜਿਸ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਨਰਾਜ਼ ਚੱਲ ਰਹੇ ਹਨ। ਸੂਤਰਾਂ ਮਤਾਬਿਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਦਾ ਇੱਕ ਧੜਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋ ਬਾਹਰ ਕੱਢੇ ਜਾਣ ਦੀ ਵੀ ਮੰਗ ਕਰ ਰਹੇ ਹੈ।
ਜੇਕਰ ਕਾਂਗਰਸ ਹਾਈਕਮਾਨ ਸਿੱਧੂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਂਦੀ ਹੈ ਤਾਂ ਇਹ ਵੇਖਣਾ ਹੋਵੇਗਾ ਕਿ ਉਨ੍ਹਾਂ ਅਗਲਾ ਕਦਮ ਕੀ ਪੁੱਟਣਗੇ।