Jalandhar News: ਜਲੰਧਰ ਬੱਸ ਸਟੈਂਡ `ਤੇ ਖੜ੍ਹੀਆਂ ਰੋਡਵੇਜ਼ ਦੀ ਬੱਸਾਂ ਨੂੰ ਲੱਗੀ ਭਿਆਨਕ ਅੱਗ; ਲੋਕਾਂ `ਚ ਦਹਿਸ਼ਤ ਦਾ ਮਾਹੌਲ
Punjab Roadways Buses Fire Jalandhar Bus Stand News: ਮੌਕੇ `ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ `ਤੇ ਕਾਬੂ ਪਾ ਲਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
Punjab Roadways Buses Fire Jalandhar Bus Stand News: ਅੱਜ ਜਲੰਧਰ ਬੱਸ ਸਟੈਂਡ ਦੇ ਡਿਪੂ ਨੰਬਰ 2 'ਤੇ ਖੜ੍ਹੀਆਂ ਸਰਕਾਰੀ ਬੱਸਾਂ (Punjab Roadways Buses Fire) ਨੂੰ ਅੱਗ ਲੱਗ ਗਈ ਜਦਕਿ 2 ਤੋਂ ਵੱਧ ਬੱਸਾਂ ਆਦਿ ਅੱਗ ਦੀ ਲਪੇਟ 'ਚ ਆ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਦੂਰੋਂ ਦਿਖਾਈ ਦੇਣ ਵਾਲੇ ਅੱਗ ਦੇ ਧੂੰਏਂ ਨੇ ਬੱਸ ਸਟੈਂਡ 'ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਇਹ ਵੀ ਪੜ੍ਹੋ: Jalandhar News: ਜਲੰਧਰ ਦੇ ਸੰਤੋਖਪੁਰਾ 'ਚ ਹੋਇਆ ਕਤਲ! ਪੁਲਿਸ ਨੂੰ ਇਕੱਠੇ ਰਹਿਣ ਵਾਲੇ ਦੋਸਤ 'ਤੇ ਸ਼ੱਕ
ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਫਿਲਹਾਲ ਅੱਗ ਲੱਗਣ (Punjab Roadways Buses Fire) ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਪਰ ਹੁਣ ਤਕਨੀਕੀ ਕਮੇਟੀ ਇਸ ਦੀ ਜਾਂਚ ਕਰੇਗੀ। ਉਸ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਰੋਡਵੇਜ਼ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਅੱਗਜ਼ਨੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਅੱਗ ਲੱਗੀ ਤਾਂ ਬੱਸ ਡਿਪੂ 'ਤੇ ਖੜ੍ਹੀ ਸੀ ਅਤੇ ਪੂਰੀ ਤਰ੍ਹਾਂ ਖਾਲੀ ਸੀ।
ਬੱਸਾਂ ਨੂੰ ਅੱਗ ਲੱਗਣ (Punjab Roadways Buses Fire) ਕਾਰਨ ਸਭ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਬੱਸਾਂ ਦੀਆਂ ਸੀਟਾਂ ਅਤੇ ਛੱਤਾਂ ਸਭ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਲੱਗਣ ਕਾਰਨ ਇੰਜਣ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਬੱਸਾਂ ਦੀ ਸਿਰਫ਼ ਬਾਡੀ ਹੀ ਬਚੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ੁਕਰ ਹੈ ਜਦੋਂ ਅੱਗ ਲੱਗੀ ਤਾਂ ਬੱਸ ਡਿਪੂ ਵਿੱਚ ਖਾਲੀ ਖੜ੍ਹੀ ਸੀ। ਚਲਦੀ ਬੱਸ ਵਿੱਚ ਅੱਗ ਲੱਗ ਜਾਂਦੀ ਤਾਂ ਸੜੀ ਹੋਈ ਬੱਸ ਵਿੱਚ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।
ਇਹ ਵੀ ਪੜ੍ਹੋ: Punjab Dengue Cases: ਮੁਹਾਲੀ 'ਚ ਘਰ- ਘਰ ਜਾ ਕੇ ਡੇਂਗੂ ਤੇ ਮਲੇਰੀਆਂ ਦੇ ਮੱਛਰਾਂ ਦਾ ਲਾਵਾ ਕੀਤਾ ਗਿਆ ਚੈੱਕ, ਕੀਤੀ ਲੋਕਾਂ ਨੂੰ ਇਹ ਅਪੀਲ
(ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪੋਰਟ)